
‘ਇੰਡੀਆ’ ਦੇ ਸੰਸਦ ਮੈਂਬਰਾਂ ਨੇ ਮਨੀਪੁਰ ’ਚ ਸ਼ਾਂਤੀ ਅਤੇ ਭਾਈਚਾਰਾ ਸਥਾਪਤ ਕਰਨ ਲਈ ਪ੍ਰਭਾਵਤ ਲੋਕਾਂ ਦੇ ਮੁੜਵਸੇਬੇ ਦੀ ਮੰਗ ਕਰਦਿਆਂ ਇਕ ਯਾਦ ਪੱਤਰ ’ਤੇ ਹਸਤਾਖ਼ਰ ਕੀਤੇ
ਇੰਫ਼ਾਲ: ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਨੇ ਮਨੀਪੁਰ ਦੇ ਹਾਲਾਤ ਪ੍ਰਤੀ ‘ਘੋਰ ਉਦਾਸੀਨਤਾ’ ਵਿਖਾਉਣ ਅਤੇ ‘ਚੁੱਪ’ ਵੱਟਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਤਵਾਰ ਨੂੰ ਆਲੋਚਨਾ ਕੀਤੀ ਅਤੇ ਕਿਹਾ ਕਿ ਸਰਕਾਰੀ ਤੰਤਰ ਪੂਰਬ-ਉੱਤਰ ਸੂਬੇ ’ਚ ਲਗਭਗ ਤਿੰਨ ਮਹੀਨਿਆਂ ਤੋਂ ਚਲ ਰਹੇ ਜਾਤ ਅਧਾਰਤ ਸੰਘਰਸ਼ ’ਤੇ ਕਾਬੂ ਪਾਉਣ ’ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਵਿਰੋਧੀ ਗਠਜੋੜ ‘ਇੰਡੀਆ’ ਦੇ 21 ਸੰਸਦ ਮੈਂਬਰਾਂ ਨੇ ਮਨੀਪੁਰ ’ਚ ਸ਼ਾਂਤੀ ਅਤੇ ਭਾਈਚਾਰਾ ਸਥਾਪਤ ਕਰਨ ਲਈ ਪ੍ਰਭਾਵਤ ਲੋਕਾਂ ਦੇ ਤੁਰਤ ਮੁੜਵਸੇਬੇ ਦੀ ਮੰਗ ਕਰਦਿਆਂ ਇਕ ਯਾਦ ਪੱਤਰ ’ਤੇ ਹਸਤਾਖ਼ਰ ਕੀਤੇ ਅਤੇ ਇਸ ਨੂੰ ਰਾਜਪਾਲ ਅਨਸੁਈਆ ਉਈਕੇ ਨੂੰ ਸੌਂਪਿਆ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਵਿਚ ਵਿਆਹੁਤਾ ਦੀ ਹੋਈ ਮੌਤ, ਪੇਕੇ ਪ੍ਰਵਾਰ ਨੇ ਸਹੁਰਾ ਪ੍ਰਵਾਰ 'ਤੇ ਲਗਾਏ ਦੋਸ਼
ਯਾਦ ਪੱਤਰ ’ਚ ਕਿਹਾ ਗਿਆ ਹੈ, ‘‘ਪਿਛਲੇ ਕੁਝ ਦਿਨਾਂ ’ਚ ਲਗਾਤਾਰ ਗੋਲੀਬਾਰੀ ਅਤੇ ਮਕਾਨਾਂ ’ਚ ਅੱਗਜ਼ਨੀ ਦੀਆਂ ਖ਼ਬਰਾਂ ਨਾਲ ਇਸ ’ਚ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਸਰਕਾਰੀ ਤੰਤਰ ਪਿਛਲੇ ਤਕਰੀਬਨ ਤਿੰਨ ਮਹੀਨਿਆਂ ਲਈ ਸਥਲ਼ਤੀ ’ਤੇ ਕਾਬੂ ਪਾਉਣ ’ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ।’’ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਇੰਟਰਨੈੱਟ ਪਾਬੰਦੀ ਬੇਬੁਨਿਆਦ ਅਫ਼ਵਾਹਾਂ ਨੂੰ ਹਵਾ ਦੇ ਰਹੀ ਹੈ ਜਿਸ ਨਾਲ ਭਾਈਚਾਰਿਆਂ ਵਿਚਕਾਰ ਬੇਭਰੋਸਗੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰਿਆਂ ’ਚ ਗੁੱਸਾ ਅਤੇ ਵੱਖਵਾਦ ਦੀ ਭਾਵਨਾ ਹੈ ਅਤੇ ਇਸ ਨੂੰ ਬਗ਼ੈਰ ਕਿਸੇ ਦੇਰੀ ਤੋਂ ਨਿਪਟਾਇਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਦਿੱਲੀ ਸੇਵਾ ਬਿਲ ਲਿਆਉਣ ਨੂੰ ਤਿਆਰ ਸਰਕਾਰ, ਇਸ ਹਫ਼ਤੇ ਵੀ ਸੰਸਦ ’ਚ ਹੰਗਾਮੇ ਦੇ ਆਸਾਰ
ਦੋ ਦਿਨਾਂ ਦੌਰੇ ਦੇ ਪਹਿਲੇ ਦਿਨ, ਵਫ਼ਦ ਨੇ ਬਿਸ਼ਨੂਪੁਰ ਜ਼ਿਲ੍ਹੇ ਦੇ ਮੋਇਰਾਂਗ ਅਤੇ ਚੂਰਾਚੰਦਪੁਰ ਵਿਖੇ ਕਈ ਰਾਹਤ ਕੈਂਪਾਂ ਦਾ ਦੌਰਾ ਕਰਨ ਤੋਂ ਇਲਾਵਾ ਨਸਲੀ ਸੰਘਰਸ਼ ਤੋਂ ਪ੍ਰਭਾਵਤ ਲੋਕਾਂ ਨਾਲ ਮੁਲਾਕਾਤ ਕੀਤੀ। ਮਨੀਪੁਰ ਦੇ ਦੌਰੇ ਬਾਰੇ ਸੰਸਦ ਮੈਂਬਰਾਂ ਨੇ ਮੰਗ ਪੱਤਰ ’ਚ ਕਿਹਾ ਕਿ ਉਨ੍ਹਾਂ ਨੇ ਚੂਰਾਚੰਦਪੁਰ, ਮੋਇਰਾਂਗ ਅਤੇ ਇੰਫਾਲ ਵਿਖੇ ਰਾਹਤ ਕੈਂਪਾਂ ਦਾ ਦੌਰਾ ਕੀਤਾ ਅਤੇ ਉੱਥੇ ਸ਼ਰਨ ਲੈ ਰਹੇ ਪੀੜਤਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਲੀਬੀਆ 'ਚ ਪਿਛਲੇ 6 ਮਹੀਨਿਆਂ ਤੋਂ ਫਸੇ 17 ਭਾਰਤੀ ਪਰਤੇ ਵਤਨ
ਯਾਦ ਪੱਤਰ ’ਚ ਕਿਹਾ ਗਿਆ ਹੈ ਕਿ ਰਾਹਤ ਕੈਂਪ ’ਚ ਹਾਲਤ ਬਹੁਤ ਤਰਸਯੋਗ ਹੈ ਅਤੇ ਬੱਚਿਆਂ ਦੀ ਪਹਿਲ ਦੇ ਆਧਾਰ ’ਤੇ ਵਿਸ਼ੇਸ਼ ਦੇਖਭਾਲ ਦੀ ਲੋੜ ਹੈ। ਇਸ ਵਿਚ ਕਿਹਾ ਗਿਆ ਹੈ, ‘‘ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦਾ ਭਵਿੱਖ ਦਾਅ ’ਤੇ ਹੈ, ਜੋ ਕਿ ਰਾਜ ਅਤੇ ਕੇਂਦਰ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ।’’
ਬਾਅਦ ’ਚ, ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵਿੱਟਰ ’ਤੇ ਮੈਮੋਰੰਡਮ ਦੀ ਇਕ ਕਾਪੀ ਸਾਂਝੀ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਮਨੀਪੁਰ ਦੇ ਲੋਕਾਂ ਦੇ ਗੁੱਸੇ, ਚਿੰਤਾ, ਦਰਦ ਅਤੇ ਗਮ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।