ਹੁਣ ਰਾਹੁਲ ਨੇ ਵੇਖਣਾ ਹੈ ਕਿ 'ਬੁੱਢੀ ਔਰਤ' ਦਾ ਕੀ ਕੀਤਾ ਜਾਵੇ : ਰਾਊਤ
Published : Aug 30, 2020, 11:28 pm IST
Updated : Aug 30, 2020, 11:28 pm IST
SHARE ARTICLE
image
image

ਹੁਣ ਰਾਹੁਲ ਨੇ ਵੇਖਣਾ ਹੈ ਕਿ 'ਬੁੱਢੀ ਔਰਤ' ਦਾ ਕੀ ਕੀਤਾ ਜਾਵੇ : ਰਾਊਤ

ਰਾਹੁਲ ਨੂੰ ਕਾਂਗਰਸ ਦੀ ਅਗਵਾਈ ਕਰਨ ਤੋਂ ਰੋਕਣਾ ਪਾਰਟੀ ਨੂੰ ਬਰਬਾਦ ਕਰ ਦੇਵੇਗਾ

ਮੁੰਬਈ, 30 ਅਗੱਸਤ : ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਅਗਵਾਈ ਸੰਭਾਲਣ ਤੋਂ ਰੋਕਣਾ ਦੇਸ਼ ਦੀ ਇਸ ਪੁਰਾਣੀ ਪਾਰਟੀ ਦੇ ਵਜੂਦ ਨੂੰ ਹੀ ਨਸ਼ਟ ਕਰਨ ਵਾਲਾ ਸਿੱਧ ਹੋਵੇਗਾ। ਰਾਊਤ ਨੇ ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' ਵਿਚ ਛਪੇ ਅਪਣੇ ਹਫ਼ਤਾਵਾਰੀ ਲੇਖ 'ਰੋਕਟੋਕ' ਵਿਚ ਲਿਖਿਆ ਹੈ ਕਿ ਕਾਂਗਰਸ ਵਿਚ ਅਜਿਹੇ ਆਗੂ ਦੀ ਕਮੀ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਪੂਰੀ ਮਜ਼ਬੂਤੀ ਨਾਲ ਖੜਾ ਹੋ ਰਹੇ। ਉਨ੍ਹਾਂ 23 ਕਾਂਗਰਸੀ ਆਗੂਆਂ ਦੁਆਰਾ ਸੋਨੀਆ ਗਾਂਧੀ ਨੂੰ ਕੁਲਵਕਤੀ ਸਗਗਰਮ ਆਗੂ ਬਾਰੇ ਲਿਖੇ ਪੱਤਰ ਦਾ ਜ਼ਿਕਰ ਕਰਦਿਆਂ ਸਵਾਲ ਕੀਤਾ ਕਿ ਇਨ੍ਹਾਂ ਆਗੂਆਂ ਨੂੰ ਸਰਗਰਮ ਕਰਨ ਤੋਂ ਕੌਣ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਮਰਹੂਮ ਵੀ ਐਨ ਗਾਡਵਿਲ ਨੇ ਕਾਂਗਰਸ ਨੂੰ ਕਦੇ ਵੀ ਨਾ ਮਰਨ ਵਾਲੀ ਬੁੱਢੀ ਔਰਤ ਦਸਿਆ ਸੀ। ਰਾਊਤ ਨੇ ਕਿਹਾ ਕਿ ਇਸ ਬੁੱਢੀ ਔਰਤ ਦਾ ਕੀ ਕੀਤਾ ਜਾਵੇ, ਇਹ ਰਾਹੁਲ ਗਾਂਧੀ ਨੂੰ ਹੀ ਤੈਅ ਕਰਨਾ ਚਾਹੀਦਾ ਹੈ।
ਰਾਊਤ ਨੇ ਕਿਹਾ, 'ਰਾਹੁਲ ਗਾਂਧੀ ਨੂੰ ਰੋਕਣ ਦੀ ਸਰਗਰਮੀ ਪਾਰਟੀ ਦੇ ਵਜੂਦ ਨੂੰ ਹੀ ਨਸ਼ਟ ਕਰਨ ਵਾਲੀ ਸਿੱਧ ਹੋਵੇਗੀ।' ਰਾਊਤ ਨੇ ਕਿਹਾ ਕਿ ਇਕ ਗ਼ੈਰ ਗਾਂਧੀ ਦਾ ਕਾਂਗਰਸ ਪ੍ਰਧਾਨ ਹੋਣਾ ਚੰਗਾ ਵਿਚਾਰ ਹੈ ਪਰ imageimageਇਨ੍ਹਾਂ 23 ਵਿਚੋਂ ਕਿਸੇ ਅੰਦਰ ਵੀ ਇਹ ਸਮਰੱਥਾ ਨਹੀਂ। ਰਾਊਤ ਦੀ ਪਾਰਟੀ ਸ਼ਿਵ ਸੈਨਾ ਮਹਾਰਾਸ਼ਟਰ ਵਿਚ ਕਾਂਗਰਸ ਅਤੇ ਐਨਸੀਪੀ ਨਾਲ ਮਿਲ ਕੇ ਸੱਤਾ ਵਿਚ ਹੈ। ਰਾਊਤ ਨੇ ਸਾਬਕਾ ਕਾਂਗਰਸ ਆਗੂਆਂ ਦੁਆਰਾ ਕਾÎਇਮ ਕੀਤੀਆਂ ਗਈਆਂ ਖੇਤਰੀ ਪਾਰਟੀਆਂ ਦਾ ਜ਼ਿਕਰ ਕਰਦਿਆਂ ਕਿਹਾ, 'ਕਾਂਗਰਸ ਹਾਲੇ ਵੀ ਪੂਰੇ ਭਾਰਤ ਵਿਚ ਮੌਜੂਦ ਹੈ, ਸਿਰਫ਼ ਮੂਲ ਚਿਹਰੇ 'ਤੇ ਮੁਖੌਟੇ ਬਦਲ ਗਏ ਹਨ। ਜੇ ਇਨ੍ਹਾਂ ਮੁਖੌਟਿਆਂ ਨੂੰ ਲਾਹ ਕੇ ਸੁੱਟ ਦਿਤਾ ਜਾਵੇ ਤਾਂ ਪਾਰਟੀ ਦੇਸ਼ ਵਿਚ ਮਜ਼ਬੂਤ ਪਾਰਟੀ ਦੇ ਰੂਪ ਵਿਚ ਖੜੀ ਹੋ ਜਾਵੇਗੀ।'      (ਏਜੰਸੀ)

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement