
ਜਰਮਨੀ ਦੇ ਸ਼ਹਿਰ ਕਲੌਨ ਦੀਆ ਭੈਣਾਂ ਵਲੋਂ ਤੀਆਂ ਦੇ ਤਿਉਹਾਰ ਨੂੰ 15,09,2018 ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਜਿਸ ਵਿੱਚ ਆਖਣ ,ਡੂਸਅਲਡੋਰਫ,ਡਿਓਸਬਰਗ...
ਜਰਮਨੀ ਦੇ ਸ਼ਹਿਰ ਕਲੌਨ ਦੀਆ ਭੈਣਾਂ ਵਲੋਂ ਤੀਆਂ ਦੇ ਤਿਉਹਾਰ ਨੂੰ 15,09,2018 ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਜਿਸ ਵਿੱਚ ਆਖਣ ,ਡੂਸਅਲਡੋਰਫ,ਡਿਓਸਬਰਗ, ਕੋਅਬਲਨਸ ਤੇ ਜਰਮਨ ਦੇ ਸ਼ਹਿਰਾ ਤੋ ਇਲਾਵਾ ਹਾਲੈਂਡ ,ਬੈਲਜੀਅਮ ਤੋ ਵੀ ਪਰਿਵਾਰਾਂ ਨੇ ਆ ਕੇ ਤੀਆਂ ਦੀ ਰੌਣਕ ਨੂੰ ਚਾਰ ਚੰਨ ਲਾਏ । ਜਿਥੇ ਇਸ ਸਭਿਆਚਾਰਕ ਪ੍ਰੋਗ੍ਰਾਮ ਦਾ ਆਨੰਦ ਪੰਜਾਬੀ ਭਾਈਚਾਰੇ ਨੇ ਮਾਣਿਆ ਉੱਥੇ ਹੀ ਦੂਜੇ ਦੇਸ਼ਾ ਤੋ ਆਈਆਂ ਔਰਤਾਂ (ਮੋਰਾਕੋ ,ਤੁਰਕੀ, ਤੇ ਰੋਮਾਨੀਆ) ਨੇ ਵੀ ਨਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ।
Teeyan celebrated in Germany
"ਰੋਇਲ ਗਰਲਜ਼ ਗਿੱਧਾ ਗਰੁੱਪ ਕਲੌਨ " ਦੀਆ ਮੁਟਿਆਰਾਂ ਨੇ ਗਿੱਧਾ ਪਾ ਕੇ ਸਭ ਦਾ ਮਨ ਮੋਹ ਲਿਆ । ਤੇ ਇਸ ਦੌਰਾਨ ਸਾਡੇ ਸਤਿਕਾਰਯੋਗ ਭੈਣਜੀ ਬਲਵਿੰਦਰ ਕੌਰ ਨੰਦਾ ਤੇ ਉਹਨਾਂ ਦੀਆ ਸਾਥਣਾਂ ਨੂੰ ਤੀਆਂ ਸ਼ਹਿਰ ਕਲੌਨ ਦੀ ਟੀਮ ਵਲੋਂ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਿਤ ਕੀਤਾ ਗਿਆ । ਕਿਉਂਕਿ ਭੈਣਜੀ ਦੇ ਇਸ ਸ਼ਲਾਘਾਯੋਗ ਕੰਮ ਦੀ ਸਲਾਹਣਾ ਕਰਦਿਆਂ ਭੈਣ ਜੀ ਪਰਮਜੀਤ ਕੌਰ ਬੈਨਸਬਰਗ ਅਤੇ ਕੁਲਜੀਤ ਕੌਰ ਬੋਨ ਨੇ ਸਭਿਆਚਾਰਕ ਪ੍ਰੋਗ੍ਰਾਮ ਦੇਖਣ ਆਈਆਂ ਭੈਣਾਂ,ਬੇਟੀਆਂ ਤੇ ਮਾਤਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।
Teeyan
ਮੈ ਮਨਜੀਤ ਕੌਰ ਤੇ ਮੇਰੀ 'ਤੀਆਂ ਸ਼ਹਿਰ ਕਲੌਨ ਦੀਆ " ਦੀ ਟੀਮ ਦੀ ਕੋਸ਼ਿਸ਼ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰਨਾ ਤੇ ਆਪਣੀਆਂ ਬੱਚੀਆਂ ਨੂੰ ਆਪਣੇ ਪਹਿਰਾਵੇ ਨਾਲ ਜੋੜਣਾ ਤੇ ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਮੁੜ ਸੁਰਜੀਤ ਕਰਨਾ ਹੈ ।ਮੈ ਮਨਜੀਤ ਕੌਰ ਤੇ ਮੇਰੀ ਟੀਮ ਜਿਸ ਵਿੱਚ ਭੈਣ ਪਰਮਜੀਤ ਕੌਰ ਬੈਨਸਬਰਗ, ਬਲਵਿੰਦਰ ਕੌਰ ਨੰਦਾ , ਕੁਲਜੀਤ ਕੌਰ ਬੋਨ ,ਕਮਲੇਸ਼ ਕੌਰ ,ਅਮਨਦੀਪ ਕੌਰ ਗੋਅਰਬ, ਕੁਲਵਿੰਦਰ ਕੌਰ, ਰਣਜੀਤ ਕੌਰ,
ਮਨਜੀਤ ਕੌਰ ਕਾਲਕ, ਨਵਨੀਤ ਬੋਨ, ਮਨਿੰਦਰ ਕੌਰ ਸੋਨੀ ,ਸਤਨਾਮ ਕੌਰ, ਕੁਲਦੀਪ ਕੌਰ ਰਾਣੀ ਕੁਲਦੀਪ ਕੌਰ ਦੀਪਾ ਇਹਨਾਂ ਭੈਣਾਂ ਦਾ ਬਹੁਤ ਧੰਨਵਾਦ ਜਿਹਨਾਂ ਨੇ ਮਨੋਰੰਜਨ ਦੇ ਨਾਲ ਨਾਲਮੇਲਾ ਵੇਖਣ ਆਏ ਪਰਿਵਾਰਾਂ ਦਾ ਚਾਹ ਪਾਣੀ ਤੇ ਖਾਣੇ ਦਾ ਵੀ ਵਿਸ਼ੇਸ਼ ਧਿਆਨ ਰੱਖਿਆ। ਕਾਬੁਲ ਸਿੰਘ (ਜਰਮਨੀ)