
ਇਸ ਲਈ ਸਾਰੀਆਂ ਮੇਲ ਐਕਸਪ੍ਰੈਸ ਰੇਲਗੱਡੀਆਂ ਦੇ ਪੇਂਟਰੀਕਾਰਾਂ ਦੀ ਨਵੀਂ ਦਿੱਖ ਦੀ ਜਿਮ੍ਹੇਵਾਰੀ ਆਈਆਰਸੀਟੀਸੀ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ, (ਭਾਸ਼ਾ) : ਰੇਲ ਯਾਤਰੀਆਂ ਨੂੰ ਹੁਣ ਤਾਜ਼ਾ ਅਤੇ ਗਰਮ ਖਾਣਾ ਵਰਤਾਇਆ ਜਾਵੇਗਾ। ਇਸ ਲਈ ਸਾਰੀਆਂ ਮੇਲ ਐਕਸਪ੍ਰੈਸ ਰੇਲਗੱਡੀਆਂ ਦੇ ਪੇਂਟਰੀਕਾਰਾਂ ਦੀ ਨਵੀਂ ਦਿੱਖ ਦੀ ਜਿਮ੍ਹੇਵਾਰੀ ਆਈਆਰਸੀਟੀਸੀ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਰੇਲਵੇ ਬੋਰਡ ਦੇ ਮੁਖੀ ਅਸ਼ਵਨੀ ਲੋਹਾਨੀ ਦੀ ਮੰਜੂਰੀ ਮਿਲਣ ਤੋਂ ਬਾਅਦ 6 ਨਵੰਬਰ ਨੂੰ ਰੇਲਵੇ ਜ਼ੋਨ ਦੇ ਸਾਰੇ ਜਨਰਲ ਮੈਨੇਜਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਥੇ ਜ਼ਿਕਰਯੋਗ ਹੈ ਕਿ ਆਈਆਰਸੀਟੀਸੀ ਦੇ ਲਈ ਚਲ ਰਹੀਆਂ ਰੇਲਗੱਡੀਆਂ ਵਿਚ ਯਾਤਰੀਆਂ ਨੂੰ ਗਰਮ, ਤਾਜ਼ਾ ਅਤੇ ਸਾਫ-ਸੁਥਰਾ ਖਾਣਾ ਵਰਤਾਉਣਾ ਇਕ ਵੱਡੀ ਚੁਣੌਤੀ ਹੈ।
IRCTC catering in trains
ਇਸ ਮਸੱਸਿਆ ਨੂੰ ਦੇਖਦੇ ਹੋਏ ਪੈਂਟਰੀਕਾਰ ਨੂੰ ਨਵਾਂ ਰੂਪ ਅਤੇ ਆਕਾਰ ਦੇਣ ਦੇ ਨਾਲ-ਨਾਲ ਮੁਰੰਮਤ ਅਤੇ ਦੇਖਭਾਲ ਦਾ ਕੰਮ ਵੀ ਆਈਆਰਸੀਟੀਸੀ ਨੂੰ ਸੌਂਪਿਆ ਜਾਵੇਗਾ। ਪੇਂਟਰੀਕਾਰ ਵਿਚ ਤਕਨੀਕੀ, ਮਕੈਨੀਕਲ ਅਤੇ ਬਿਜਲੀ ਸਬੰਧੀ ਖਰਾਬੀ ਹੋਣ ਤੇ ਉਸ ਦੀ ਮੁਰੰਮਤ ਅਤੇ ਠੀਕ ਕਰਵਾਉਣ ਦਾ ਕੰਮ ਰਲਵੇ ਵਿਭਾਗ ਕਰਦਾ ਹੈ। ਰੇਲਵੇ ਵਿਚ ਵੱਖ-ਵੱਖ 9 ਵਿਭਾਗ ਹਨ। ਇਨ੍ਹਾਂ ਗੁੰਝਲਤਾਵਾਂ ਕਾਰਨ ਪੇਂਟਰੀਕਾਰ ਨੂੰ ਠੀਕ ਹੋਣ ਵਿਚ ਬਹੁਤ ਸਮਾਂ ਲਗਦਾ ਹੈ। ਜਿਸ ਕਾਰਨ ਯਾਤਰੀਆਂ ਨੂੰ ਬਾਸੀ ਖਾਣਾ ਵਰਤਾਇਆ ਜਾਂਦਾ ਹੈ।
