
ਦੱਖਣੀ ਚਿੱਲੀ ਦੇ ਇਕ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਸੈਂਟੀਆਗੋ: ਦੱਖਣੀ ਚਿੱਲੀ ਦੇ ਇਕ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਕੇ ਇਕ ਘਰ ਦੀ ਛੱਤ ‘ਤੇ ਡਿੱਗ ਗਿਆ, ਇਸ ਹਾਦਸੇ ਵਿਚ ਪਾਇਲਟ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ ਹਾਦਸਾ ਲਾ ਪਲੋਮਾ ਹਵਾਈ ਅੱਡੇ ਦੇ ਕੋਲ ਹੋਇਆ ਹੈ।
ਇਸ ਸਬੰਧੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਲਾਸ ਲਾਗੋਸ ਇਲਾਕੇ ਵਿਚ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਤੋਂ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਕ ਘਰ ਦੀ ਛੱਤ ‘ਤੇ ਜਾ ਡਿੱਗਿਆ। ਇਸ ਹਾਦਸੇ ਸਬੰਧੀ ਲਾਸ ਲਾਗੋਸ ਖੇਤਰ ਦੇ ਗਵਰਨਰ ਜੈਰੀ ਜੁਰਗੇਨਸਨ ਨੇ ਦੱਸਿਆ ਕਿ ਜਿਸ ਘਰ ‘ਤੇ ਜਹਾਜ਼ ਡਿੱਗਿਆ ਸੀ, ਉਹ ਘਰ ਖਾਲੀ ਸੀ। ਹਾਸਦੇ ਵਿਚ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।