ਖੰਨਾ ਸ਼ਹਿਰ ‘ਚ ਲਗਾਏ ਇਸ਼ਤਿਹਾਰ, ‘ਹਾਰਨ ਨਾ ਮਾਰੋ ਨਗਰ ਕੌਂਸਲ ਸੌ ਰਹੀ ਹੈ’
Published : Oct 30, 2018, 1:36 pm IST
Updated : Oct 30, 2018, 1:36 pm IST
SHARE ARTICLE
Municipal Council Khanna
Municipal Council Khanna

ਸ਼ਹਿਰ ‘ਚ ਫੈਲੀ ਗੰਦਗੀ ਅਤੇ ਹੋਰਨਾਂ ਮੁੱਢਲੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ....

ਖੰਨਾ (ਪੀਟੀਆਈ) : ਸ਼ਹਿਰ ‘ਚ ਫੈਲੀ ਗੰਦਗੀ ਅਤੇ ਹੋਰਨਾਂ ਮੁੱਢਲੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਲੋਂ ਜੀ. ਟੀ. ਰੋਡ ’ਤੇ ਇਸ਼ਤਿਹਾਰ ਲਾ ਕੇ ਨਗਰ ਕੌਂਸਲ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਦਾ ਧਿਆਨ ਇਸ ਪਾਸੇ ਖਿੱਚਣ ਦਾ ਯਤਨ ਕੀਤਾ ਹੈ, ਉਥੇ ਕੌਂਸਲ ਪ੍ਰਧਾਨ ਨੇ ਇਸ ਨੂੰ ਭਾਜਪਾ ਵਲੋਂ ਫੋਕੀ ਸ਼ੋਹਰਤ ਖੱਟਣ ਦੀ ਗੱਲ ਕਹੀ ਹੈ। ਜ਼ਿਲਾ ਭਾਜਪਾ ਨੇ ਲਾਏ ਬੋਰਡ ’ਚ ਲਿਖਿਆ ਹੈ ਕਿ ‘ਖੰਨਾ ਸ਼ਹਿਰ ਵਿਚ ਤੁਹਾਡਾ ਸਵਾਗਤ ਹੈ’ ਕ੍ਰਿਪਾ ਕਰ ਕੇ ‘ਹਾਰਨ ਨਾ ਬਜਾਓ ਨਗਰ ਕੌਂਸਲ ਸੌਂ ਰਹੀ ਹੈ’। ਇਸ ਇਸ਼ਤਿਹਾਰ ਦੀਆਂ ਤਸਵੀਰਾਂ ਸਾਰਾ ਦਿਨ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।

Municipal Council KhannaMunicipal Council Khanna

ਭਾਰਤੀ ਜਨਤਾ ਪਾਰਟੀ ਦੇ ਇਸ਼ਤਿਹਾਰ ਨਾਲ ਖੰਨਾ ਸ਼ਹਿਰ ਦੀ ਰਾਜਨੀਤੀ ਗਰਮਾ ਗਈ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਖੰਨਾ ਨਗਰ ਕੌਂਸਲ ਵਲੋਂ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਅਤੇ ਸ਼ਹਿਰ ’ਚ ਥਾਂ-ਥਾਂ ਉਪਰ ਗੰਦਗੀ ਦੇ ਢੇਰ, ਸਫਾਈ ਦਾ ਬੁਰਾ ਹਾਲ, ਸਡ਼ਕਾਂ ’ਤੇ ਫਿਰਦੇ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਦੇ ਮਕਸਦ ਨੂੰ ਲੈ ਕੇ ਕੌਂਸਲ ਅਧਿਕਾਰੀਆਂ ਨੂੰ ਜਗਾਉਣ ਲਈ ਅਜਿਹੇ ਬੋਰਡ ਲਾਏ ਗਏ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ, ਹਰੇਕ ਵਿਅਕਤੀ ਆਪਣੇ ਘਰ ਦੀ ਸਾਫ਼ ਸਫਾਈ ਕਰਦਾ ਹੈ।

