
ਮਾਨਸਾ ਦੇ ਕਸਬਾ ਜੋਗਾ ਵਿਚ ਕਾਰ ਅਤੇ ਬਸ ਵਿਚਾਲੇ ਟੱਕਰ 'ਚ 2 ਬੱਚਿਆਂ ਸਮੇਤ 6 ਲੋਕਾਂ ਦੀ ਹੋਈ ਮੌਤ।
ਮਾਨਸਾ: ਮਾਨਸਾ (Mansa) ਦੇ ਕਸਬਾ ਜੋਗਾ ਵਿਚ ਇਕ ਕਾਰ ਅਤੇ ਬਸ ਵਿਚਾਲੇ ਟੱਕਰ (Car-Bus Accident) ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦਰਦਨਾਕ ਹਾਦਸੇ 'ਚ 2 ਬੱਚਿਆਂ ਸਣੇ 6 ਲੋਕਾਂ ਦੀ ਮੌਤ (6 People died including 2 Children) ਹੋ ਗਈ ਹੈ। ਪੁਲਿਸ ਮੁਤਾਬਕ ਇਹ ਟੱਕਰ ਆਲਟੋ ਕਾਰ ਅਤੇ ਬਸ ਵਿਚਕਾਰ ਹੋਈ ਹੈ। ਇਸ ਭਿਆਨਕ ਹਾਦਸੇ 'ਚ ਜਿਨ੍ਹਾਂ 6 ਲੋਕਾਂ ਦੀ ਮੌਤ ਹੋਈ ਹੈ ਉਹ ਸਾਰੇ ਕਾਰ 'ਚ ਸਵਾਰ ਸਨ।
ਹੋਰ ਪੜ੍ਹੋ: ਖੇਤੀ ਕਾਨੂੰਨਾ ਤੋਂ ਪਰੇਸ਼ਾਨ ਇਕ ਹੋਰ ਕਿਸਾਨ ਦੀ ਟਿਕਰੀ ਬਾਰਡਰ 'ਤੇ ਹੋਈ ਮੌਤ
Accident
ਹੋਰ ਪੜ੍ਹੋ: ਗਾਇਕ ਦੀਪ ਢਿੱਲੋਂ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਲੜਕੀ ਦੀ ਮਦਦ ਲਈ ਕੀਤੀ ਲੋਕਾਂ ਨੂੰ ਅਪੀਲ
ਜਾਣਕਾਰੀ ਮੁਤਾਬਕ ਚਾਰ ਲੋਕਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ ਅਤੇ ਦੋ ਦੀ ਮੌਤ ਹਸਪਤਾਲ ਪਹੁੰਚ ਕੇ ਹੋਈ। ਮ੍ਰਿਤਕਾਂ ਵਿਚ ਦੋ ਬੱਚੇ ਅਤੇ ਦੋ ਔਰਤਾਂ ਸਨ। ਹਾਦਸੇ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਦੱਸਿਆ ਕਿ ਕਾਰ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।