ਪੰਜਾਬ ਦੇ ਜੰਮਪਲ ਅਜਮੇਰ ਸਿੰਘ ਨੇ ਅਮਰੀਕਾ 'ਚ ਚਮਕਾਇਆ ਨਾਂ, ਹੈਮਰਥਰੋ 'ਚ ਹਾਸਲ ਕੀਤਾ ਗੋਲਡ ਮੈਡਲ 
Published : Jun 30, 2021, 11:34 am IST
Updated : Jun 30, 2021, 11:49 am IST
SHARE ARTICLE
Ajmer Singh
Ajmer Singh

ਪੰਜਾਬੀਆਂ ਦੀ ਅਤੇ ਭਾਰਤੀਆਂ ਦੀ ਵਿਸ਼ਵ ਸ਼ਕਤੀ ਅਮਰੀਕਾ ’ਚ ਇਕ ਸੁਨਹਿਰੀ ਪ੍ਰਾਪਤੀ ਹੈ।

ਪਟਿਆਲਾ : ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣਾ ਤੇ ਦੇਸ਼ ਦਾ ਨਾਮ ਰੌਸ਼ਨ ਕਰ ਦਿੰਦੇ ਹਨ। ਹਾਲ ਹੀ ਵਿਚ ਪੰਜਾਬ ਦੇ ਜੰਮਪਲ ਅਜਮੇਰ ਸਿੰਘ ਪੁੱਤਰ ਸਵ. ਗੁਰਨਾਮ ਸਿੰਘ ਨੇ ਮਾਸਟਰਜ਼ ਗੇਮਜ਼ ਵਿਚ 65-70 ਸਾਲ ਦੇ ਵਰਗ ’ਚ ਹੈਮਰਥਰੋ (ਸੰਗਲੀ ਵਾਲਾ ਗੋਲਾ) 38.39 ਮੀਟਰ ਸੁੱਟ ਕੇ ਗੋਲਡ ਮੈਡਲ ਹਾਸਲ ਕਰ ਕੇ ਪੰਜਾਬੀਆਂ ਦਾ ਨਾਂ ਅਮਰੀਕਾ ਵਿਚ ਰੌਸ਼ਨ ਕੀਤਾ ਹੈ। ਅਮਰੀਕਾ ਦੀ ਮਿਸ਼ੀਗਨ ਸਟੇਟ ਦੇ ਗਰੈਂਡ ਰੈਪਿਡ ਸ਼ਹਿਰ ਵਿਚ ਚੱਲ ਰਹੇ ਮੁਕਾਬਲਿਆਂ ਵਿਚ ਅਜਮੇਰ ਸਿੰਘ ਦਿਵਾਲਾ ਨੇ ਮਿਸ਼ੀਗਨ ਸਟੇਟ ’ਚੋਂ ਹਿੱਸਾ ਲੈ ਕੇ ਯੂ. ਐੱਸ. ਏ. ਮਾਸਟਰਜ਼ ਗੇਮਜ਼ ’ਚ 38.39 ਮੀਟਰ ਹੈਮਰਥਰੋ ਸੁੱਟ ਕੇ ਨਵਾਂ ਇਤਿਹਾਸ ਰਚਦੇ ਹੋਏ ਗੋਲਡ ਮੈਡਲ ਜਿੱਤਿਆ ਹੈ, ਜੋ ਕਿ ਪੰਜਾਬੀਆਂ ਦੀ ਅਤੇ ਭਾਰਤੀਆਂ ਦੀ ਵਿਸ਼ਵ ਸ਼ਕਤੀ ਅਮਰੀਕਾ ’ਚ ਇਕ ਸੁਨਹਿਰੀ ਪ੍ਰਾਪਤੀ ਹੈ।

ਇਹ ਵੀ ਪੜ੍ਹੋ - ਫ਼ਰਜ਼ੀ ਟੀਕਾਕਰਨ ਦੇ ਮਾਮਲਿਆਂ ਵਿਚ ‘ਵੱਡੀ ਮੱਛੀ’ ਨਾ ਛੱਡੋ : ਬੰਬਈ ਹਾਈ ਕੋਰਟ

Ajmer Singh Ajmer Singh

ਇਸ ਤੋਂ ਪਹਿਲਾਂ ਸਕੂਲ, ਕਾਲਜ ਤੇ ਭਾਰਤੀ ਵੈਟਰਨ ਮੁਕਾਬਲਿਆਂ ’ਚ ਵੀ ਅਜਮੇਰ ਸਿੰਘ ਦਾ ਭਾਰਤ ’ਚ ਕੋਈ ਮੁਕਾਬਲਾ ਨਹੀਂ ਕਰ ਸਕਿਆ। 18ਵੀਆਂ ਸਕੂਲ ਨੈਸ਼ਨਲ ਗੇਮਜ਼ ਜੋ ਕਿ ਕਟਕ ਵਿਖੇ ਹੋਈਆਂ ਸਨ, ਉਸ ’ਚ ਅਜਮੇਰ ਸਿੰਘ ਨੇ 48.49 ਮੀਟਰ ਹੈਮਰਥਰੋ ਸੁੱਟ ਕੇ ਰਿਕਾਰਡ ਬਣਾਇਆ ਅਤੇ ਪੰਜਾਬ ਲਈ ਗੋਲਡ ਮੈਡਲ ਜਿੱਤਿਆ। 1972 ’ਚ ਵੀ ਪੰਜਾਬ ਵੱਲੋਂ ਜੂਨੀਅਰ ਲੜਕਿਆਂ ਦੇ ਮੁਕਾਬਲੇ ’ਚ ਕੋਇਟਿਆਮ ਵਿਖੇ ਵੀ ਹਿੱਸਾ ਲੈ ਕੇ 54.44 ਮੀਟਰ ਹੈਮਰ ਸੁੱਟ ਕੇ 10ਵੀਂ ਇੰਟਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ’ਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ।

Hammer throwHammer Throw

ਇਹ ਵੀ ਪੜ੍ਹੋ - ਸਰਕਾਰ ਨੇ ਨਿੱਜੀ ਹਸਪਤਾਲਾਂ ਦੇ ਸਿੱਧੇ ਵੈਕਸੀਨ ਖਰੀਦਣ 'ਤੇ ਲਗਾਈ ਰੋਕ, ਤੈਅ ਕੀਤੀ ਸੀਮਾ 

ਫਿਰ ਕੋਇਟਿਆਮ ਵਿਖੇ ਹੋਈ 10ਵੀਂ ਇੰਟਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਜੋ 12 ਅਗਸਤ ਤੋਂ 15 ਅਗਸਤ 1972 ਨੂੰ ਹੋਈ ਸੀ, ਸੀਨੀਅਰ ਲੜਕਿਆਂ ਨੇ 47.56 ਮੀਟਰ ਹੈਮਰ ਸੁੱਟ ਕੇ ਪੰਜਾਬ ਲਈ ਚਾਂਦੀ ਦਾ ਮੈਡਲ ਜਿੱਤਿਆ। ਅਜਮੇਰ ਸਿੰਘ ਦਿਵਾਲਾ ਦੇ ਜਮਾਤੀ ਅਤੇ ਸਾਬਕਾ ਸਹਾਇਕ ਜ਼ਿਲ੍ਹ ਸਿੱਖਿਆ ਅਫ਼ਸਰ ਸਪੋਰਟਸ ਪਟਿਆਲਾ ਜਗਮੇਲ ਸਿੰਘ ਸ਼ੇਰਗਿਲ ਨੇ ਕਿਹਾ ਕਿ ਅਮਜੇਰ ਸਿੰਘ ਕਿਸੇ ਜਾਣ-ਪਛਾਣ ਦਾ ਮੁਹਥਾਜ਼ ਨਹੀਂ। 22 ਜਨਵਰੀ ਤੋਂ 24 ਜਨਵਰੀ 2010 ’ਚ ਪੂਨੇ ਵਿਖੇ ਹੋਈ ਪਹਿਲੀ ਇੰਟਰਨੈਸ਼ਨਲ ਵੈਟਰਨ ਚੈਂਪੀਅਨਸ਼ਿਪ ’ਚ 34.15 ਮੀਟਰ (+55 ਵਰਗ) ਗੋਲਡ ਮੈਡਲ ਜਿੱਤ ਕੇ ਵੈਟਰਨ ’ਚ ਭਾਰਤ ਦਾ ਨਾਂ ਉੱਚਾ ਕੀਤਾ।

ਇਸ ਤੋਂ ਪਹਿਲਾਂ ਵੀ 26ਵੀਂ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ’ਚ ਵੀ ਅਜਮੇਰ ਸਿੰਘ ਨੇ 35.25 (+50 ਵਰਗ) ’ਚ ਤਾਮਿਲਨਾਡੂ ਵਿਚ ਚਾਂਦੀ ਦਾ ਮੈਡਲ ਜਿੱਤਿਆ। ਉਨ੍ਹਾਂ ਦੱਸਿਆ ਕਿ ਅਜਮੇਰ ਸਿੰਘ ਉਨ੍ਹਾਂ ਦੇ ਨਾਲ ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ’ਚ ਬੀ. ਪੀ. ਐੱਡ. ਅਤੇ ਐੱਮ. ਪੀ. ਐੱਡ. ਦੇ ਵਿਦਿਆਰਥੀ ਰਹੇ ਹਨ। ਅੱਜ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਸਮੁੱਚੇ ਪੁਰਾਣੇ ਸਾਥੀਆਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ।

SHARE ARTICLE

ਏਜੰਸੀ

Advertisement

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM
Advertisement