Municipal Council Khanna Khanna

ਪਰ ਨਗਰ ਕੌਂਸਲ ਜਿਸ ਦੀ ਜ਼ਿੰਮੇਵਾਰੀ ਸ਼ਹਿਰ ’ਚ ਸਫਾਈ ਕਰਵਾਉਣੀ ਬਣਦੀ ਹੈ, ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿਚ ਗੰਦਗੀ ਦੇ ਢੇਰਾਂ ਕੋਲੋਂ ਲੋਕਾਂ ਨੂੰ ਆਪਣੇ ਮੁੰਹ ਢੱਕ ਕੇ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ। ਕੌਂਸਲ ਨੂੰ ਜਗਾਉਣ ਲਈ ਇਸ਼ਤਿਹਾਰ ਲਾਏ : ਹੀਰਾ ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਹੀਰਾ ਨੇ ਕਿਹਾ ਕਿ ਨਗਰ ਕੌਂਸਲ ਕੁੰਭ ਕਰਨੀ ਨੀਂਦ ਸੌਂ ਰਹੀ ਹੈ। ਸ਼ਹਿਰ ’ਚ ਕੋਈ ਕੰਮ ਨਹੀਂ ਹੋ ਰਿਹਾ ਹੈ, ਲੋਕ ਬੇਹੱਦ ਪ੍ਰੇਸ਼ਾਨ ਹਨ, ਸਫਾਈ ਦਾ ਬਹੁਤ ਬੁਰਾ ਹਾਲ ਹੈ।

Municipal Council Khanna Khanna

ਅਵਾਰਾ ਅਤੇ ਲਵਾਰਸ ਪਸ਼ੂਆਂ ਦੀ ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਕੌਂਸਲ ਨੂੰ ਜਗਾਉਣ ਲਈ ਇਸ਼ਤਿਹਾਰ ਲਾਏ ਹਨ। ਘਈ ਇਸੇ ਦੌਰਾਨ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਮਨੋਜ ਘਈ ਨੇ ਕਿਹਾ ਖੰਨਾ ਦੀ ਕੌਂਸਲ ’ਤੇ ਕਾਬਜ਼ ਕਾਂਗਰਸੀ ਆਗੂਆਂ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਲਾਈਨੋਂ ਪਾਰ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਆਗੂ ਨੇ ਕਿਹਾ ਕਿ ਜੇਕਰ ਕੌਂਸਲ ਵਲੋਂ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦਿੱਤਾ ਗਿਆ।

Municipal Council Khanna  Khanna

ਤਾਂ ਭਾਜਪਾ ਵਲੋਂ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਜਾਵੇਗਾ। ਇਸ ਲਈ ਪਾਰਟੀ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਧਰਨਾ, ਪ੍ਰਦਰਸ਼ਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਮਹਿਤਾ ਇਸ ਸਬੰਧੀ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਿਕਾਸ ਮਹਿਤਾ ਨੇ ਕਿਹਾ ਕਿ ਭਾਜਪਾ ਵਾਲੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਗਾ ਲੈਣ ਤਾਂ ਜੋ ਦੇਸ਼ ਦਾ ਕੁਝ ਭਲਾ ਹੋ ਜਾਵੇ, ਪਿਛਲੇ ਚਾਰ ਸਾਲਾਂ ਤੋਂ ਦੇਸ਼ ਦੀ ਬਰਬਾਦੀ ਦਾ ਤਮਾਸ਼ਾ ਵੇਖ ਰਹੇ ਭਾਜਪਾ ਆਗੂਆਂ ਵਲੋਂ ਹੁਣ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਲਈ ਇਸ਼ਤਿਹਾਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਜਿਸ ਵਿਚ ਉਹ ਕਾਮਯਾਬ ਨਹੀਂ ਹੋ ਸਕਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement