
ਕੇਰਲਾ ਪੁਲਿਸ ਨੇ ਰਾਜਪ੍ਰੀਤ ਤੇ ਜੋਗਿੰਦਰ ਨੂੰ ਕੋਚੀ ਦੇ ਹੋਟਲ ਤੋਂ ਕਾਬੂ ਕੀਤਾ
ਚੰਡੀਗੜ੍ਹ : ਪਾਦਰੀ ਐਂਥਨੀ ਮੈਡਾਸਰੀ ਦੇ ਘਰੋਂ 6.65 ਕਰੋੜ ਰੁਪਏ ਦੀ ਹੋਈ ਲੁੱਟ ਦੇ ਮਾਮਲੇ 'ਚ ਲੋੜੀਂਦੇ ਏ.ਐਸ.ਆਈ. ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਕੇਰਲ ਪੁਲਿਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਸਾਂਝਾ ਕਰ ਕੇ ਇਹ ਜਾਣਕਾਰੀ ਦਿੱਤੀ।
Based on specific inputs by Punjab Police, Kerala Police arrested ASI Joginder Singh & ASI Rajpreet Singh of Punjab Police from Hotel Casa Linda, Kochi, Kerala at around 16:30 today. SIT Head Praveen K. Sinha, IPS, IGP, Crime, Punjab is leaving for Kochi to arrest the 2 accused.
— DGP Punjab Police (@DGPPunjabPolice) 30 April 2019
ਡੀਜੀਪੀ ਨੇ ਦੱਸਿਆ ਕਿ ਕੇਰਲਾ ਪੁਲਿਸ ਨੇ ਰਾਜਪ੍ਰੀਤ ਤੇ ਜੋਗਿੰਦਰ ਨੂੰ ਕੋਚੀ ਦੇ ਹੋਟਲ ਤੋਂ ਕਾਬੂ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਪਰਵੀਨ ਕੇ ਸਿਨਹਾ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਚੀ ਰਵਾਨਾ ਹੋ ਗਏ ਹਨ। ਜ਼ਿਕਰਯੋਗ ਹੈ ਕਿ ਮੋਹਾਲੀ ਸਥਿਤ ਸਟੇਟ ਕ੍ਰਾਈਮ ਥਾਣਾ ਫ਼ੇਜ਼-4 'ਚ ਏਐਸਆਈ ਜੋਗਿੰਦਰ ਸਿੰਘ ਤੇ ਏਐਸਆਈ ਰਾਜਪ੍ਰੀਤ ਸਿੰਘ ਸਮੇਤ ਮੁਖ਼ਬਰ ਸੁਰਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਪੁਲਿਸ ਨੇ ਇਨ੍ਹਾਂ 'ਤੇ ਡਕੈਤੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
Arrested
ਜ਼ਿਕਰਯੋਗ ਹੈ ਕਿ ਬੀਤੀ 29 ਮਾਰਚ ਨੂੰ ਖੰਨਾ ਪੁਲਿਸ ਨੇ ਪਾਦਰੀ ਐਂਥਨੀ ਸਮੇਤ ਛੇ ਲੋਕਾਂ ਤੋਂ ਸਾਢੇ ਨੌਂ ਕਰੋੜ ਰੁਪਏ ਦੀ ਰਕਮ ਖੰਨਾ ਤੋਂ ਤਿੰਨ ਕਾਰਾਂ ਵਿੱਚੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਬਾਅਦ ਵਿਚ ਪਾਦਰੀ ਨੇ ਬੈਂਕ ਵੱਲੋਂ ਪੈਸੇ ਪ੍ਰਾਪਤ ਕਰਨ ਲਈ ਜਾਰੀ ਚਿੱਠੀ ਪੇਸ਼ ਕੀਤੀ ਤੇ ਦਾਅਵਾ ਕੀਤਾ ਕਿ ਇਹ ਰਕਮ ਤਕਰੀਬਨ 16 ਕਰੋੜ ਦੀ ਸੀ ਪਰ ਪੁਲਿਸ ਨੇ ਸਾਢੇ ਨੌਂ ਕਰੋੜ ਰੁਪਏ ਦੀ ਬਰਾਮਦਗੀ ਹੀ ਦਰਸਾਈ ਸੀ। ਬਾਕੀ ਸਾਢੇ 6 ਕਰੋੜ ਰੁਪਏ ਗਾਇਬ ਕਰ ਦਿੱਤੇ ਗਏ।