ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਨੇ ਪਿੰਡਾਂ ਨੂੰ 'ਖੁੱਲ੍ਹੇ 'ਚ ਪਖ਼ਾਨਾ ਮੁਕਤ' ਐਲਾਨ ਕੀਤਾ : ਸੁਲਤਾਨਾ
Published : Jun 25, 2018, 3:25 pm IST
Updated : Jun 25, 2018, 3:25 pm IST
SHARE ARTICLE
razia sultana
razia sultana

ਕੈਪਟਨ ਅਮਰਿੰਦਰ ਦੀ ਦੂਰਦਰਸ਼ੀ ਅਤੇ ਯੋਗ ਅਗਵਾਈ ਵਿਚ ਪੰਜਾਬ ਰਾਜ ਵਿਕਾਸ 'ਤੇ ਸਫ਼ਲਤਾ ਦੀਆਂ ਨਵੀਆਂ ਕਹਾਣੀਆਂ ਲਿਖਦਾ ਜਾ ਰਿਹਾ ਹੈ ...

ਚੰਡੀਗੜ੍ਹ : ਕੈਪਟਨ ਅਮਰਿੰਦਰ ਦੀ ਦੂਰਦਰਸ਼ੀ ਅਤੇ ਯੋਗ ਅਗਵਾਈ ਵਿਚ ਪੰਜਾਬ ਰਾਜ ਵਿਕਾਸ 'ਤੇ ਸਫ਼ਲਤਾ ਦੀਆਂ ਨਵੀਆਂ ਕਹਾਣੀਆਂ ਲਿਖਦਾ ਜਾ ਰਿਹਾ ਹੈ ਅਤੇ ਅਸੀਂ ਸੂਬੇ ਦੇ ਸਮੁੱਚੇ ਪੇਂਡੂ ਖੇਤਰ ਨੂੰ ਖੁੱਲ੍ਹੇ ਵਿਚ ਪਖ਼ਾਨਾ ਤੋਂ ਮੁਕਤ ਕਰਵਾਉਣ ਵਿਚ ਸਫ਼ਲ ਹੋਏ ਹਾਂ ਜੋ ਕਿ ਮਾਣ ਵਾਲੀ ਗੱਲ ਹੈ।  ਇਹ ਖ਼ੁਲਾਸਾ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾਂ ਨੇ ਕੀਤਾ।

ਸੁਲਤਾਨਾਂ ਨੇ ਦਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਦੇ ਅਧੀਨ ਪੰਜਾਬ ਦਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ, ਪੇਂਡੂ ਖੇਤਰਾਂ ਵਿਚ ਪਾਣੀ ਦੀ ਗੁਣਵੱਤਾ ਦੀ ਲਗਾਤਾਰ ਜਾਂਚ ਕਰਨ ਅਤੇ ਖੁੱਲ੍ਹੇ ਵਿਚ ਪਖ਼ਾਨਾ ਕਰਨ ਦੀ ਦਰ ਨੂੰ ਘਟਾਉਣ ਲਈ ਵਚਨਬੱਧ ਹੈ। 

 punjab Gram panchayats declared villages 'open toilet-free'punjab Gram panchayats declared villages 'open toilet-free'ਉਨ੍ਹਾਂ ਕਿਹਾ ਕਿ ਇਨ੍ਹਾਂ ਟੀਚਿਆਂ 'ਤੇ ਕੰਮ ਕਰਦੇ ਹੋਏ ਅਤੇ ਲੋਕਾਂ ਨੂੰ ਖੁੱਲ੍ਹੇ ਵਿਚ ਪਖ਼ਾਨਾ ਕਰਨ ਦੇ ਗ਼ਲਤ ਪ੍ਰਭਾਵਾਂ ਅਤੇ ਸਵੱਛ, ਸੁਰੱਖਿਅਤ ਸੈਨੀਟੇਸ਼ਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਵਿਭਾਗ ਵਲੋਂ ਵੱਖ-ਵੱਖ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਵਿਭਾਗ ਟਾਇਲਟ ਬਣਾਉਣ ਲਈ 15 ਹਜ਼ਾਰ ਰੁਪਏ ਦੇ ਰਿਹਾ ਹੈ, ਜਦਕਿ ਦੇਸ਼ ਦੇ ਹੋਰ ਖੇਤਰਾਂ ਵਿਚ ਇਸ ਕੰਮ ਲਈ 12 ਹਜ਼ਾਰ ਰੁਪÂੈ ਦਿਤੇ ਜਾਂਦੇ ਹਨ। ਰਜ਼ੀਆ ਨੇ ਕਿਹਾ ਕਿ ਵਿਭਾਗ ਵਲੋਂ ਇਨਸੈਂਟਿਵ ਰਾਸ਼ੀ ਦੇ ਤੌਰ 'ਤੇ 713 ਕਰੋੜ ਰੁਪਏ ਟਾਇਲਟਾਂ ਦੇ ਨਿਰਮਾਣ ਲਈ ਜਾਰੀ ਕੀਤੇ ਜਾ ਚੁੱਕੇ ਹਨ।

razia sultanarazia sultana ਉਨ੍ਹਾਂ ਇਹ ਵੀ ਦਸਿਆ ਕਿ ਰਾਜ ਦੇ ਸਾਰੇ ਪਿੰਡਾਂ ਵਿਚ ਜਾਂਚ ਕਮੇਟੀਆਂ ਵੀ ਬਣਾਈਆਂ ਗਈਆਂ ਹਨ ਜੋ ਸਵੇਰ ਦੇ ਸਮੇਂ ਲੋਕਾਂ ਨੂੰ ਖੁੱਲ੍ਹੇ ਵਿਚ ਪਖ਼ਾਨਾ ਕਰਨ ਤੋਂ ਰੋਕਣ ਦਾ ਕੰਮ ਕਰਦੀਆਂ ਹਨ। ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ ਲੋਕਾਂ ਨੂੰ ਸੂਚਨਾ, ਸਿੱਖਿਆ ਅਤੇ ਸੰਚਾਰ ਦੇ ਜ਼ਰੀਏ ਬਾਥਰੂਮ-ਕਮ-ਟਾਇਲਟ ਬਣਾਉਣ ਤੇ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸੁਲਤਾਨਾ ਨੇ ਦਸਿਆ ਕਿ 80 ਫ਼ੀਸਦੀ ਤੋਂ ਜ਼ਿਆਦਾ ਲਾਭਪਾਤਰੀ 5000-20000 ਤਕ ਅਪਣੇ ਆਪ ਖ਼ਰਚ ਕਰ ਕੇ ਬਾਥਰੂਮ ਕਮ ਟਾਇਲਟ ਬਣਵਾ ਚੁੱਕੇ ਹਨ ਅਤੇ ਇਨ੍ਹਾਂ ਦੀ ਵਰਤੋਂ ਦਾ ਪੱਧਰ ਵੀ 99 ਫ਼ੀਸਦੀ ਤੋਂ ਜ਼ਿਆਦਾ ਹੈ।

open toiletopen toiletਮੰਤਰੀ ਨੇ ਦਸਿਆ ਕਿ ਮਿਸ਼ਨ ਸਵੱਛ ਅਤੇ ਸਿਹਤਮੰਦ ਪੰਜਾਬ ਪਹਿਲਾਂ ਹੀ ਵਿਭਾਗ ਵਲੋਂ ਚਲਾਇਆ ਜਾ ਰਿਹਾ ਹੈ ਜੋ ਮਿਸ਼ਨ ਤੰਦਰੁਸਤ ਪੰਜਾਬ ਨੂੰ ਨਿਸ਼ਚਿਤ ਟੀਚਾ ਪੂਰਾ ਕਰਨ ਵਿਚ ਮਦਦ ਕਰ ਰਿਹਾ ਹੈ। ਮੰਤਰੀ ਨੇ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਮਕਸਦ ਪੰਜਾਬ ਦੇ ਪੇਂਡੂ ਖੇਤਰ ਦੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ, ਖੁੱਲ੍ਹੇ ਵਿਚ ਪਖ਼ਾਨਾ ਕਰਨ ਦੀ ਸਮੱਸਿਆ ਤੋਂ ਮੁਕਤੀ ਅਤੇ ਸਵੱਛ ਵਾਤਾਵਰਣ ਪ੍ਰਦਾਨ ਕਰ ਕੇ ਪੰਜਾਬ ਨੂੰ ਇਕ ਸਾਫ਼ ਸੁਥਰਾ ਅਤੇ ਸਿਹਤਮੰਦ ਰਾਜ ਬਣਾਉਣਾ ਹੈ।

'open toilet''open toilet'ਉਨ੍ਹਾਂ ਅੱਗੇ ਕਿਹਾ ਕਿ ਸਵੱਛ ਅਤੇ ਸਿਹਤਮੰਦ ਪੰਜਾਬ ਮਿਸ਼ਨ ਤਹਿਤ ਵਿਭਾਗ ਰਾਜ ਦੇ ਸਾਰੇ ਪਿੰਡਾਂ ਨੂੰ ਸ਼ਾਮਲ ਕਰ ਚੁੱਕਿਆ ਹੈ ਅਤੇ ਇਸ ਦੇ ਤਹਿਤ 13726 ਪਿੰਡ, 147 ਬਲਾਕ ਅਤੇ 22 ਜ਼ਿਲ੍ਹੇ ਖੁੱਲ੍ਹੇ ਵਿਚ ਪਖ਼ਾਨੇ ਤੋਂ ਮੁਕਤ ਹੋ ਗਏ ਹਨ। ਇਨ੍ਹਾਂ ਦੇ ਓਡੀਐਫ ਸਟੇਟਸ ਦੀ ਜਾਂਚ ਚੱਲ ਰਹੀ ਹੈ। ਅਕਤੂਬਰ 2014 ਤੋਂ ਹੁਣ ਤਕ ਇਹ ਸਟੇਟਸ 75 ਫ਼ੀਸਦੀ ਸੀ ਜੋ ਹੁਣ ਵਧ ਕੇ 100 ਫ਼ੀਸਦੀ ਹੋ ਗਿਆ ਹੈ। ਇਸ ਨਾਲ ਹੀ ਰਾਜ ਦੇ ਚਾਰ ਜ਼ਿਲ੍ਹਿਆਂ ਫ਼ਤਿਹਗੜ੍ਹ ਸਾਹਿਬ, ਐਸਏਐਸ ਨਗਰ, ਬਰਨਾਲਾ ਅਤੇ ਲੁਧਿਆਣਾ ਨੂੰ ਸਵੱਛਤਾ ਦਰਪਣ ਵਿਚ ਪਹਿਲਾ ਸਥਾਨ ਹਾਸਲ ਕਰਨ 'ਤੇ ਸਵੱਛ ਭਾਰਤ ਦਿਵਸ 2 ਅਕਤੂਬਰ 2017 ਦੇ ਮੌਕੇ 'ਤੇ ਨਵੀਂ ਦਿੱਲੀ ਵਿਚ ਸਨਮਾਨਤ ਵੀ ਕੀਤਾ ਗਿਆ ਸੀ। 

toilettoiletਉਨ੍ਹਾਂ ਇਹ ਵੀ ਕਿਹਾ ਕਿ ਪੇਂਡੂ ਖੇਤਰਾਂ ਵਿਚ ਪਾਣੀ ਦੀ ਲਗਾਤਾਰ ਸਪਲਾਈ ਦੇ ਮੱਦੇਨਜ਼ਰ 24 ਘੰਟੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਵੀ ਵਿਭਾਗ ਵਲੋਂ ਕੀਤਾ ਜਾ ਚੁੱਕਿਆ ਹੈ ਅਤੇ ਪਾਣੀ ਦੀ ਲੋੜੀਂਦੀ ਵਰਤੋਂ ਲਈ ਖਪਤ ਦੀ ਮਾਪ ਲਈ ਮੀਟਰ ਵੀ ਲਗਾਏ ਗਏ ਹਨ। ਪੇਂਡੂ ਖੇਤਰਾਂ ਵਿਚ ਲੋਕਾਂ ਨੂੰ ਸਾਫ਼, ਸੁਰੱਖਿਅਤ ਪਾਣੀ ਦੀ ਸਪਲਾਈ ਵਧਾ ਕੇ 10 ਘੰਟੇ ਪ੍ਰਤੀ ਦਿਨ ਕਰਨਾ ਵੀ ਸਰਕਾਰ ਦਾ ਮੁੱਖ ਨਿਸ਼ਾਨਾ ਹੈ। ਜਲ ਸਪਲਾਈ ਸਕੀਮਾਂ ਦੀ ਕਾਮਯਾਬੀ ਤੋਂ ਬਾਅਦ ਹੁਣ ਇਨ੍ਹਾਂ ਸਕੀਮਾਂ ਦੇ ਸੰਚਾਲਨ ਅਤੇ ਰਖ ਰਖਾਅ ਦਾ ਕੰਮ ਗ੍ਰਾਮ ਪੰਚਾਇਤ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਕਮੇਟੀ ਦੇ ਹਵਾਲੇ ਕਰ ਦਿਤਾ ਗਿਆ ਹੈ।

toilettoiletਉਨ੍ਹਾਂ ਦਸਿਆ ਕਿ ਰਾਜ ਦੇ 125 ਪਿੰਡਾਂ 24 ਘੰਟੇ ਮੀਟਰਡ ਪਾਣੀ ਦੀ ਸਪਲਾਈ ਦਾ ਆਨੰਦ ਲੈ ਰਹੇ ਹਨ ਅਤੇ ਪੰਜਾਬ ਦੀ 99.9 ਫ਼ੀਸਦੀ ਆਬਾਦੀ ਨੂੰ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ 2202 ਪਿੰਡਾਂ ਨੂੰ ਰੋਜ਼ਾਨਾ 10 ਘੰਟੇ ਤੋਂ ਜ਼ਿਆਦਾ ਪਾਣੀ ਦੀ ਸਪਲਾਈ ਮਿਲ ਰਹੀ ਹੈ ਅਤੇ 810 ਪਿੰਡ 10 ਘੰਟੇ ਪ੍ਰਤੀ ਦਿਨ ਜਲ ਸਪਲਾਈ ਦੀ ਸਹੂਲਤ ਦੇ ਰਹੇ ਹਨ।  ਸੁਲਤਾਨਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਰਾਜ ਦੇ ਪੇਂਡੁ ਜਲ ਖੇਤਰ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ 2021 ਦੇ ਆਖ਼ਰ ਤਕ ਪੇਂਡੂ ਖੇਤਰ ਦੇ ਹਰ ਘਰ ਵਿਚ ਪਾਣੀ ਦੇ ਕੁਨੈਕਸ਼ਨ ਉਪਲਬਧ ਹੋ ਜਾਣਗੇ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement