
ਸੱਭ ਤੋਂ ਵੱਧ ਮੁਹਾਲੀ ਦੇ 23 ਵਿਦਿਆਰਥੀ ਹੋਏ ਪਾਸ
JEE Mains Result: ਨੈਸ਼ਨਲ ਟੈਸਟਿੰਗ ਏਜੰਸੀ (NTA) ਵਲੋਂ ਹਾਲ ਹੀ ਵਿਚ ਇੰਜੀਨੀਅਰਿੰਗ ਦਾਖਲੇ ਸਬੰਧੀ ਲਈ ਗਈ JEE-Mains ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਨਤੀਜੇ ਵਿਚ 56 ਵਿਦਿਆਰਥੀਆਂ ਨੇ 100 ਫ਼ੀ ਸਦੀ ਅੰਕ ਹਾਸਲ ਕੀਤੇ ਹਨ। ਇਨ੍ਹਾਂ ਵਿਚੋਂ 2 ਵਿਦਿਆਰਥੀ ਪੰਜਾਬ ਦੇ ਹਨ ਤੇ ਇਕ ਚੰਡੀਗੜ੍ਹ ਦਾ ਵਿਦਿਆਰਥੀ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੁੱਲ 158 ਵਿਦਿਆਰਥੀਆਂ ਨੇ ਜੇਈਈ ਮੇਨਜ਼ ਪ੍ਰੀਖਿਆ ਵਿਚ ਬਾਜ਼ੀ ਮਾਰੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਨ੍ਹਾਂ ਵਿਚੋਂ ਸੱਭ ਤੋਂ ਵੱਧ ਬੱਚੇ (23) ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਤੋਂ ਹਨ। ਇਸ ਤੋਂ ਬਾਅਦ ਜਲੰਧਰ ਤੋਂ ਕੁੱਲ 22 ਅਤੇ ਤੀਜੇ ਸਥਾਨ ਉਤੇ ਫਿਰੋਜ਼ਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ 20-20 ਵਿਦਿਆਰਥੀਆਂ ਨੇ ਜੇਈਈ ਮੇਨਜ਼ ਪ੍ਰੀਖਿਆ ਪਾਸ ਕੀਤੀ ਹੈ।
ਪ੍ਰੀਖਿਆ ਵਿਚ ਅੰਮ੍ਰਿਤਸਰ ਦੇ 7, ਬਠਿੰਡਾ ਦੇ 11, ਫਤਹਿਗੜ੍ਹ ਸਾਹਿਬ ਦੇ 5, ਫਾਜ਼ਿਲਕਾ ਦੇ 6, ਗੁਰਦਾਸਪੁਰ ਦੇ 7, ਹੁਸ਼ਿਆਰਪੁਰ ਦੇ 4, ਕਪੂਰਥਲਾ ਦੇ 2, ਮਾਨਸਾ ਦੇ 1, ਮੁਕਤਸਰ ਦੇ 1, ਪਟਿਆਲਾ ਦੇ 14, ਰੂਪਨਗਰ ਦੇ 4, ਸੰਗਰੂਰ ਦੇ 11 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ।