
ਅਵਾਰਾ ਪਸ਼ੂਆਂ ਦੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ...
ਬੁਢਲਾਡਾ: ਅਵਾਰਾ ਪਸ਼ੂਆਂ ਦੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਦੇ ਚੱਲਦੇ ਕੱਲ੍ਹ ਦੇਰ ਸ਼ਾਮ ਅਵਾਰਾ ਪਸ਼ੂਆਂ ਕਾਰਨ ਦੋ ਮੋਟਰਸਾਇਕਲਾਂ ਦੋ ਆਪਸ ਵਿੱਚ ਟੱਕਰ ਹੋਣ ਨਾਲ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਉੱਥੇ ਹੀ ਇੱਕ ਨੌਜਵਾਨ ਜੇਰੇ ਇਲਾਜ ਅਧੀਨ ਸਿਵਲ ਹਸਪਤਾਲ ਬੁਢਲਾਡਾ ਵਿਖੇ ਦਾਖਿਲ ਹੈ। ਪਰਿਵਾਰਕ ਮੈਂਬਰਾਂ ਨੇ ਮੁਆਵਜੇ ਅਤੇ ਸਰਕਾਰੀ ਨੌਕਰੀ ਦੀ ਕੀਤੀ ਮੰਗ। ਜੋ ਕੱਲ ਬੋਹਾ ਰੋਡ ਬੁਢਲਾਡਾ ਨੂੰ ਆ ਰਹੇ ਸੀ ਜਿਨਾਂ ਦਾ ਅਚਾਨਕ ਅਵਾਰਾ ਪਸ਼ੂਆਂ ਨਾਲ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਾਰਨ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ।
stray animals
ਜੋ ਕਿ ਘਰ ਦਾ ਇਹੋ ਹੀ ਸਹਾਰਾ ਸੀ,ਘਰ ਵਿੱਚ ਇੱਕ ਵਿਧਵਾ ਭੈਣ ਬੈਠੀ ਹੈ ਘਰ ਬਹੁਤ ਗਰੀਬ ਆ। ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਮਿਲੇ ਅਤੇ ਪਰਿਵਾਰ ਨੂੰ ਸਾਹਰਾ ਲੱਗ ਸਕੇ। ਜੋ ਇਹਨਾਂ ਸਿਰ ਕਰਜ਼ਾ ਚੜਿਆ ਉਹ ਮਾਫ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਜਗਦੇਵ ਸਿੰਘ ਪਿੰਡ ਰੰਗੜਿਆਲ ਉਹ ਫੋਟੋ ਗਰਾਫ਼ਰ ਦਾ ਕੰਮ ਕਰਦਾ ਸੀ। ਅਵਾਰਾ ਪਸ਼ੂ ਜਾਂਦੇ ਸੀ ਜੀ ਉਸ ਨਾਲ ਐਕਸੀਡੈਂਟ ਹੋ ਗਿਆ। ਦੂਸਰੇ ਪਾਸੇ ਰਣਧੀਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੁਢਲਾਡੇ ਤੋ ਰਣਧੀਰ ਸਿੰਘ ਜਾ ਰਿਹਾ ਸੀ ਦੂਜੇ ਪਾਸੋ ਮੋਟਰਸਾਇਕਲ ਤੇ ਦੋ ਬੰਦੇ ਆ ਰਹੇ ਸੀ ਰਸਤੇ ਵਿੱਚ ਜਨਵਾਰ ਮੂਹਰੇ ਆਉਣ ਨਾਲ ਆਪਸ ਵਿੱਚ ਦੋ ਮੋਟਰਸਾਇਕਲਾਂ ਦੀ ਟੱਕਰ ਹੋ ਗਈ ਇੱਕ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਦੂਸਰੇ ਦੀ ਮਾਨਸਾ ਆ ਕੇ ਮੌਤ ਹੋ ਗਈ।
Stray Animals
ਅਸੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਅਵਾਰਾ ਪਸ਼ੂਆਂ ਕਰਕੇ ਮੌਤਾਂ ਹੋ ਰਹੀ ਹਨ। ਇਹਨਾਂ ਨੂੰ ਨੱਥ ਪਾਈ ਜਾਵੇ। ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਗਰੀਬ ਪਰਿਵਾਰਾਂ ਲਈ ਮੁਆਵਜੇ ਦੀ ਅਤੇ ਨੋਕਰੀ ਦੀ ਮੰਗ ਕੀਤੀ। ਉਹਨਾਂ ਪੰਜਾਬ ਸਰਕਾਰ ਨੂੰ ਇਸਦਾ ਦੋਸ਼ੀ ਠਹਿਰਾਇਆ। ਦੂਸਰੇ ਪਾਸੇ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਦਸਿਆ ਕਿ ਇਹ ਕੱਲ੍ਹ ਸ਼ਾਮ ਨੂੰ ਇਤਲਾਹ ਮਿਲੀ ਸੀ ਕਿ ਦੋ ਮੋਟਰਸਾਇਕਲਾਂ ਦਾ ਨੇੜੇ ਬੱਸ ਅੱਡਾ ਕੋਲ ਐਕਸੀਡੈਂਟ ਹੋਇਆ ਜਿਸ ਦਾ ਸਾਨੂੰ ਪਤਾ ਲੱਗਿਆ ਕਿ ਜਿਸ ਵਿੱਚ ਇੱਕ ਮੋਟਰਸਾਇਕਲ ਬੋਹਾ ਤੋਂ ਆ ਰਿਹਾ ਸੀ ਅਤੇ ਇੱਕ ਬੁਢਲਾਡਾ ਤੋਂ ਆ ਰਿਹਾ ਸੀ।
ਜਗਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਰਣਧੀਰ ਸਿੰਘ ਦੀ ਸਿਵਲ ਹਸਪਤਾਲ ਮਾਨਸਾ ਵਿਖੇ ਮੌਤ ਹੋ ਗਈ। ਪਰਿਵਾਰ ਦੇ ਦਿੱਤੇ ਬਿਆਨ ਦੇ ਅਧਾਰ ਤੇ 174 ਦੀ ਕਰਵਾਈ ਅਧੀਨ ਕੀਤੀ ਗਈ ਹੈ।