
ਇਕ ਸਿੱਖ ਨੇ ਵੀਡੀਓ ਜ਼ਰੀਏ ਕੀਤੇ ਕਈ ਖ਼ੁਲਾਸੇ
ਲੁਧਿਆਣਾ: ਲੁਧਿਆਣਾ ਦੇ ਗੁਰੂ ਨਾਨਕ ਮੋਦੀਖਾਨੇ ਦਾ ਮਾਮਲਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਤੇ ਸਾਰੇ ਪਾਸੇ ਇਸ ਮੋਦੀਖਾਨੇ ਦੀ ਚਰਚੇ ਛਿੜੇ ਹੋਏ ਹਨ। ਹੁਣ ਇਕ ਸਿੱਖ ਨੇ ਇਕ ਵੀਡੀਓ ਅਪਲੋਡ ਕਰ ਕੇ ਇਸ ਮੋਦੀਖਾਨੇ ਦੀ ਪ੍ਰਸ਼ੰਸ਼ਾ ਕੀਤੀ ਹੈ। ਅੱਜ ਮੋਦੀਖਾਨੇ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਜਿੰਦੂ ਨੂੰ ਗਲਤ ਕਿਹਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਵੇਚੀਆਂ ਜਾ ਰਹੀਆਂ ਦਵਾਈਆਂ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
Sikh
ਉਹਨਾਂ ਅੱਗੇ ਦਸਿਆ ਕਿ ਦਵਾਈਆਂ ਦੇ ਨਾਲ-ਨਾਲ ਇਕ ਹੋਰ ਲੁੱਟ ਹੋ ਰਹੀ ਹੈ। ਇਹ ਸਭ ਤੋਂ ਵੱਡੀ ਲੁੱਟ ਹੈ ਤੇ ਇਸ ਬਾਰੇ ਸਾਨੂੰ ਕਿਸੇ ਨੇ ਨਹੀਂ ਦਸਿਆ। ਉਹ ਆਪ ਵੀ ਐਨਜੀਓ ਚਲਾਉਂਦੇ ਹਨ ਪਰ ਉਹਨਾਂ ਨੂੰ ਵੀ ਪਤਾ ਨਹੀਂ ਹੈ ਕਿ ਇੰਨੀ ਵੱਡੀ ਲੁੱਟ ਹੋ ਰਹੀ ਹੈ। ਇਕ ਟੈਸਟ ਹੁੰਦਾ ਹੈ ਐਮਆਰਆਈ। ਉਹਨਾਂ ਨੇ ਬੱਚੇ ਦੀ ਸਿਹਤ ਠੀਕ ਨਹੀਂ ਸੀ ਤੇ ਡਾਕਟਰ ਨੇ ਦਸਿਆ ਸੀ ਕਿ ਬੱਚੇ ਦੀ ਐਮਆਰਆਈ ਕਰਵਾਉਣੀ ਪਵੇਗੀ।
Sikh
ਇਸ ਐਮਆਰਆਈ ਦਾ ਖਰਚ 4000 ਦਸਿਆ ਗਿਆ ਸੀ। ਮੋਦੀਖਾਨੇ ਵੱਲੋਂ ਉਹਨਾਂ ਨੂੰ ਇਕ ਕਾਰਡ ਦਿੱਤਾ ਗਿਆ ਤੇ ਕਿਹਾ ਕਿ ਇਹ ਕਾਰਡ ਦਿਖਾ ਕੇ ਐਮਆਰਆਈ ਕਰਵਾ ਲਓ ਤੇ ਉਹਨਾਂ ਨੂੰ ਇਕ ਲੈਬੋਰਟਰੀ ਭੇਜ ਦਿੱਤਾ। ਫਿਰ ਉਹਨਾਂ ਨੇ ਉੱਥੋਂ ਬੱਚੇ ਦੀ ਐਮਆਰਆਈ ਕਰਵਾਈ। ਉੱਥੇ ਐਮਆਰਆਈ ਦਾ ਖਰਚ ਕੇਵਲ 2500 ਰੁਪਏ ਹੋਇਆ। ਇਸ ਵਿਚ 200 ਜਾਂ 500 ਦਾ ਨਹੀਂ ਸਗੋਂ ਸਿੱਧਾ 2000 ਹਜ਼ਾਰ ਦਾ ਘੁਟਾਲਾ ਕੀਤਾ ਜਾ ਰਿਹਾ ਹੈ।
Sikh
ਮੈਡੀਕਲ ਵਾਲਿਆਂ ਨੇ ਰੌਲਾ ਪਾਇਆ ਹੈ ਕਿ ਉਹ ਨਕਲੀ ਦਵਾਈਆਂ ਹਨ ਪਰ ਕੀ ਇਹ ਐਮਆਰਆਈ ਵੀ ਨਕਲੀ ਹੈ? ਇਸ ਲੁੱਟ ਦਾ ਜਵਾਬ ਦਿਓ। ਜਿਹੜੇ ਲੋਕ ਕਹਿੰਦੇ ਹਨ ਕਿ ਉਹ ਮੋਦੀਖਾਨੇ ਖਿਲਾਫ ਪਰਚੇ ਕਰਵਾਉਣਗੇ ਪਰ ਇਹ ਲੁੱਟਾਂ ਖਿਲਾਫ ਪਰਚੇ ਦਰਜ ਕਦੋਂ ਕਰਵਾਉਣਗੇ। ਦਸ ਦਈਏ ਕਿ ਮੋਦੀਖਾਨੇ ਦੇ ਸੇਵਾਦਾਰ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਵਾਈਆਂ ਦੇ ਅਸਲ ਅਤੇ ਬਜ਼ਾਰ ਦੇ ਰੇਟਾਂ ਬਾਰੇ ਜਾਣੂ ਕਰਵਾਇਆ ਗਿਆ ਸੀ।
Balwinder Singh Jindu
ਉਹਨਾਂ ਨੂੰ ਕਈ ਮੈਡੀਕਲ ਦੁਕਾਨਦਾਰਾਂ ਤੇ ਕੰਪਨੀਆਂ ਦੇ ਮਾਲਕਾਂ ਨੇ ਟਿੱਪਣੀਆਂ ਵੀ ਕੀਤੀਆਂ ਹਨ। ਡਾਕਟਰਾਂ ਅਤੇ ਕੰਪਨੀ ਮਾਲਕਾਂ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਨੂੰ ਐਲੋਪੈਥਿਕ ਅਤੇ ਜੈਨੇਰਿਕ ਦਵਾਈਆਂ ਦਾ ਕੋਈ ਗਿਆਨ ਨਹੀਂ ਹੈ। ਇਸ ਲਈ ਉਹ ਗਲਤ ਜਾਣਕਾਰੀ ਲੋਕਾਂ ਵਿਚ ਫੈਲਾ ਕੇ ਉਹਨਾਂ ਨੂੰ ਗੁੰਮਰਾਹ ਨਾ ਕਰਨ। ਬਲਵਿੰਦਰ ਸਿੰਘ ਜਿੰਦੂ ਨੇ ਦਸਿਆ ਕਿ ਜੈਨੇਰਿਕ ਤੇ ਐਲੋਪੈਥਿਕ ਦਾ ਤਾਂ ਮਸਲਾ ਹੀ ਨਹੀਂ ਹੈ।
Balwinder Singh Jindu
ਮੁੱਖ ਗੱਲ ਇਹ ਹੈ ਕਿ 10 ਰੁਪਏ ਦਵਾਈ ਦਾ ਪੱਤਾ 110 ’ਚ ਕਿਉਂ ਵੇਚ ਰਹੇ ਨੇ। ਜੇ ਜੈਨੇਰਿਕ ਦਵਾਈਆਂ ਇੰਨੀਆਂ ਮਹਿੰਗੀਆਂ ਹਨ ਤੇ ਇਹ ਹੈ ਵੀ ਘਟ, ਫਿਰ ਮੋਦੀ ਸਰਕਾਰ ਨੇ ਥਾਂ ਥਾਂ ਇਹਨਾਂ ਦਵਾਈਆਂ ਦੇ ਸਟੋਰ ਖੋਲ੍ਹੇ ਹਨ। ਇਸ ਦੇ ਲਈ ਸਪੈਸ਼ਲ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਕੀ ਮੋਦੀ ਸਰਕਾਰ ਨੇ ਇਹ ਗਲਤ ਕੀਤਾ ਹੈ?
ਉਹਨਾਂ ਦਾ ਇਹੀ ਮੁੱਦਾ ਹੈ ਕਿ ਘਟ ਰੇਟ ਵਾਲੀ ਦਵਾਈ ਲੋਕਾਂ ਵਿਚ 10 ਗੁਣਾ ਜ਼ਿਆਦਾ ਰੇਟ ਤੇ ਕਿਉਂ ਵਿਕ ਰਹੀ ਹੈ, ਲੋਕਾਂ ਨੂੰ ਬੁਰੀ ਤਰ੍ਹਾਂ ਲੁਟਿਆ ਜਾ ਰਿਹਾ ਹੈ। ਉਹਨਾਂ ਨੇ ਦਵਾਈਆਂ ਵੇਚਣ ਨੂੰ ਕਿਹਾ ਕਿ ਉਹਨਾਂ ਨੇ ਦਵਾਈਆਂ ਦੇ ਪੱਤਿਆਂ ਤੇ ਜੈਨੇਰਿਕ ਤੇ ਐਲੋਪੈਥਿਕ ਦਾ ਟੈਗ ਨਹੀਂ ਲਵਾਇਆ ਤੇ ਇਸੇ ਵਿਚ ਹੀ ਸਾਰਾ ਘਪਲਾ ਹੈ। ਉਹਨਾਂ ਨੇ ਲੋਕਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਵੀ ਉਹਨਾਂ ਦਾ ਇਸ ਲੜਾਈ ਵਿਚ ਸਾਥ ਦੇਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।