
ਬਠਿੰਡਾ ਵਾਸੀ 21 ਸਾਲਾ ਨੌਜਵਾਨ ਕੰਵਲਜੀਤ ਸਿੰਘ ਦੇ ਝਾਰਖੰਡ ਦੇ ਆਰਮੀ ਟ੍ਰੇਨਿੰਗ ਕੈਂਪ ਰਾਮਗੜ੍ਹ ਤੋਂ ਲਾਪਤਾ ਹੋਣ ਦੀ ਖ਼ਬਰ ਆਈ...
ਬਠਿੰਡਾ: ਬਠਿੰਡਾ ਵਾਸੀ 21 ਸਾਲਾ ਨੌਜਵਾਨ ਕੰਵਲਜੀਤ ਸਿੰਘ ਦੇ ਝਾਰਖੰਡ ਦੇ ਆਰਮੀ ਟ੍ਰੇਨਿੰਗ ਕੈਂਪ ਰਾਮਗੜ੍ਹ ਤੋਂ ਲਾਪਤਾ ਹੋਣ ਦੀ ਖ਼ਬਰ ਆਈ ਹੈ। ਇਸ ਸਬੰਧੀ ਮੌੜ ਮੰਡੀ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਕੰਵਲਜੀਤ ਸਿੰਘ ਬਾਰੇ ਕੋਈ ਖ਼ਬਰ ਨਹੀਂ ਮਿਲੀ ਹੈ। ਉਸ ਦੇ ਪਿਤਾ ਗੁਰਮੀਤ ਸਿੰਘ ਅਨੁਸਾਰ ਕੰਵਲਜੀਤ ਸਿੰਘ ਆਖ਼ਰੀ ਪ੍ਰੀਖਿਆ ਵਿੱਚ ਅਸਫ਼ਲ ਹੋਣ ਤੋਂ ਬਾਅਦ ਪ੍ਰੇਸ਼ਾਨ ਸੀ।
Kawaljit Singh, a 21-yr-old man from Bathinda, allegedly went missing from Army training camp in Ramgarh, Jharkhand on July 3. Maur Mandi SHO says, "So far, we've not received any information regarding him. As per his father,Kawaljit was disturbed after failing in the final test" pic.twitter.com/OfqypszVxt
— ANI (@ANI) July 29, 2019
ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ 13 ਮਾਰਚ, 2018 ਨੂੰ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ ਸੀ। ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ 3 ਜੁਲਾਈ ਨੂੰ ਉਸ ਨੂੰ ਫੋਨ ਆਇਆ ਸੀ ਕਿ ਉਨ੍ਹਾਂ ਦੇ ਬੇਟਾ ਝਾਰਖੰਡ ਦੇ ਰਾਮਗੜ੍ਹ ਵਿੱਚ ਸੈਨਾ ਦੇ ਟ੍ਰੇਨਿੰਗ ਕੈਂਪ ਤੋਂ ਲਾਪਤਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਆਪਣੇ ਬੇਟੇ ਦੀ ਭਾਲ ਕਰ ਰਹੇ ਹਨ। ਗੁਰਮੀਤ ਨੇ ਅਪੀਲ ਕੀਤੀ ਕਿ ਉਹ ਆਪਣੇ ਪੁੱਤ ਨੂੰ ਵਾਪਸ ਚਾਹੁੰਦੇ ਹਨ ਅਤੇ ਉਨ੍ਹਾਂ ਕਿਹਾ ਕਿ ਪੁਲਿਸ ਵੀ ਕੰਵਲਜੀਤ ਸਿੰਘ ਦੀ ਭਾਲ ਕਰ ਰਹੀ ਹੈ।
ਇਸ ਸਬੰਧੀ ਮੌੜ ਮੰਡੀ ਐਸ ਐਚ ਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਝਾਰਖੰਡ ਦੇ ਰਾਮਗੜ੍ਹ ਵਿੱਚ ਆਰਮੀ ਕੈਂਪ ਤੋਂ ਇੱਕ ਚਿੱਠੀ ਮਿਲੀ ਹੈ ਕਿ ਕੰਵਲਜੀਤ ਸਿੰਘ ਕਥਿਤ ਰੂਪ ਤੋਂ ਲਾਪਤਾ ਹੈ। ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।