ਹੁਣ ਭਾਜਪਾ ਨੇ ਦੋਹਰੀ ਰਾਜਨੀਤੀ ਦੇ ਦੋਸ਼ ਲਗਾਉਂਦਿਆਂ ਹਰਸਿਮਰਤ ਕੌਰ ਬਾਦਲ ਕੋਲੋਂ ਮੰਗਿਆ ਅਸਤੀਫ਼ਾ
Published : Jul 30, 2020, 9:50 am IST
Updated : Jul 30, 2020, 9:50 am IST
SHARE ARTICLE
Harsimrat Kaur Badal
Harsimrat Kaur Badal

ਸੰਸਦ 'ਚ ਵੋਟ ਆਰਡੀਨੈਂਸਾਂ ਦੇ ਹੱਕ ਵਿਚ ਪਾਇਆ ਸੀ ਪਰ ਹੁਣ ਸਿਆਸੀ ਬਿਆਨਬਾਜ਼ੀ ਕਰ ਰਹੇ ਹਨ

ਬਠਿੰਡਾ, 29 ਜੁਲਾਈ (ਸੁਖਜਿੰਦਰ ਮਾਨ) : ਕੇਂਦਰ ਦੀ ਮੋਦੀ ਸਰਕਾਰ ਦੁਆਰਾ ਪਿਛਲੇ ਦਿਨਾਂ ਦੌਰਾਨ ਖੇਤੀ ਸਬੰਧੀ ਜਾਰੀ ਤਿੰਨ ਆਰਡੀਨੈਸਾਂ 'ਤੇ ਚੱਲ ਰਹੇ ਵਾਦ-ਵਿਵਾਦ ਦੌਰਾਨ ਹੁਣ ਪੰਜਾਬ ਭਾਜਪਾ ਨੇ ਅਕਾਲੀ ਦਲ ਉਪਰ ਦੋਹਰੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਆਗੂਆਂ ਨੇ ਸਪੱਸ਼ਟ ਤੌਰ 'ਤੇ ਅਕਾਲੀ ਦਲ ਦੇ ਇਸ ਸਟੈਂਡ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵਜਾਰਤ ਤੋਂ ਬਾਹਰ ਆਉਣ ਦੀ ਚੁਨੌਤੀ ਦੇ ਦਿਤੀ ਹੈ। ਪਿਛਲੇ ਦਿਨਾਂ 'ਚ ਭਾਜਪਾ ਵਲੋਂ ਇਕੱਲੇ ਚੱਲਣ ਦੀਆਂ ਕੰਨਸੋਆਂ ਦੌਰਾਨ ਹਰਸਿਮਰਤ ਕੋਲੋ ਅਸਤੀਫ਼ਾ ਮੰਗਣ ਦੀ ਅਵਾਜ਼ ਵੀ ਬਠਿੰਡਾ 'ਚੋਂ ਉਠੀ ਹੈ ਤੇ ਇਹ ਆਵਾਜ਼ ਭਾਜਪਾ ਦੇ ਸੂਬਾਈ ਬੁਲਾਰੇ ਸੁਖਪਾਲ ਸਿੰਘ ਸਰਾਂ ਵਲੋਂ ਉਠਾਈ ਗਈ ਹੈ।

ਅੱਜ ਇਥੇ ਜਾਰੀ ਇਕ ਬਿਆਨ ਵਿਚ ਇਸ ਬਿੱਲ ਉਪਰ ਰਾਜਨੀਤੀ ਕਰਨ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਭਾਜਪਾ ਦੇ ਪ੍ਰਦੇਸ਼ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਤੇ ਵੀ ਕਿਸਾਨਾਂ ਦਾ ਨੁਕਸਾਨ ਨਹੀਂ ਕੀਤਾ ਗਿਆ ਅਤੇ ਵਾਰ ਵਾਰ ਕੇਂਦਰ ਸਰਕਾਰ ਦੇ ਮੰਤਰੀ ਇਹ ਸਪੱਸ਼ਟ ਕਰ ਰਹੇ ਹਨ ਕਿ ਇਸ ਬਿੱਲ ਰਾਹੀਂ ਕਿਸੇ ਵੀ ਕਿਸਾਨ ਜਾਂ ਆੜ੍ਹਤੀ ਨੂੰ ਕੋਈ ਘਾਟਾ ਨਹੀਂ ਹੋਵੇਗਾ।

File Photo File Photo

ਉਨ੍ਹਾਂ ਦੋਸ਼ ਲਗਾਇਆ ਕਿ ਐਨਡੀਏ ਵਿਚ ਸ਼ਾਮਲ ਅਕਾਲੀ ਦਲ ਦੇ ਆਗੂ ਇਸ ਮੁੱਦੇ 'ਤੇ ਰਾਜਨੀਤਕ ਬਿਆਨਬਾਜ਼ੀ ਕਰ ਰਹੇ ਹਨ, ਜਦਕਿ ਸੰਸਦ ਵਿਚ ਇਸ ਬਿੱਲ ਉਪਰ ਅਕਾਲੀ ਦਲ ਨੇ ਸਪੱਸ਼ਟ ਹਮਾਇਤ ਦਿਤੀ ਸੀ। ਉਨ੍ਹਾਂ ਅਕਾਲੀ ਦਲ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਝੂਠ ਦੀ ਰਾਜਨੀਤੀ ਬੰਦ ਕਰੇ ਜਾਂ ਫਿਰ ਕੇਂਦਰ ਵਿਚੋਂ ਮੰਤਰੀ ਦਾ ਅਹੁੱਦਾ ਛੱਡੇ ।

ਭਾਜਪਾ ਆਗੂ ਨੇ ਦੋਸ਼ਾਂ ਦੀ ਲੜੀ ਜਾਰੀ ਰਖਦਿਆਂ ਕਿਹਾ ਅਕਾਲੀ ਦਲ ਤੇ ਹੋਰ ਕਿਸਾਨਾਂ ਨੂੰ ਗੁੰਮਰਾਹ ਕਰਕੇ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ ਨੇ ਭਾਜਪਾ ਸਰਕਾਰ ਨੂੰ ਬਦਨਾਮ ਕਰਨ ਦੀ ਰਾਜਨੀਤੀ ਬੰਦ ਨਾ ਕੀਤੀ ਤਾਂ ਅਕਾਲੀ ਦਲ ਨਾਲੋਂ ਭਾਜਪਾ ਨੂੰ ਨਾਤਾ ਤੋੜਨਾ ਪਵੇਗਾ ਅਤੇ ਭਾਜਪਾ ਇਕੱਲੀ ਪੰਜਾਬ ਵਿਚ ਚੋਣ ਲੜੇਗੀ।

 

ਅਕਾਲੀ ਦਲ ਦਾ ਸਿੱਧਾ ਸਮਝੌਤਾ ਭਾਜਪਾ ਹਾਈਕਮਾਂਡ ਨਾਲ : ਮਲੂਕਾ
ਬਠਿੰਡਾ : ਉਧਰ ਅਕਾਲੀ ਦਲ ਨੇ ਭਾਜਪਾ ਦੇ ਸੁਬਾਈ ਆਗੂ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਅਕਾਲੀ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਭਾਜਪਾ ਇਕ ਕੌਮੀ ਪਾਰਟੀ ਹੈ ਤੇ ਇਸ ਦੇ ਸੂਬਾਈ ਆਗੂਆਂ ਨੂੰ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਹੈ। ਮਲੂਕਾ ਨੇ ਕਿਹਾ ਕਿ ਅਕਾਲੀ ਦਲ ਦਾ ਸਿੱਧਾ ਸਮਝੋਤਾ ਭਾਜਪਾ ਹਾਈਕਮਾਂਡ ਨਾਲ ਹੈ ਤੇ ਜੇਕਰ ਇਸ ਦੇ ਕੁੱਝ ਆਗੂਆਂ ਨੂੰ ਇਹ ਚੰਗਾ ਨਹੀਂ ਲਗਦਾ ਤਾਂ ਉਹ ਹਾਈਕਮਾਂਡ ਤੋਂ ਇਹ ਬਿਆਨ ਦਿਵਾ ਦੇਣ। ਉਨ੍ਹਾਂ ਮੰਗ ਕੀਤੀ ਕਿ 50 ਸਾਲਾਂ ਤੋਂ ਦੋਵਾਂ ਪਾਰਟੀਆਂ 'ਚ ਚੱਲ ਰਹੀ ਭਾਈਚਾਰਕ ਸਾਂਝ ਨੂੰ ਤਾਰੋਪੀਡ ਕਰਨ ਵਾਲੇ ਆਗੂਆਂ 'ਤੇ ਭਾਜਪਾ ਨੂੰ ਨਕੇਲ ਕਸਣੀ ਚਾਹੀਦੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement