ਬੱਚਾ ਚੋਰੀ ਦੇ ਸ਼ੱਕ 'ਚ ਪਿੰਡ ਵਾਲੇ ਬੇਕਸੂਰ ਨੂੰ ਹੀ ਡੰਡਿਆਂ ਨਾਲ ਕੁੱਟਦੇ ਰਹੇ
Published : Jul 30, 2019, 5:22 pm IST
Updated : Apr 10, 2020, 8:14 am IST
SHARE ARTICLE
Due to Chid thieft villagers beaten innocent man
Due to Chid thieft villagers beaten innocent man

ਘਟਨਾ ਭਵਾਨੀਗੜ੍ਹ ਦੇ ਪਿੰਡ ਕਾਕੜਾ ਦੀ

ਸੰਗਰੂਰ- ਭਵਾਨੀਗੜ੍ਹ ਦੇ ਨੇੜੇ ਪਿੰਡ ਕਾਕੜਾ 'ਚ ਇੱਕ ਸ਼ਖਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਨੇ ਹੀ ਬੱਚਾ ਚੋਰੀ ਦੇ ਸ਼ੱਕ 'ਚ ਇਸ ਸ਼ਖਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਇਹ ਸ਼ਖਸ਼ ਇਸ ਇਲਜ਼ਾਮ ਨੂੰ ਕੁੱਟ ਖਾਂਦਾ ਖਾਂਦਾ ਨਕਾਰ ਰਿਹਾ ਹੈ। ਕੁੱਟ ਖਾਂਦੇ ਸਮੇਂ ਇਹ ਸ਼ਖਸ਼ ਵਾਰ ਵਾਰ ਹੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਹ ਪਿੰਡ ਵਿਚ ਸਿਰਫ਼ ਸੇਵਾ ਲੈਣ ਲਈ ਆਇਆ ਹੈ ਪਰ ਪਿੰਡ ਵਾਲੇ ਲਗਾਤਾਰ ਉਸ ਨੂੰ ਡੰਡੇ ਮਾਰਦੇ ਹੀ ਜਾ ਰਹੇ ਹਨ। ਪਿੰਡ ਵਾਲਿਆਂ ਨੇ ਇਸ ਸ਼ਖਸ਼ ਨੂੰ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ।

ਇਸ ਮਾਮਲੇ ਵਿਚ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੰਦੇ ਤੋਂ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਇਹ ਕੋਈ ਬੱਚਾ ਚੁੱਕਣ ਵਾਲਾ ਨਹੀਂ, ਪਿੰਡ  ਵਾਲਿਆਂ ਨੇ ਸ਼ੱਕ ਦੇ ਅਧਾਰ 'ਤੇ ਇਸ ਦੀ ਕੁੱਟਮਾਰ ਕਰ ਦਿੱਤੀ। ਦੱਸ ਦਈਏ ਕਿ ਸੂਬੇ 'ਚ ਬੱਚੇ ਅਗਵਾ ਅਤੇ ਲਾਪਤਾ ਹੋਣ ਦੀਆਂ ਘਟਨਾਵਾਂ ਕਾਫ਼ੀ ਵਾਪਰ ਰਹੀਆਂ ਹਨ ਜਿਸ ਕਾਰਨ ਲੋਕਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਹਾਲ ਹੀ ਵਿਚ ਪਟਿਆਲਾ ਰਾਜਪੁਰਾ ਰੋਡ ਤੇ ਪੈਂਦੇ ਪਿੰਡ ਖੇੜੀ ਗੰਡੀਆਂ ਦੇ ਦੋ ਬੱਚੇ ਅਗਵਾ ਹੋਏ ਹਨ ਜਿਨ੍ਹਾਂ ਦੀ ਹਾਲੇ  ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।    

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement