ਹਿੰਮਤਪੁਰਾ ਗ੍ਰਾਮ ਸਭਾ ਪਰਵਾਰਾਂ ਦੇ ਮੁਫ਼ਤ ਜੀਵਨ ਬੀਮੇ ਕਰੇਗੀ
Published : Jun 30, 2018, 2:16 pm IST
Updated : Jun 30, 2018, 2:16 pm IST
SHARE ARTICLE
Gram Sabha Session
Gram Sabha Session

ਨੇੜਲੇ ਪਿੰਡ ਹਿੰਮਤਪੁਰਾ ਦੀ ਪੰਚਾਇਤ ਨੇ ਹਾੜੀ ਰੁੱਤ ਦੇ ਗ੍ਰਾਮ ਸਭਾ ਦੇ ਆਮ ਇਜਲਾਸ ਵਿਚ ਸ਼ਹਿਰੀਕਰਨ ਦੀ ਤਰਜ਼ ਤੇ ਪਿੰਡ ਦਾ ਵਿਕਾਸ ਕਰਨ ........

ਮਹਿਰਾਜ : ਨੇੜਲੇ ਪਿੰਡ ਹਿੰਮਤਪੁਰਾ ਦੀ ਪੰਚਾਇਤ ਨੇ ਹਾੜੀ ਰੁੱਤ ਦੇ ਗ੍ਰਾਮ ਸਭਾ ਦੇ ਆਮ ਇਜਲਾਸ ਵਿਚ ਸ਼ਹਿਰੀਕਰਨ ਦੀ ਤਰਜ਼ ਤੇ ਪਿੰਡ ਦਾ ਵਿਕਾਸ ਕਰਨ ਅਤੇ ਗ੍ਰਾਮ ਸਭਾ ਨੇ ਆਪਣੀਆਂ ਮੁਸਕਿਲਾ ਦੇ ਨਿਵਾਰਨ ਲਈ ਆਦਰਸ਼ ਪਿੰਡ ਬਣਾਉਣ ਦਾ ਸੁਪਨਾ ਲਿਆ। ਇਜਲਾਸ ਦੀ ਪ੍ਰਧਾਨਗੀ ਚੇਅਰਪਰਸਨ ਮਲਕੀਤ ਕੌਰ ਨੇ ਕੀਤੀ ਅਤੇ ਪਰਮਜੀਤ ਭੁੱਲਰ ਨੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਸਾਲ 2017-18 ਦੌਰਾਨ ਹੋਏ ਆਮਦਨ ਤੇ ਖਰਚ ਦੇ ਵੇਰਵੇ ਸੁਣਾਏ ਤੇ ਪਿੰਡ ਵਾਸੀਆਂ ਨੇ ਆਮਦਨ ਤੇ ਖਰਚੇ ਦੇ ਬਿੱਲਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਗ੍ਰਾਮ ਸਭਾ ਨੇ ਫੈਸਲਾ ਕਰਦਿਆਂ ਸਾਰੇ ਪ੍ਰੀਵਾਰਾਂ ਦੇ ਪੰਚਾਇਤ ਖਰਚੇ ਤੇ ਜੀਵਨ ਬੀਮੇ ਕਰਨ

ਦਾ ਮਤਾ ਪਾਸ ਕੀਤਾ ਗਿਆ ਭਾਵੇਂ ਇਹ ਪਿੰਡ ਨਸ਼ਿਆਂ ਦੀ ਮਾਰ ਤੋ ਬਚਿਆ ਹੋਇਆ ਹੈ ਪਰ ਸਭਾ ਨੇ ਪਾਸ ਕੀਤਾ ਕਿ ਜੇਕਰ ਪਿੰਡ ਵਿੱਚ ਨਸ਼ੇ ਵੇਚਣ ਵਾਲੇ ਦਾ ਪਤਾ ਲੱਗਦਾ ਹੈ ਤਾਂ ਪੰਚਾਇਤ ਕਾਨੂੰਨੀ ਕਰਵਾਈ ਕਰੇਗੀ ਤੇ ਸਮਾਜਿਕ ਤੋਰ ਤੇ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਗਿਆ। ਇਜਲਾਸ ਦੌਰਾਨ ਮੱਛੀ ਪਾਲਕ ਰਾਜਵੀਰ ਸਿੰਘ ਮਹਿਰਾਜ ਨੇ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਹਾਇਕ ਧੰਦਿਆਂ ਵੱਲ ਮੋੜਾ ਦੇਣ ਦੀ ਅਪੀਲ ਕੀਤੀ ਅਤੇ ਪੰਚਾਇਤੀ ਚੋਣਾ ਦੌਰਾਨ ਚੰਗੇ ਤੇ ਪੜ੍ਹੇ ਲਿਖੇ ਲੋਕਾਂ ਦੇ ਹੱਥ ਪਿੰਡ ਦੀ ਵਾਗਡੋਰ ਫੜਾਉਣ ਲਈ ਪ੍ਰੇਰਿਤ ਕੀਤਾ। ਸੀਨੀਅਰ ਕਾਂਗਰਸੀ ਆਗੂ ਰੂਪ ਸਿੰਘ ਪੰਚ ਨੇ ਨਹਿਰੀ

ਪਾਣੀ ਦੀ ਘਾਟ ਅਤੇ ਬੱਸ ਸਰਵਿਸ ਨਾ ਹੋਣ  ਦਾ ਮੁੱਦਾ ਉਠਾਇਆ , ਗ੍ਰਾਮ ਸਭਾ ਨੇ ਮਤਾ ਪਾਸ ਕਰਦਿਆਂ ਫੈਸਲਾ ਕੀਤਾ ਕਿ ਪਿੰਡ ਵਿੱਚ ਨਹਿਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਤੇ ਬੱਸ ਸਰਵਿਸ ਪਿੰਡ ਵਿੱਚ ਦੀ ਸ਼ੁਰੂ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਮਿਲਿਆ ਜਾਵੇਗਾ। ਇਸ ਤੋ ਇਲਾਵਾ ਪਾਰਕ ਵਿੱਚ ਵਾਧਾ ਕਰਨਾ ਤੇ ਝੂਲੇ ਲਾਉਣੇ , ਸੋਲਰ ਲਾਇਟਾ , ਸੁਰੱਖਿਆ ਪੱਖ ਤੋ ਸੀ ਸੀ ਟੀ ਵੀ ਕੈਮਰੇ , ਗਲੀਆਂ ਵਿੱਚਇੰਟਰਲੋਕਿੰਗ ਟਾਇਲਾ ਦੇ ਫਰਸ਼ ਅਤੇ ਪਿੰਡ ਵਿੱਚ ਕੰਧਾ ਤੇ

ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਸੋਲਗਨ ਲਿਖਣ ਦੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਮੌਕੇ ਐਨ ਆਰ ਆਈ ਜਸਜੀਤ ਸਿੰਘ ਕੁੱਕੀ ਮਹਿਰਾਜ, ਰਾਜਵੀਰ ਸਿੰਘ ਮਹਿਰਾਜ, ਇੰਦਰਜੀਤ ਕੌਰ, ਮੱਖਣ ਸਿੰਘ, ਰੂਪ ਸਿੰਘ, ਗੋਬਿੰਦ ਸਿੰਘ, ਗੁਰਨਾਮ ਸਿੰਘ, ਕਲੱਬ ਪ੍ਰਧਾਨ ਬੂਟਾ ਸਿੰਘ, ਸੁਖਪਾਲ ਸਿੰਘ ਆਦਿ ਹਾਜ਼ਰ ਸਨ।, ਬਲਵੰਤ ਸਿੰਘ, ਪਿੰਦਰ ਸਿੰਘ ਅਤੇ ਜਸਵੰਤ ਸਿੰਘ ਹਾਜਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement