ਕੌਂਸਲਰ ਦਾ ਪਤੀ ਭਰੀ ਪੰਚਾਇਤ ਵਿਚ ਦੋਸ਼ੀ ਕਰਾਰ
Published : Sep 15, 2018, 10:06 am IST
Updated : Sep 15, 2018, 10:06 am IST
SHARE ARTICLE
Councilor's husband convicted in panchayat
Councilor's husband convicted in panchayat

ਸਥਾਨਕ ਲੱਕੀ ਕਲੌਨੀ ਵਿਚ ਮਹਿਲਾ ਕੌਂਸਲਰ ਦੇ ਪਤੀ ਵਲੋਂ ਬੀਤੇ ਦਿਨੀਂ ਬੇਕਸੂਰ ਸਿੱਖ ਨੌਜਵਾਨ ਰਾਜਨ ਸਿੰਘ ਦੀ ਦਸਤਾਰ ਉਤਾਰ ਕੇ, ਕੇਸਾਂ ਦੀ ਬੇਅਦਬੀ ਅਤੇ ਮਾਰ ਕੁਟਾਈ......

ਸ਼ਾਹਬਾਦ ਮਾਰਕੰਡਾ  : ਸਥਾਨਕ ਲੱਕੀ ਕਲੌਨੀ ਵਿਚ ਮਹਿਲਾ ਕੌਂਸਲਰ ਦੇ ਪਤੀ ਵਲੋਂ ਬੀਤੇ ਦਿਨੀਂ ਬੇਕਸੂਰ ਸਿੱਖ ਨੌਜਵਾਨ ਰਾਜਨ ਸਿੰਘ ਦੀ ਦਸਤਾਰ ਉਤਾਰ ਕੇ, ਕੇਸਾਂ ਦੀ ਬੇਅਦਬੀ ਅਤੇ ਮਾਰ ਕੁਟਾਈ ਕਰਨ ਦਾ ਮਾਮਲਾ ਬੀਤੇ ਇਕ ਹਫਤੇ ਤੋਂ ਗਰਮਾ ਰਿਹਾ ਸੀ। ਇਸ ਮਾਮਲੇ ਵਿਚ ਦੋਸ਼ੀ ਨੇ ਉਲਟਾ ਸਿੱਖ ਨੌਜਵਾਨ ਵਿਰੁਧ ਹੀ ਪੁਲਿਸ ਵਿਚ ਮਾਮਲਾ ਦਰਜ ਕਰਵਾ ਦਿਤਾ ਸੀ ਜਿਸ ਨੂੰ ਲੈ ਕੇ ਸਿੱਖ ਸਮਾਜ ਨੇ ਭਾਰੀ ਵਿਰੋਧ ਕੀਤਾ ਅਤੇ ਪੁਲਿਸ ਅਫਸਰਾਂ ਨਾਲ ਕਈ ਬੈਠਕਾਂ ਹੋਈਆਂ।

ਹਰਿਆਣਾ ਸਿੱਖ ਪਰਿਵਾਰ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕੰਵਲਜੀਤ ਸਿੰਘ ਅਜਰਾਨਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਪਣੇ ਸਾਥੀ ਸਿੱਖਾਂ ਨਾਲ ਅੰਦੋਲਨ ਸ਼ੁਰੂ ਕਰ ਦਿਤਾ ਸੀ। ਆਖਰ ਵਿਚ ਸਿੱਖ ਸੰਘਰਸ਼ ਰੰਗ ਲਿਆਇਆ ਅਤੇ ਕੌਂਸਲਰ ਪਤੀ ਰਾਕੇਸ਼ ਗਰਗ ਨੇ ਭਰੀ ਪੰਚਾਇਤ ਵਿਚ ਸਿੱਖ ਸਮਾਜ ਤੋਂ ਮਾਫੀ ਮੰਗੀ। ਉਸਨੇ ਆਪਣੀ ਗਲਤੀ ਮੰਨਦੇ ਹੋਏ ਪੰਚਾਇਤ ਦੇ ਸਾਹਮਣੇ ਇਹ ਵੀ ਲਿਖ ਕੇ ਦਿਤਾ ਕਿ ਭਵਿੱਖ ਵਿਚ ਉਹ ਅਜਿਹੀ ਗਲਤੀ ਨਹੀਂ ਕਰੇਗਾ।

ਸਿੱਖ ਸਮਾਜ ਦਾ ਸਦਾ ਉਹ ਆਦਰ ਅਤੇ ਮਾਣ ਸਨਮਾਣ ਕਰਦਾ ਰਹੇਗਾ। ਸਿੱਖ ਸਮਾਜ ਦੇ ਸੰਘਰਸ਼ ਦੀ ਅਗਵਾਈ ਕਰ ਰਹੇ ਕੰਵਲਜੀਤ ਸਿੰਘ ਅਜਰਾਨਾ ਨੇ ਕਿਹਾ ਕਿ ਅਜਿਹੇ ਲੌਕਾਂ ਕਾਰਨ ਸਮਾਜ ਦਾ ਭਾਈਚਾਰਾ ਖਰਾਬ ਹੁੰਦਾ ਹੈ। ਅਜਿਹੇ ਵਿਚ ਸਾਨੂੰ ਸਾਰੇ ਧਰਮਾਂ ਦਾ ਸਨਮਾਨ ਅਤੇ ਸਤਿਕਾਰ ਕਰਨਾ ਚਾਹੀਦਾ ਹੈ। ਅਜਰਾਨਾ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ

ਐਸ ਪੀ ਕੁਰੂਕਸ਼ੇਤਰ ਦੇ ਆਦੇਸ਼ਾਨੁਸਾਰ ਸਾਰੇ ਮਾਮਲੇ ਦੀ ਡੀਐਸਪੀ ਸ਼ਾਹਬਾਦ ਜਗਦੀਸ਼ ਰਾਏ ਨੇ ਜਾਂਚ ਕੀਤੀ ਅਤੇ ਕੌਂਸਲਰ ਪਤੀ ਰਾਕੇਸ਼ ਗਰਗ ਨੂੰ ਦੋਸ਼ੀ ਠਹਿਰਾਇਆ। ਯਾਦ ਰਹੇ, ਰਾਕੇਸ਼ ਗਰਗ ਨੇ ਰਾਜਨ ਤੇ ਮੁਹੱਲੇ ਦੀਆਂ ਲੜਕੀਆਂ ਨੂੰ ਛੇੜਨ ਅਤੇ ਤਲਵਾਰ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਸੀ। ਜਾਂਚ ਵਿਚ ਇਹ ਸਾਰਾ ਮਾਮਲਾ ਝੂਠਾ ਪਾਇਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement