ਅਹਾਤੇ 'ਚ ਝਗੜਾ, ਖ਼ੁਦ ਦੇ ਪਿਸਤੌਲ 'ਚੋਂ ਚੱਲੀ ਗੋਲੀ ਨਾਲ ਕੌਂਸਲਰ ਦੇ ਭਤੀਜੇ ਦੀ ਮੌਤ
Published : Aug 27, 2018, 12:48 pm IST
Updated : Aug 27, 2018, 12:48 pm IST
SHARE ARTICLE
Moga Councillor’s Nephew Dead Varinder Singh
Moga Councillor’s Nephew Dead Varinder Singh

ਡੀਐਮਸੀ ਹਸਪਤਾਲ ਵਿਚ ਦਵਾਈ ਲੈਣ ਲਈ ਮੋਗਾ ਤੋਂ ਲੁਧਿਆਣਾ ਆਏ ਚਾਰ ਨੌਜਵਾਨ ਸ਼ਾਮ ਨੂੰ ਲੋਧੀ ਕਲੱਬ ਰੋਡ 'ਤੇ ਅਹਾਤੇ ਵਿਚ ਸ਼ਰਾਬ ਪੀਣ ਲੱਗੇ। ਸ਼ਾਮ ਦੇ ਕਰੀਬ 6 ਵਜੇ...

ਮੋਗਾ : ਡੀਐਮਸੀ ਹਸਪਤਾਲ ਵਿਚ ਦਵਾਈ ਲੈਣ ਲਈ ਮੋਗਾ ਤੋਂ ਲੁਧਿਆਣਾ ਆਏ ਚਾਰ ਨੌਜਵਾਨ ਸ਼ਾਮ ਨੂੰ ਲੋਧੀ ਕਲੱਬ ਰੋਡ 'ਤੇ ਅਹਾਤੇ ਵਿਚ ਸ਼ਰਾਬ ਪੀਣ ਲੱਗੇ। ਸ਼ਾਮ ਦੇ ਕਰੀਬ 6 ਵਜੇ ਉਥੇ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਦੂਜੇ ਟੇਬਲ 'ਤੇ ਸ਼ਰਾਬ ਪੀ ਰਹੇ ਨੌਜਵਾਨਾਂ ਨਾਲ ਝਗੜਾ ਹੋ ਗਿਆ। ਇਸੇ ਦੌਰਾਨ ਇਕ ਨੌਜਵਾਨ ਨੇ ਅਪਣੀ ਡੱਬ ਵਿਚ ਲੱਗਿਆ ਪਿਸਤੌਲ ਕੱਢ ਲਿਆ ਪਰ ਪਿਸਤੌਲ ਵਿਚੋਂ ਅਚਾਨਕ ਚੱਲੀ ਗੋਲੀ ਉਸੇ ਦੇ ਚਿਹਰੇ 'ਤੇ ਜਾ ਲੱਗੀ। ਜਦੋਂ ਜ਼ਖ਼ਮੀ ਹੋਏ ਨੌਜਵਾਨ ਨੂੰ ਡੀਐਮਸੀ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। 

Crime SceneCrime Scene

ਮ੍ਰਿਤਕ ਨੌਜਵਾਨ ਮੋਗਾ ਦੇ ਆਜ਼ਾਦ ਕੌਂਸਲਰ ਮਨਜੀਤ ਸਿੰਘ ਧੰਮੂ ਦਾ ਭਤੀਜਾ ਵਰਿੰਦਰ ਸਿੰਘ ਸੀ। ਵਰਿੰਦਰ ਅਪਦੇ ਮਾਂ ਬਾਪ ਦਾ ਇਕਲੌਤਾ ਬੇਟਾ ਸੀ। ਉਸ ਦੀ ਭੈਣ ਵਿਆਹੀ ਹੋਈ ਹੈ ਜੋ ਕੈਨੇਡਾ ਵਿਚ ਰਹਿੰਦੀ ਹੈ ਅਤੇ ਮਾਂ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਗਈ ਹੈ। ਵਰਿੰਦਰ ਨੇ ਵਿਦੇਸ਼ ਜਾਣ ਸੀ ਪਰ ਇਸ ਦੇ ਲਈ ਤੈਅ ਸਮੇਂ ਦਾ ਪਤਾ ਨਹੀਂ ਚੱਲ ਸਕਿਆ ਹੈ। ਫਿਲਹਾਲ ਥਾਣਾ ਦੁੱਗਰੀ ਪੁਲਿਸ ਨੇ ਵਰਿੰਦਰ ਦੇ ਦੋਸਤ ਸਤਨਾਮ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਵਰਿੰਦਰ ਮੋਗਾ ਵਿਚ ਪੁਰਾਣੇ ਟਾਇਰ ਖ਼ਰੀਦਣ ਵੇਚਣ ਦਾ ਕੰਮ ਕਰਦਾ ਸੀ।

DMC Hospital LudhianaDMC Hospital Ludhiana

ਐਤਵਾਰ ਨੂੰ ਉਹ ਅਪਣੇ ਤਿੰਨ ਦੋਸਤਾਂ ਸਤਨਾਮ, ਸੰਨੀ ਅਤੇ ਲੱਕੀ ਦੇ ਨਾਲ ਲੁਧਿਆਣਾ ਆਇਆ ਸੀ। ਡੀਐਮਸੀ ਵਿਚ ਦਵਾਈ ਲੈਣ ਤੋਂ ਬਾਅਦ ਵਾਪਸ ਜਾਂਦੇ ਸਮੇਂ ਸ਼ਾਮ ਕਰੀਬ 5 ਵਜੇ ਤਿੰਨੇ ਲੋਧੀ ਕਲੱਬ ਰੋਡ 'ਤੇ ਬਣੇ ਅਹਾਤੇ ਵਿਚ ਸ਼ਰਾਬ ਪੀਣ ਚਲੇ ਗਏ। ਉਥੇ ਉਨ੍ਹਾਂ ਦੇ ਨਾਲ ਵਾਲੇ ਟੇਬਲ 'ਤੇ ਬੈਠੇ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਅਹਾਤੇ ਦੇ ਬਾਊਂਸਰਾਂ ਨੇ ਇਕ ਵਾਰ ਮਾਮਲਾ ਸ਼ਾਂਤ ਕਰਵਾ ਦਿਤਾ। ਇਸ ਤੋਂ ਬਾਅਦ ਕਰੀਬ ਇਕ ਘੰਟਾ ਸਾਰੇ ਉਥੇ ਸ਼ਰਾਬ ਪੀਂਦੇ ਰਹੇ। ਉਸ ਤੋਂ ਬਾਅਦ ਦੋਵੇਂ ਪੱਖਾਂ ਵਿਚ ਦੁਬਾਰਾ ਬਹਿਸ ਹੋਈ ਤਾਂ ਝਗੜਾ ਟਾਲਣ ਲਈ ਸਤਨਾਮ ਅਤੇ ਲੱਕੀ ਅਹਾਤੇ ਤੋਂ ਬਾਹਰ ਆ ਗਏ ਅਤੇ ਗੱਡੀ ਸਟਾਰਟ ਕਰ ਲਈ।

LudhianaLudhiana

ਸੰਨੀ ਅਤੇ ਵਰਿੰਦਰ ਬਾਹਰ ਆਏ ਤਾਂ ਇਸੇ ਦੌਰਾਨ ਦੂਜੇ ਪੱਖ ਦੇ ਲੋਕ ਵੀ ਬਾਹਰ ਆ ਗਏ ਅਤੇ ਉਨ੍ਹਾਂ ਵਿਚ ਹੋ ਰਹੀ ਬਹਿਸ ਹੱਥੋਪਾਈ ਤਕ ਪਹੁੰਚ ਗਈ। ਸਤਨਾਮ ਅਤੇ ਲੱਕੀ ਨੂੰ ਪਤਾ ਸੀ ਕਿ ਸੰਨੀ ਅਤੇ ਵਰਿੰਦਰ ਦੇ ਕੋਲ ਅਸਲਾ ਹੈ। ਉਨ੍ਹਾਂ ਨੇ ਪਹਿਲਾਂ ਸੰਨੀ ਦਾ ਅਸਲਾ ਖੋਹ ਕੇ ਗੱਡੀ ਵਿਚ ਸੁੱਟ ਦਿਤਾ ਅਤੇ ਦੂਜੇ ਪੱਖ ਦੇ ਲੋਕਾਂ ਨੇ ਅਪਣੇ ਸਾਥੀ ਨੂੰ ਫੜ ਲਿਆ। ਇਸੇ ਦੌਰਾਨ ਵਰਿੰਦਰ ਨੇ ਡੱਬ ਤੋਂ ਪਿਸਤੌਲ ਕੱਢਿਆ ਜੋ ਅਚਾਨਕ ਚੱਲ ਗਿਆ ਅਤੇ ਗੋਲੀ ਉਸ ਦੇ ਚਿਹਰੇ 'ਤੇ ਲੱਗ ਗਈ। ਪੁਲਿਸ ਨੇ ਵਰਿੰਦਰ ਦਾ ਵੈਪਨ ਜਾਂਚ ਲਈ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ  ਸੂਤਰਾਂ ਦੀ ਮੰਨੀਏ ਤਾਂ ਵੈਪਨ ਵਿਚ ਸਿਰਫ਼ ਇਕ ਹੀ ਗੋਲੀ ਸੀ ਅਤੇ ਉਸ ਦਾ ਖੋਲ ਅੰਦਰ ਹੀ ਫਸਿਆ ਹੋਇਆ ਸੀ। ਫਿਲਹਾਲ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਗੋਲੀ ਇਕ ਹੀ ਚੱਲੀ ਹੈ ਜਾਂ ਇਸ ਤੋਂ ਜ਼ਿਆਦਾ ਚੱਲੀਆਂ ਹਨ।

ਉਥੇ ਦਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਅਹਾਤੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਹਾਸਲ ਕਰ ਲਈ ਹੈ। ਜਿਸ ਵਿਚ ਪਤਾ ਚੱਲ ਰਿਹਾ ਹੈ ਕਿ ਦੋਵੇਂ ਪੱਖਾਂ ਦੇ ਲੋਕ ਝਗੜੇ ਨੂੰ ਟਾਲ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ। ਐਸਐਚਓ ਦੁੱਗਰੀ ਅਸ਼ੋਕ ਕੁਮਾਰ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਵਰਿੰਦਰ ਦੇ ਪਿਸਤੌਲ ਤੋਂ ਖ਼ੁਦ ਉਸੇ ਤੋਂ ਗੋਲੀ ਚੱਲੀ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਕਾਰਨ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪੱਖ ਨਾਲ ਹੋਈ ਤਕਰਾਰ ਅਤੇ ਝਗੜੇ ਦੇ ਬਾਰੇ ਵਿਚ ਜਾਂਚ ਕੀਤੀ ਜਾ ਰਹੀ ਹੈ, ਉਸ ਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement