ਪੰਜਾਬ 'ਚ ਨਾਮਜ਼ਦਗੀਆਂ ਹੋਈਆਂ ਪੂਰੀਆਂ
Published : Apr 30, 2019, 9:50 am IST
Updated : Apr 30, 2019, 10:15 am IST
SHARE ARTICLE
Lok Sbha Election
Lok Sbha Election

ਲੋਕ ਸਭਾ ਸੀਟ 'ਤੇ ਔਸਤਨ 29.6 ਉਮੀਦਵਾਰ ਖੜ੍ਹੇ ਹੋਏ ਹਨ

ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਲਈ ਪੰਜਾਬ ਤੋਂ ਕੁੱਲ 385 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਪੰਜਾਬ ਦੀਆਂ 13 ਸੀਟਾਂ 'ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ, ਪੰਜਾਬ ਜਮਹੂਰੀ ਗੱਠਜੋੜ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਹੋਰਨਾਂ ਪਾਰਟੀਆਂ ਨਾਲ ਸਬੰਧਤ ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਹਨ, ਉੱਥੇ ਵੱਡੀ ਗਿਣਤੀ 'ਚ ਆਜ਼ਾਦ ਉਮੀਦਵਾਰਾਂ ਨੇ ਵੀ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਹਰ ਇਕ ਲੋਕ ਸਭਾ ਸੀਟ 'ਤੇ ਔਸਤਨ 29.6 ਉਮੀਦਵਾਰ ਖੜ੍ਹੇ ਹੋਏ ਹਨ। 


Nomination Complete In PunjabNomination Complete In Punjab

ਪੰਜਾਬ ਵਿਚ ਸੋਮਵਾਰ ਦਾ ਦਿਨ ਉਮੀਦਵਾਰੀ ਦੀ ਦਾਅਵੇਦਾਰੀ ਪੇਸ਼ ਕਰਨ ਦਾ ਆਖ਼ਰੀ ਦਿਨ ਸੀ, ਜਿਸ ਦੌਰਾਨ ਪੂਰੇ ਸੂਬੇ ਵਿਚ 188 ਨਾਮਜ਼ਦਗੀਆਂ ਦਾਖ਼ਲ ਹੋਈਆਂ। ਅੱਜ ਯਾਨੀ ਕਿ ਮੰਗਲਵਾਰ ਨੂੰ ਸਾਰੇ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ ਦੋ ਮਈ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਆਖਰੀ ਦਿਨ ਕਈ ਪ੍ਰਮੁੱਖ ਉਮੀਦਵਾਰਾਂ ਨੇ ਪਰਚੇ ਭਰੇ ਜਿਨ੍ਹਾਂ ਵਿਚ ਫ਼ਿਲਮ ਅਦਾਕਾਰ ਅਜੈ ਸਿੰਘ ਧਰਮਿੰਦਰ ਦਿਓਲ ਉਰਫ਼ ਸੰਨੀ ਦਿਓਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਮਨੀਸ਼ ਤਿਵਾੜੀ, ਪ੍ਰੇਮ ਸਿੰਘ ਚੰਦੂਮਾਜਰਾ, ਸ਼ੇਰ ਸਿੰਘ ਘੁਬਾਇਆ, ਚਰਨਜੀਤ ਸਿੰਘ ਅਟਵਾਲ ਤੇ ਪ੍ਰੋ. ਸਾਧੂ ਸਿੰਘ ਆਦਿ ਸ਼ਾਮਲ ਹਨ। 

Nomination Complete In PunjabNomination Complete In Punjab

ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੇਂਦਰ ਮੰਤਰੀ ਨੂੰਹ ਤੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਪਿੱਛੇ ਬਤੌਰ ਕਵਰਿੰਗ ਕੈਂਡੀਡੇਟ ਪਰਚੇ ਦਾਖ਼ਲ ਕੀਤੇ। ਪੰਜਾਬ ਵਿਚ ਆਖ਼ਰੀ ਗੇੜ ਯਾਨੀ ਸੱਤਵੇਂ ਗੇੜ 'ਚ ਵੋਟਾਂ 19 ਮਈ ਨੂੰ ਪੈਣਗੀਆਂ ਅਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।
ਲੋਕ ਸਭਾ ਚੋਣਾਂ 2019 ਲਈ ਕੁਝ ਮਹੱਤਵਪੂਰਨ ਤੱਥ-
ਚੋਣਾਂ ਦਾ ਦਿਨ - 19 ਮਈ 2019, ਚੋਣਾਂ ਦਾ ਸਮਾਂ- ਸਵੇਰੇ 7:00 ਵਜੇ ਤੋਂ 6:00 ਸ਼ਾਮ, ਨਤੀਜਿਆਂ ਦਾ ਦਿਨ ਤੇ ਸਮਾਂ - 23 ਮਈ 2019 ਸਵੇਰੇ ਅੱਠ ਵਜੇ ਤੋਂ, ਪੰਜਾਬ ਦੇ ਕੁੱਲ ਵੋਟਰ - 2,03,74,375, ਮਰਦ - 1,07,54,157, ਔਰਤਾਂ - 96,19,711, ਤੀਜਾ ਲਿੰਗ - 507, ਨਵੇਂ ਵੋਟਰ- 4. 68 ਲੱਖ, ਪੋਲਿੰਗ ਕੇਂਦਰ - 14,460, ਪੋਲਿੰਗ ਬੂਥ - 23,213, ਗੰਭੀਰ ਬੂਥ - 249, ਅਤਿ-ਸੰਵੇਦਨਸ਼ੀਲ ਬੂਥ - 509, ਸੰਵੇਦਨਸ਼ੀਲ ਬੂਥ - 719, ਵੈਬ-ਕਾਸਟਿੰਗ ਬੂਥ - 12002

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement