
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਸੰਬੰਧੀ ਲੱਗ ਰਹੇ ਦੋਸ਼ਾਂ...
ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਸੰਬੰਧੀ ਲੱਗ ਰਹੇ ਦੋਸ਼ਾਂ ‘ਤੇ ਸਫ਼ਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਨਾ ਤਾਂ ਉਹ ਪਹਿਲਾਂ ਕਿਸੇ ਦੇ ਵਿਰੁੱਧ ਬੋਲੇ ਹਨ ਅਤੇ ਨਾ ਹੀ ਹੁਣ ਬੋਲਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਹਮੇਸ਼ਾ ਤੋਂ ਹੀ ਉਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਆਪਣੀ ਭੜਾਸ ਕੱਢਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ‘ਚ ਹੀ ਮੇਅਰ ਬਣਾ ਦਿੱਤਾ ਜਾਂਦੇ ਹਨ ਪਰ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਿਰਫ਼ ਇੰਨੀ ਕੁ ਕੋਸ਼ਿਸ਼ ਹੈ ਕਿ ਸਰਕਾਰੀ ਪੈਸਾ ਸਰਕਾਰੀ ਖ਼ਜ਼ਾਨੇ ‘ਚ ਹੀ ਜਾਣਾ ਚਾਹੀਦਾ ਹੈ ਅਤੇ ਇਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ।
Navjot Sidhu
ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਹ ਮੇਰੇ ਵੇੱਡ ਹਨ ਅਤੇ ਮੈਂ ਹਮੇਸ਼ਾ ਉਨ੍ਹਾਂ ਨਾਲ ਖੜ੍ਹਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ‘ਤੇ ਉਂਗਲੀ ਨਹੀਂ ਚੁੱਕੀ ਅਤੇ ਕਾਂਗਰਸ ਦੇ ਕਿਸੇ ਵੀ ਵਰਕਰ ਵਿਰੁੱਧ ਅੱਜ ਤੱਕ ਨਹੀਂ ਬੋਲਿਆਂ। ਟਵਿੱਟਰ ਸਬੰਧੀ ਲਿਖੇ ਗਏ ਸ਼ਬਦਾਂ ‘ਤੇ ਸਫ਼ਾਈ ਦਿੰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਦਾ ਨਾਂ ਲੈ ਕੇ ਨਹੀਂ ਲਿਖਿਆ ਅਤੇ ਉਨ੍ਹਾਂ ਨੇ ਜੋ ਲਿਖਿਆ, ਉਹ ਪੂਰੇ ਹਿੰਦੋਸਤਾਨ ਦੇ ਲੋਕਾਂ ਲਈ ਲਿਖਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਭਾਵੇਂ ਹੀ ਉਨ੍ਹਾਂ ਨੂੰ ਗਾਲ੍ਹਾਂ ਤੱਕ ਕਢਵਾ ਦਿੱਤੀਆਂ ਜਾਂਦੀਆਂ ਹਨ ਪਰ ਉਹ ਕਿਸੇ ਵਿਰੁੱਧ ਕੁਝ ਨਹੀਂ ਬੋਲਣਗੇ।
Navjot Singh Sidhu
ਨਵਜੋਤ ਸਿੱਧੂ ਨੇਕ ਹਾਕ ਸ ਤਾ ਅਪਣਿਆਂ ਨਾਲ ਲੜਨ ਲਈ ਨਹੀਂ ਹੁੰਦੀ, ਸਗੋਂ ਮਿਲ ਕੇ ਵਿਰੋਧੀਆਂ ਨਾਲ ਮੁਕਾਬਲਾ ਕਰਨ ਲਈ ਹੁੰਦੀ ਹੈ। ਸਿੱਧੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੀਰਿੰਦਰ ਮੋਦੀ ਅਤੇ ਸੁੱਖੇ ਗੱਪੀ ਵਿਰੁੱਧ ਹੀ ਬੋਲਣਗੇ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਅਕਾਲੀ ਦਲ ਨਹੀਂ ਜਿੱਤਿਆ, ਸਗੋਂ ਸਿਰਫ਼ ਬਾਦਲ ਪਰਵਾਰ ਜਿੱਤਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਟੀਵੀ ‘ਤੇ 20 ਸਾਲ ਕੰਮ ਕੀਤਾ ਹੈ ਤੇ ਅੱਜ ਉਹ ਪੰਜਾਬ ਲਈ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਵਿਭਾਗ ਬਦਲ ਹੀ ਜਾਂਦਾ ਹੈ ਤਾਂ ਇਹ ਵੀ ਕੈਪਟਨ ਦਾ ਹੀ ਫ਼ੈਸਲਾ ਹੋਵੇਗਾ।