
ਅਮਰੀਕਾ ਦੇ ਨਿਊਜਰਸੀ ਵਿਚ ਇਕ ਬੇਰੁਜ਼ਗਾਰ ਨੌਜਵਾਨ ਰਾਤੋ-ਰਾਤ ਅਰਬਪਤੀ ਬਣ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨੌਜਵਾਨ ਨੇ ਰਿਜ਼ਲਟ ਆਉਣ ਤੋਂ ਪਹਿਲਾਂ ਲਾਟਰੀ ਟਿਕਟ ਨੂੰ ਖੋ ਦਿੱਤਾ ਸੀ।
ਨਿਊ ਜਰਸੀ: ਅਮਰੀਕਾ ਦੇ ਨਿਊਜਰਸੀ ਵਿਚ ਇਕ ਬੇਰੁਜ਼ਗਾਰ ਨੌਜਵਾਨ ਰਾਤੋ-ਰਾਤ ਅਰਬਪਤੀ ਬਣ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨੌਜਵਾਨ ਨੇ ਰਿਜ਼ਲਟ ਆਉਣ ਤੋਂ ਪਹਿਲਾਂ ਲਾਟਰੀ ਟਿਕਟ ਨੂੰ ਖੋ ਦਿੱਤਾ ਸੀ।
ਪਰ ਉਸਦੀ ਕਿਸਮਤ ਵਿਚ ਜਿੱਤਣਾ ਹੀ ਲਿਖਿਆ ਸੀ। ਇਕ ਅਨਜਾਣ ਵਿਅਕਤੀ ਨੇ ਉਸ ਨੂੰ ਟਿਕਟ ਵਾਪਿਸ ਕਰ ਦਿੱਤਾ ਅਤੇ ਨਤੀਜਾ ਆਉਣ ‘ਤੇ ਉਸ ਨੇ 273 ਮਿਲੀਅਨ ਡਾਲਰ (ਕਰੀਬ 19 ਅਰਬ ਰੁਪਏ) ਦਾ ਲਾਟਰੀ ਜੈਕਪਾਟ ਜਿੱਤਿਆ। ਇਸ ਨੌਜਵਾਨ ਦਾ ਨਾਮ ਮਾਈਕਲ ਜੇ. ਵਿਅਸਰਕੀ ਹੈ।
ਮਾਈਕਲ ਨੇ ਲਾਟਰੀ ਦੀਆ ਦੋ ਟਿਕਟਾਂ ਫਿਲਿਪਸਵਰਗ ਦੇ ਕਵਿਕਚੈਕ ਤੋਂ ਖਰੀਦੇ ਸੀ। ਪਰ ਕੁੱਝ ਘੰਟੇ ਬਾਅਦ ਹੀ ਉਹਨਾਂ ਦੀ ਟਿਕਟ ਗੁੰਮ ਗਈ। ਲਾਟਰੀ ਦਾ ਨਤੀਜਾ ਆਉਣ ਵਿਚ ਹਾਲੇ ਇਕ ਦਿਨ ਬਾਕੀ ਸੀ।
ਉਹਨਾਂ ਨੇ ਦੱਸਿਆ, ‘ ਮੇਰਾ ਧਿਆਨ ਆਪਣੇ ਫੋਨ ਵਿਚ ਸੀ। ਮੈਂ ਪੈਸੇ ਕੱਢਣ ਲਈ ਸਟੋਰ ਕਾਊਂਟਰ ‘ਤੇ ਟਿਕਟ ਰੱਖੇ ਅਤੇ ਫਿਰ ਉੱਥੇ ਹੀ ਛੱਡ ਗਿਆ’। ਕਾਫੀ ਸਮਾਂ ਟਿਕਟ ਲੱਭਣ ਦੇ ਬਾਵਜੂਦ ਵੀ ਉਸ ਨੂੰ ਟਿਕਟ ਨਾ ਮਿਲੀ ਪਰ ਅਗਲੇ ਦਿਨ ਉਸ ਨੂੰ ਸਟੋਰ ਦੇ ਕਲਰਕ ਨੇ ਟਿਕਟ ਵਾਪਸ ਦੇ ਦਿੱਤੀ।
ਇਕ ਖ਼ਬਰ ਮੁਤਾਬਕ ਲਾਟਰੀ ਖੁੱਲਣ ਤੋਂ ਦੋ ਦਿਨ ਬਾਅਦ ਵੀ ਉਸ ਨੂੰ ਪਤਾ ਨਹੀਂ ਚੱਲਿਆ ਕਿ ਉਸ ਨੇ 19 ਅਰਬ ਰੁਪਏ ਜਿੱਤ ਲਏ ਹਨ। ਵਿਅਸਰਕੀ ਦੱਸਦੇ ਹਨ ਕਿ ਉਹ ਪਿਛਲੇ 15 ਸਾਲ ਤੋਂ ਬੇਰੁਜ਼ਗਾਰ ਹਨ। ਉਹ ਆਮ ਤੌਰ ‘ਤੇ ਹਰ ਹਫ਼ਤੇ 20 ਡਾਲਰ ਲਾਟਰੀ ‘ਤੇ ਖਰਚ ਕਰਦੇ ਹਨ। ਉਸਦਾ ਪਿਛਲੇ ਸਾਲ ਹੀ ਤਲਾਕ ਹੋਇਆ ਸੀ। ਹੁਣ ਲਾਟਰੀ ਦੇ ਪੈਸਿਆਂ ਤੋਂ ਉਹ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੇ ਹਨ।