ਘੱਗਰ ਨੇੜੇ ਰਹਿਣ ਵਾਲੇ ਬੱਚਿਆਂ ਨੂੰ ਕੈਂਸਰ ਦਾ ਜ਼ਿਆਦਾ ਖ਼ਤਰਾ: ਅਧਿਐਨ

By : KOMALJEET

Published : May 30, 2023, 3:10 pm IST
Updated : May 30, 2023, 3:10 pm IST
SHARE ARTICLE
Representative Image
Representative Image

ਘੱਗਰ ਦੇ ਪਾਣੀ 'ਚ ਭਾਰੀ ਧਾਤਾਂ ਦੀ ਮੌਜੂਦਗੀ ਲੋਕਾਂ ਦੀ ਸਿਹਤ ਲਈ ਖ਼ਤਰੇ ਦੀ ਘੰਟੀ 

ਵੱਡਿਆਂ ਦੇ ਮੁਕਾਬਲੇ ਬੱਚਿਆਂ 'ਚ ਕੈਂਸਰ ਦਾ ਖ਼ਤਰਾ ਜ਼ਿਆਦਾ 
ਪੰਜਾਬੀ ਯੂਨੀਵਰਸਿਟੀ ਅਤੇ ਥਾਪਰ ਯੂਨੀਵਰਸਿਟੀ ਵਲੋਂ ਕੀਤੇ ਅਧਿਐਨ 'ਚ ਹੋਇਆ ਖ਼ੁਲਾਸਾ 

ਚੰਡੀਗੜ੍ਹ: ਘੱਗਰ ਦੇ ਪਾਣੀ ਵਿਚ ਭਾਰੀ ਧਾਤਾਂ ਦੀ ਮੌਜੂਦਗੀ ਪੰਜਾਬ ਵਿਚ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਸਿਹਤ ਲਈ ਇਕ ਵੱਡਾ ਖ਼ਤਰਾ ਸਾਬਤ ਹੋ ਰਹੀ ਹੈ। ਇਸ ਪਾਣੀ ਦੀ ਵਰਤੋਂ ਕਾਰਨ ਬੱਚਿਆਂ ਵਿਚ ਵੱਡਿਆਂ ਦੇ ਮੁਕਾਬਲੇ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਹੈ।

ਇਹ ਚਿੰਤਾਜਨਕ ਤੱਥ ਪੰਜਾਬੀ ਯੂਨੀਵਰਸਿਟੀ ਅਤੇ ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਮਾਹਰਾਂ ਵਲੋਂ ਕੀਤੇ ਅਧਿਐਨ ਵਿਚ ਸਾਹਮਣੇ ਆਇਆ ਹੈ। ਅਧਿਐਨ ਵਿਚ ਸਰਹਿੰਦ ਚੋਅ, ਵੱਡੀ ਨਦੀ ਅਤੇ ਧਕਾਂਸ਼ੂ ਨਾਲੇ ਦੇ ਤਿੰਨ ਨਿਗਰਾਨੀ ਸਟੇਸ਼ਨਾਂ ਤੋਂ ਪਾਣੀ ਦੇ ਨਮੂਨੇ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਵਿਚ ਖੇਤੀਬਾੜੀ, ਘਰਾਂ ਅਤੇ ਉਦਯੋਗਾਂ ਵਰਗੇ ਵੱਖ-ਵੱਖ ਸਰੋਤਾਂ ਤੋਂ ਗੰਦਾ ਪਾਣੀ ਇਕੱਠਾ ਹੁੰਦਾ ਹੈ। ਇਹ ਨਮੂਨੇ ਮੌਨਸੂਨ ਤੋਂ ਬਾਅਦ, ਸਰਦੀਆਂ ਤੋਂ ਬਾਅਦ ਅਤੇ ਗਰਮੀਆਂ ਦੇ ਮੌਸਮਾਂ ਦੌਰਾਨ ਇਕੱਠੇ ਕੀਤੇ ਗਏ ਸਨ।

ਵੱਡੀ ਮਾਤਰਾ ਧਾਤੂ ਦੇ ਵਿਸ਼ਲੇਸ਼ਣ ਨੇ ਸਰਹਿੰਦ ਚੋਅ, ਵੱਡੀ ਨਦੀ ਅਤੇ ਧਕਾਂਸ਼ੂ ਨਾਲੇ ਦੇ ਨਮੂਨਿਆਂ ਵਿਚ ਗੰਦਗੀ ਦੇ ਚਿੰਤਾਜਨਕ ਪੱਧਰ ਦਾ ਖ਼ੁਲਾਸਾ ਕੀਤਾ। ਨਮੂਨਿਆਂ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੀ ਇਜਾਜ਼ਤ ਸੀਮਾ ਤੋਂ ਬਾਹਰ ਸੀਸਾ (ਪੀ.ਬੀ.), ਆਇਰਨ ਅਤੇ ਐਲੂਮੀਨੀਅਮ ਪਾਇਆ ਗਿਆ। ਵੱਡੀ ਨਦੀ ਦੂਜੀਆਂ ਥਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਦੂਸ਼ਿਤ ਸੀ।

ਇਹ ਵੀ ਪੜ੍ਹੋ: ਜੰਗ-ਏ-ਆਜ਼ਾਦੀ ਸਮਾਰਕ 'ਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ : ਬਰਜਿੰਦਰ ਸਿੰਘ ਹਮਦਰਦ ਨੇ ਵਿਜੀਲੈਂਸ ਤੋਂ ਮੰਗਿਆ 10 ਦਿਨ ਦਾ ਸਮਾਂ 

ਅਧਿਐਨ 'ਚ ਦਸਿਆ ਗਿਆ ਹੈ ਕਿ ਪਾਣੀ ਨੂੰ ਨੁਕਸਾਨਦੇਹ ਅਤੇ ਵਰਤੋਂ ਲਈ ਢੁਕਵਾਂ ਬਣਾਉਣ ਲਈ Pb (90%), AI (90%), ਅਤੇ Cd (70%) ਨੂੰ ਹਟਾਉਣ ਦੀਆਂ ਲੋੜਾਂ ਤੋਂ ਪ੍ਰਦੂਸ਼ਣ ਦੀ ਹੱਦ ਦਾ ਪਤਾ ਲਗਾਇਆ ਜਾ ਸਕਦਾ ਹੈ। ਸਿਹਤ ਜੋਖਮ ਮੁਲਾਂਕਣ ਡਾਟਾ ਦੇ ਵਿਸ਼ਲੇਸ਼ਣ ਤੋਂ ਪਤਾ ਲਗਿਆ ਹੈ ਕਿ ਅਧਿਐਨ ਖੇਤਰਾਂ ਵਿਚ ਵੱਖ-ਵੱਖ ਪ੍ਰਦੂਸ਼ਕਾਂ 'ਚ ਕੈਂਸਰ ਦੇ ਜੋਖਮ ਦੇ ਪੱਧਰ ਵੱਖੋ-ਵੱਖਰੇ ਹਨ। ਕੈਡਮੀਅਮ ਨੇ ਸਭ ਤੋਂ ਵੱਧ ਕੈਂਸਰ ਦੇ ਜੋਖਮ ਨੂੰ ਪ੍ਰਦਰਸ਼ਿਤ ਕੀਤਾ, ਉਸ ਤੋਂ ਬਾਅਦ ਨਿਕਲ ਅਤੇ ਲੀਡ ਹੈ। ਸਾਰੇ ਤਿੰਨ ਅਧਿਐਨ ਖੇਤਰਾਂ ’ਚ, ਬੱਚਿਆਂ ਵਿਚ ਕੈਂਸਰ ਸੂਚਕਾਂਕ ਬਾਲਗਾਂ ਨਾਲੋਂ ਵੱਧ ਸੀ।

ਕੈਡਮੀਅਮ ਲਈ, ਸਾਰੇ ਸਥਾਨਾਂ 'ਤੇ ਬਾਲਗਾਂ ਲਈ 4.820 ਦੇ ਮੁਕਾਬਲੇ ਬੱਚਿਆਂ ਲਈ ਕੈਂਸਰ ਸੂਚਕਾਂਕ 6.200 ਦਰਜ ਕੀਤਾ ਗਿਆ ਸੀ, ਜਦੋਂ ਕਿ ਨਿਕਲ ਲਈ, ਬੱਚਿਆਂ ਲਈ ਕੈਂਸਰ ਸੂਚਕਾਂਕ 5.070 ਅਤੇ ਧਕਾਂਸ਼ੂ ਨਾਲੇ ਅਤੇ ਵੱਡੀ ਨਦੀ ਵਿਚ ਬਾਲਗਾਂ ਲਈ 3.882 ਅਤੇ 4.345 ਜਦਕਿ ਸਰਹਿੰਦ ਚੋਅ ਵਿਚ ਬੱਚਿਆਂ ਅਤੇ ਬਾਲਗਾਂ ਲਈ 3.328 ਦਰਜ ਕੀਤਾ ਗਿਆ ਸੀ। ਅਧਿਐਨ ਅਨੁਸਾਰ, ਵੱਡੀ ਨਦੀ ਵਿਚ ਲੈਡ ਦੀ ਭਾਰੀ ਮੌਜੂਦਗੀ ਨੇ ਬੱਚਿਆਂ ਲਈ ਕੈਂਸਰ ਸੂਚਕਾਂਕ ਨੂੰ ਬਾਲਗਾਂ ਲਈ 0.041 ਦੇ ਮੁਕਾਬਲੇ 0.054 ਤਕ ਪਹੁੰਚਾ ਦਿਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹਰਨੀਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਥਾਪਰ ਯੂਨੀਵਰਸਿਟੀ, ਪਟਿਆਲਾ ਦੀ ਅਨੀਤਾ ਰਾਜੋਰ ਦੁਆਰਾ “ਪੰਜਾਬ ਵਿੱਚ ਘੱਗਰ ਦਰਿਆ ਦੇ ਗੰਦੇ ਪਾਣੀ ਦੇ ਨਾਲਿਆਂ ਵਿਚ ਧਾਤ ਦੇ ਪ੍ਰਦੂਸ਼ਣ ਦਾ ਜੋਖਮ ਮੁਲਾਂਕਣ” ਸਿਰਲੇਖ ਵਾਲਾ ਅਧਿਐਨ ਕੀਤਾ ਗਿਆ ਹੈ।
ਮਾਹਰਾਂ ਨੇ ਇਨ੍ਹਾਂ ਸਥਾਨਾਂ ਦੇ ਆਲੇ ਦੁਆਲੇ ਜ਼ਮੀਨੀ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਅਤੇ ਇਨ੍ਹਾਂ ਜਲ ਸਰੋਤਾਂ ਤੋਂ ਭਾਰੀ ਧਾਤਾਂ ਨੂੰ ਹਟਾਉਣ ਲਈ ਪ੍ਰਬੰਧਨ ਯੋਜਨਾਵਾਂ ਲਈ ਜਲ ਸਰੋਤਾਂ ਦੇ ਨਿਰੰਤਰ ਮੁਲਾਂਕਣ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ ਹੈ ਕਿਉਂਕਿ ਇਹ ਮਨੁੱਖੀ ਸਿਹਤ ਲਈ ਖ਼ਤਰਨਾਕ ਹਨ।
ਦੋ ਯੂਨੀਵਰਸਿਟੀਆਂ ਦੇ ਖੋਜਕਰਤਾਵਾਂ ਦੁਆਰਾ ਕਰਵਾਏ ਗਏ ਅਧਿਐਨ ’ਚ ਸੁਝਾਅ ਦਿਤਾ ਗਿਆ ਹੈ ਕਿ ਮੌਜੂਦਾ ਅਧਿਐਨ ਵਿਚ ਸੰਕਲਿਤ ਡਾਟਾ ਬਿਹਤਰ ਪ੍ਰਬੰਧਨ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਸਥਾਨਕ ਸਰਕਾਰਾਂ/ਯੋਜਨਾ ਅਥਾਰਟੀਆਂ ਲਈ ਮਦਦਗਾਰ ਹੋਵੇਗਾ।

Location: India, Punjab

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement