
1 ਜੁਲਾਈ ਤੋਂ, ਨਿੱਜੀ ਹਸਪਤਾਲ ਹੁਣ ਟੀਕਾ ਨਿਰਮਾਤਾ ਤੋਂ ਸਿੱਧੇ ਕੋਰੋਨਾ ਟੀਕੇ ਨਹੀਂ ਖਰੀਦ ਸਕਣਗੇ।
ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਕੋਰੋਨਾ ਵੈਕਸੀਨ ਅਭਿਆਨ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਕੋਵਿਡ ਟੀਕਾਕਰਨ ਮੁਹਿੰਮ ਵਿੱਚ ਇੱਕ ਮਹੱਤਵਪੂਰਣ ਤਬਦੀਲੀ ਕੀਤੀ ਗਈ ਹੈ। ਇਸ ਦੇ ਤਹਿਤ, 1 ਜੁਲਾਈ ਤੋਂ, ਨਿੱਜੀ ਹਸਪਤਾਲ ਹੁਣ ਟੀਕਾ ਨਿਰਮਾਤਾ ਤੋਂ ਸਿੱਧੇ ਕੋਰੋਨਾ ਟੀਕੇ ਨਹੀਂ ਖਰੀਦ ਸਕਣਗੇ। ਉਹਨਾਂ ਨੂੰ ਹੁਣ ਕੋਵਿਨ 'ਤੇ ਵੈਕਸੀਨ ਦਾ ਆਰਡਰ ਦੇਣਾ ਹੋਵੇਗਾ। ਇੰਨਾ ਹੀ ਨਹੀਂ ਕੇਂਦਰ ਸਰਕਾਰ ਨੇ ਵੈਕਸੀਨ ਦੀ ਮੰਥਲੀ ਸਟਾਕ ਦੀ ਲਿਮਿਟ ਵੀ ਤੈਅ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ - ਫ਼ਰਜ਼ੀ ਟੀਕਾਕਰਨ ਦੇ ਮਾਮਲਿਆਂ ਵਿਚ ‘ਵੱਡੀ ਮੱਛੀ’ ਨਾ ਛੱਡੋ : ਬੰਬਈ ਹਾਈ ਕੋਰਟ
Corona vaccine
ਇੱਕ ਐਸਓਪੀ ਯਾਨੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਦਸਤਾਵੇਜ਼ ਮੰਗਲਵਾਰ ਨੂੰ ਮੁੰਬਈ ਦੇ ਹਸਪਤਾਲਾਂ ਵਿੱਚ ਪਹੁੰਚ ਗਈ ਹੈ, ਜਿਸ ਅਨੁਸਾਰ ਪ੍ਰਾਈਵੇਟ ਹਸਪਤਾਲਾਂ ਨੂੰ ਪਿਛਲੇ ਮਹੀਨੇ ਇੱਕ ਖਾਸ ਹਫ਼ਤੇ ਵਿੱਚ ਰੋਜ਼ਾਨਾ ਔਸਤਨ ਖਪਤ ਕੀਤੀ ਜਾਣ ਵਾਲੀ ਟੀਕੇ ਦੀ ਦੁੱਗਣੀ ਮਾਤਰਾ ਮਿਲੇਗੀ। ਹਾਲਾਂਕਿ, ਨਿੱਜੀ ਹਸਪਤਾਲਾਂ ਵਿਚ ਟੀਕੇ ਲਈ ਰੋਜ਼ਾਨਾ ਔਸਤ ਦੀ ਗਣਨਾ ਕਰਨ ਲਈ ਆਪਣੀ ਪਸੰਦ ਦੇ ਹਫ਼ਤੇ ਦੀ ਚੋਣ ਕਰਨ ਦੀ ਲਚਕਤਾ ਹੋਵੇਗੀ। ਇਸ ਦੀ ਜਾਣਕਾਰੀ ਕੋਵਿਨ ਪੋਰਟਲ ਤੋਂ ਲਈ ਜਾਵੇਗੀ।
PM Modi
ਇਹ ਵੀ ਪੜ੍ਹੋ - ਕਾਂਗਰਸ ਹਾਈਕਮਾਂਡ ਕੈਪਟਨ-ਸਿੱਧੂ ਚੱਕਰਵਿਊ ਵਿਚ ਫਸੀ
ਉਦਾਹਰਣ ਦੇ ਤੌਰ ਜੇ ਇੱਕ ਨਿੱਜੀ ਟੀਕਾਕਰਨ ਕੇਂਦਰ ਨੇ ਜੁਲਾਈ ਲਈ ਇੱਕ ਆਰਡਰ ਦੇਣ ਲਈ 10-16 ਹਫ਼ਤੇ ਦੀ ਚੋਣ ਕੀਤੀ, ਜਿਸ ਦੌਰਾਨ 630 ਖੁਰਾਕ ਦਿੱਤੀ ਗਈ, ਤਾਂ ਉਸ ਹਸਪਤਾਲ ਲਈ ਔਸਤਨ ਰੋਜ਼ਾਨਾ ਖੁਰਾਕ 90 (630/7 = 90) ਹੋਵੇਗੀ। ਇਸ ਤਰੀਕੇ ਨਾਲ ਇਕ ਨਿੱਜੀ ਹਸਪਤਾਲ ਜੁਲਾਈ ਲਈ ਵੱਧ ਤੋਂ ਵੱਧ 5,400 ਖੁਰਾਕਾਂ (90 x 30 x 2 = 5,400) ਦਾ ਆਦੇਸ਼ ਦੇ ਸਕਦਾ ਹੈ। ਐਸਓਪੀ ਕਹਿੰਦੀ ਹੈ ਕਿ ਪਹਿਲੇ 15 ਦਿਨਾਂ ਦੌਰਾਨ ਟੀਕੇ ਦੀ ਖਪਤ 'ਤੇ ਨਿਰਭਰ ਕਰਦਿਆਂ ਦੂਜੇ ਪੰਦਰਵਾੜੇ ਵਿਚ ਇਕ ਮਹੀਨੇ ਦੀ ਅਧਿਕਤਮ ਸੀਮਾ ਨੂੰ ਸੋਧਿਆ ਜਾ ਸਕਦਾ ਹੈ।
SOP
ਐਸਓਪੀ ਅਨੁਸਾਰ ਇਸ ਦੇ ਨਾਲ ਹੀ ਉਨ੍ਹਾਂ ਹਸਪਤਾਲਾਂ ਲਈ ਜੋ ਟੀਕਾਕਰਨ ਮੁਹਿੰਮ ਵਿਚ ਸ਼ਾਮਿਲ ਹੋਣ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਕੋਲ ਟੀਕਾ ਖ਼ਪਤ ਦਾ ਰਿਕਾਰਡ ਪਹਿਲਾਂ ਨਹੀਂ ਹੈ। ਉਹਨਾਂ ਲਈ ਉਪਲੱਬਧ ਬਿਸਤਰਿਆਂ ਦੀ ਸੰਖਿਆ ਦੇ ਅਧਾਰ 'ਤੇ ਵੈਕਸੀਨ ਦੀ ਜ਼ਿਆਦਾ ਸੀਮਾ ਤੈਅ ਕੀਤੀ ਜਾਵੇਗੀ। ਇੱਕ 50 ਬਿਸਤਰਿਆਂ ਵਾਲਾ ਹਸਪਤਾਲ ਜ਼ਿਆਦਾ ਤੋਂ ਜ਼ਿਆਦਾ 3,000 ਖੁਰਾਕਾਂ ਦਾ ਆਰਡਰ ਦੇ ਸਕਦਾ ਹੈ, ਜਦੋਂ ਕਿ 50-300 ਬਿਸਤਰਿਆਂ ਵਾਲਾ ਇੱਕ ਹਸਪਤਾਲ 6,000 ਖੁਰਾਕਾਂ ਦਾ ਆਦੇਸ਼ ਦੇ ਸਕਦਾ ਹੈ ਅਤੇ ਇੱਕ 300 ਬਿਸਤਰਿਆਂ ਵਾਲਾ ਹਸਪਤਾਲ 10,000 ਖੁਰਾਕਾਂ ਦਾ ਆਰਡਰ ਦੇ ਸਕਦਾ ਹੈ।
Corona virus vaccine
ਐਸਓਪੀ ਨੇ ਕਿਹਾ ਕਿ ਪ੍ਰਾਈਵੇਟ ਟੀਕਾਕਰਨ ਕੇਂਦਰ ਇੱਕ ਮਹੀਨੇ ਵਿਚ ਚਾਰ ਕਿਸ਼ਤਾਂ ਵਿਚ ਟੀਕੇ ਮੰਗਵਾ ਸਕਦੇ ਹਨ। ਕੋਰੋਨਾ ਟੀਕੇ ਦੀ ਖਰੀਦ ਲਈ ਕਿਸੇ ਸਰਕਾਰੀ ਅਥਾਰਟੀ ਤੋਂ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਪਵੇਗੀ। ਕੋਵਿਨ 'ਤੇ ਖਰੀਦ ਆਰਡਰ ਸਫਲਤਾਪੂਰਵਕ ਰੱਖਣ ਲਈ ਇਹ ਕਾਫ਼ੀ ਹੋਵੇਗਾ।
ਇੱਕ ਵਾਰ ਮੰਗ ਜਮ੍ਹਾਂ ਹੋ ਜਾਣ 'ਤੇ, ਕੋਵਿਨ ਨਿਰਮਾਤਾਵਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਜ਼ਿਲ੍ਹਾ ਅਤੇ ਰਾਜ-ਅਧਾਰਤ ਨੰਬਰਾਂ ਨੂੰ ਇਕੱਠਾ ਕਰੇਗੀ। ਨਿੱਜੀ ਕੇਂਦਰਾਂ ਨੂੰ ਕੌਮੀ ਸਿਹਤ ਅਥਾਰਟੀ ਪੋਰਟਲ 'ਤੇ ਟੀਕੇ ਦੀ ਅਦਾਇਗੀ ਕਰਨੀ ਪਵੇਗੀ। ਪਹਿਲਾਂ ਨਿਯਮ ਇਹ ਸੀ ਕਿ 25 ਪ੍ਰਤੀਸ਼ਤ ਟੀਕਾ ਨਿੱਜੀ ਹਸਪਤਾਲ ਸਿੱਧੇ ਨਿਰਮਾਤਾਵਾਂ ਕੋਲੋਂ ਖਰੀਦਿਆ ਜਾ ਸਕਦਾ ਸੀ ਅਤੇ 75 ਪ੍ਰਤੀਸ਼ਤ ਕੇਂਦਰ ਆਪਣੇ ਹਿੱਸੇ ਵਿਚ ਰੱਖਦਾ ਸੀ।