Food in train from IRCTC
ਮੁਰੰਮਤ ਦਾ ਕੰਮ ਆਈਆਰਸੀਟੀਸੀ ਕੋਲ ਆਉਣ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਦੱਸ ਦਈਏ ਕਿ 200-250 ਕਰੋੜ ਰੁਪਏ ਦੀ ਲਾਗਤ ਨਾਲ 350 ਪੇਂਟਰੀਕਾਰ ਨੂੰ ਨਵਾਂ ਰੂਪ ਦਿਤਾ ਜਾਵੇਗਾ। ਇਸ ਨਾਲ ਪੇਂਟਰੀਕਾਰ ਵਿਚ ਖਾਣਾ ਬਣਾਉਣ ਦੇ ਨਵੇਂ ਉਪਕਰਣ, ਆਟਾ ਗੁੰਨਣ ਦੀ ਮਸ਼ੀਨ ਅਤੇ ਸਟੋਰੇਜ ਲਈ ਫਰੀਜ਼, ਡੀਪ ਫਰੀਜ਼ਰ, ਕਾਫੀ ਮਸ਼ੀਨ ਅਤੇ ਹਾੱਟਕੇਸ ਵਰਗੇ ਬਦਲਾਅ ਕੀਤੇ ਜਾਣਗੇ।
IRCTC gets back to catering
ਆਈਆਰਸੀਟੀਸੀ ਦੇ ਬੁਲਾਰੇ ਸਿਧਾਰਥ ਸਿੰਘ ਨੇ ਕਿਹਾ ਕਿ ਪੇਂਟਰੀਕਾਰ ਦੀ ਮੁਰੰਮਤ ਵਿਭਾਗ ਲਈ ਵੱਡੀ ਸਮੱਸਿਆ ਸੀ। ਵਿਭਾਗ ਅਪਣੀ ਸਹੂਲਤ ਮੁਤਾਹਕ ਪੇਂਟਰੀਕਾਰ ਨੂੰ ਆਧੁਨਿਕ ਬਣਾ ਸਕੇਗਾ। ਉਥੇ ਹੀ ਜ਼ਰੂਰਤ ਮੁਤਾਬਕ ਸਮੇਂ ਤੇ ਪੇਂਟਰੀਕਾਰ ਦੀ ਮੁਰੰਮਤ ਵੀ ਸੰਭਵ ਹੋ ਸਕੇਗੀ। ਇਸ ਦਾ ਲਾਭ ਰੇਲ ਯਾਤਰੀਆਂ ਨੂੰ ਮਿਲੇਗਾ।
pantry will get new fresh look
ਇਸ ਤੋਂ ਇਲਾਵਾ ਪੇਂਟਰੀਕਾਰ ਦੀ ਅੰਦਰੂਨੀ ਸਜ਼ਾਵਟ ਅਤੇ ਰੌਸ਼ਨੀ ਦੇ ਪ੍ਰਬੰਧਾਂ ਵਿਚ ਵੀ ਬਦਲਾਅ ਕੀਤੇ ਜਾਣਗੇ। ਇਸ ਬਦਲਾਅ ਨਾਲ ਆਈਆਰਸੀਟੀਸੀ ਪ੍ਰਫੈਸ਼ਨਲ ਤਰੀਕੇ ਨਾਲ ਕੇਟਰਿੰਗ ਸੇਵਾ ਦੇ ਉੱਚ ਮਿਆਰ ਸਥਾਪਤ ਕਰ ਸਕੇਗੀ। ਆਈਆਰਸੀਟੀਸੀ ਦੇ ਸਹਿਯੋਗ ਲਈ ਰੇਲਵੇ ਨੇ ਅਗਲੇ ਪੰਜ ਸਾਲਾਂ ਤੱਕ ਦਾ ਕੇਟਰਿੰਗ ਲਾਇਸੈਂਸ ਤੋਂ ਹੋਣ ਵਾਲੇ ਮਾਲ ਨੂੰ 15 : 85 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ।