
ਪਾਕਿਸਤਾ ਨ ਦੀਆਂ ਲਗਾਤਾਰ ਗ਼ਲਤ ਨੀਤੀਆਂ ਦੇ ਬਾਵਜੂਦ ਭਾਰਤ ਨੇ ਇਕ ਵਾਰ ਫਿਰ ਵੱਡਾ ਦਿਲ ਵਿਖਾਇਆ ਹੈ। ਭਾਰਤ ਨੇ...
ਫਿਰੋਜ਼ਪੁਰ (ਪੀਟੀਆਈ) : ਪਾਕਿਸਤਾਨ ਦੀਆਂ ਲਗਾਤਾਰ ਗ਼ਲਤ ਨੀਤੀਆਂ ਦੇ ਬਾਵਜੂਦ ਭਾਰਤ ਨੇ ਇਕ ਵਾਰ ਫਿਰ ਵੱਡਾ ਦਿਲ ਵਿਖਾਇਆ ਹੈ। ਭਾਰਤ ਨੇ ਦਰਿਆਦਿਲੀ ਵਿਖਾਉਂਦੇ ਹੋਏ ਅਪਣੀ ਸੀਮਾ ਵਿਚ ਵੜ ਆਏ ਦੋ ਪਾਕਿਸਤਾਨੀ ਸੈਨਿਕਾਂ ਨੂੰ ਸਨਮਾਨ ਸਹਿਤ ਵਾਪਸ ਉਨ੍ਹਾਂ ਦੇ ਦੇਸ਼ ਨੂੰ ਸੌਂਪ ਦਿਤਾ ਹੈ। ਦੋਵੇਂ ਐਤਵਾਰ ਸ਼ਾਮ ਵੇਲੇ ਭਾਰਤੀ ਸੀਮਾ ਵਿਚ ਦਾਖ਼ਲ ਹੋਣ ਤੋਂ ਬਾਅਦ ਬੀਐਸਐਫ ਦੁਆਰਾ ਫੜੇ ਗਏ ਸੀ। ਮੰਗਲਵਾਰ ਨੂੰ ਦੋਵਾਂ ਨੂੰ ਪਾਕਿਸਤਾਨੀ ਰੇਂਜਰਸ ਦੇ ਹਵਾਲੇ ਕੀਤਾ ਗਿਆ।
Pak Soldiers ਦੋਵੇਂ ਗਲਤੀ ਨਾਲ ਅੰਤਰ ਰਾਸ਼ਟਰੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ਵਿਚ ਆ ਗਏ ਸੀ। ਦੱਸ ਦਈਏ ਕਿ ਪਾਕਿਸਤਾਨੀ ਫੌਜ ਪਿਛਲੇ ਦਿਨੀਂ ਭਾਰਤੀ ਜਵਾਨਾਂ ਦੇ ਨਾਲ ਜ਼ੁਲਮ ਦੀ ਭਾਵਨਾ ਵਿਖਾਉਂਦੀ ਰਹੀ ਹੈ। ਉਸ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਭਾਰਤੀ ਸੈਨਿਕਾਂ ਦੇ ਸਿਰ ਤੱਕ ਵੱਢ ਦਿਤੇ ਸਨ। ਫਿਰੋਜ਼ਪੁਰ ਬਾਰਡਰ ਰੇਂਜ ਦੇ ਮੁਤਾਬਕ ਪੈਂਦੇ ਬੀਓਪੀ ਦੋਵੇਂ ਤੇਲੁ ਮਲ ਦੇ ਕੋਲੋਂ ਐਤਵਾਰ ਦੀ ਸ਼ਾਮ ਦੋ ਪਾਕਿ ਸੈਨਿਕ ਸਿਰਾਜ ਅਹਿਮਦ ਅਤੇ ਮੁਮਤਾਜ ਖਾਨ ਨੂੰ ਸ਼ੱਕੀ ਪ੍ਰਸਥਿਤੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੋਵਾਂ ਦੇ ਕੋਲ ਪਾਕਿਸਤਾਨੀ ਕਰੰਸੀ, ਪਾਕਿ ਆਰਮੀ ਦੇ ਆਈਡੀ ਕਾਰਡ ਅਤੇ ਤਿੰਨ ਮੋਬਾਇਲ ਫ਼ੋਨ ਬਰਾਮਦ ਹੋਏ ਸਨ। ਗ਼ੈਰਕਾਨੂੰਨੀ ਤਰੀਕੇ ਨਾਲ ਭਾਰਤੀ ਸਰਹੱਦ ਵਿਚ ਐਂਟਰ ਕਰਦੇ ਫੜੇ ਗਏ ਦੋਵਾਂ ਪਾਕਿ ਸੈਨਿਕਾਂ ਨੇ ਅਪਣੇ ਆਪ ਨੂੰ 30 ਬਲੂਚ ਰੈਜੀਂਮੈਂਟ ਦੇ ਜਵਾਨ ਦੱਸਿਆ ਸੀ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਦੋਵਾਂ ਤੋਂ ਲਗਾਤਾਰ ਪੁੱਛਗਿਛ ਕੀਤੀ। ਦੋਵਾਂ ਨੇ ਦੱਸਿਆ ਕਿ ਉਹ ਗਲਤੀ ਨਾਲ ਭਾਰਤੀ ਸੀਮਾ ਵਿਚ ਦਾਖ਼ਲ ਕਰ ਗਏ ਸਨ।
ਉਨ੍ਹਾਂ ਦੀ ਰੈਜੀਮੈਂਟ ਹਾਲ ਹੀ ਵਿਚ ਫਿਰੋਜ਼ਪੁਰ ਦੇ ਨਜ਼ਦੀਕੀ ਹਿੱਸੇ ਵਿਚ ਪੋਸਟ ਹੋਈ ਹੈ ਅਤੇ ਉਹ ਭੁਲੇਖੇ ਨਾਲ ਭਾਰਤੀ ਸੀਮਾ ਵਿਚ ਆ ਗਏ। ਸੁਰੱਖਿਆ ਏਜੰਸੀਆਂ ਨੇ ਪੁੱਛਗਿਛ ਵਿਚ ਪਾਕਿ ਸੈਨਿਕਾਂ ਦੀ ਗੱਲ ਨੂੰ ਠੀਕ ਮੰਨਿਆ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਹੁਸੈਨੀਵਾਲਾ ਬਾਰਡਰ ‘ਤੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿਤਾ ਗਿਆ। ਦੱਸ ਦਈਏ ਕਿ ਸੀਮਾ ਸੁਰੱਖਿਆ ਬਲ ਨੇ ਐਤਵਾਰ ਨੂੰ ਭਾਰਤ ਵਿਚ ਵੜੇ ਇਨ੍ਹਾਂ ਸੈਨਿਕਾਂ ਨੂੰ ਫੜਿਆ ਸੀ।
ਇਸ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਨੇ ਇਨ੍ਹਾਂ ਸੈਨਿਕਾਂ ਦੇ ਬਾਰੇ ਕੋਈ ਦਾਅਵਾ ਨਹੀਂ ਕੀਤਾ ਹੈ। ਦੋਵਾਂ ਪਾਕਿਸਤਾਨੀ ਸੈਨਿਕਾਂ ਦੇ ਕੋਲੋਂ ਪਾਕਿ ਫੌਜ ਦੇ ਆਈਡੀ ਕਾਰਡ ਮਿਲੇ ਹਨ। ਦੋਵਾਂ ਤੋਂ ਪੁੱਛਗਿਛ ਵਿਚ ਉਨ੍ਹਾਂ ਦੀ ਗਲਤੀ ਨਾਲ ਭਾਰਤੀ ਖੇਤਰ ਵਿਚ ਵੜਣ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਬੀਐਸਐਫ ਨੇ ਪਾਕਿਸਤਾਨੀ ਰੇਂਜਰਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਕਿ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਗਿਆ।
ਦੋਵਾਂ ਪਾਕਿ ਸੈਨਿਕਾਂ ਤੋਂ ਬਰਾਮਦ ਪਹਿਚਾਣ ਪੱਤਰ ਦੇ ਮੁਤਾਬਕ ਉਹ ਪਾਕਿਸਤਾਨੀ ਫੌਜ ਦੀ 30 ਬਲੂਚ ਰੈਜੀਮੈਂਟ ਦੇ ਜਵਾਨ ਹਨ। ਇਨ੍ਹਾਂ ਦੀ ਪਹਿਚਾਣ 31 ਸਾਲ ਦਾ ਸਿਪਾਹੀ ਪਾਕਿਸਤਾਨ ਦੇ ਮਨਸੂਰ ਨਿਵਾਸੀ ਸਿਰਾਜ ਅਹਿਮਦ ਪੁੱਤਰ ਸ਼ੌਕਤ ਹਯਾਤ ਅਤੇ ਪਾਕਿਸਤਾਨ ਦੇ ਅਟਕ ਨਿਵਾਸੀ 38 ਸਾਲ ਦਾ ਹੈੱਡ ਕਾਂਸਟੇਬਲ ਮੁਮਤਾਜ ਖਾਨ ਪੁੱਤਰ ਇਕਬਾਲ ਖ਼ਾਨ ਦੇ ਰੂਪ ਵਿਚ ਹੋਈ ਹੈ। ਦੋਵਾਂ ਦੇ ਕੋਲੋਂ ਚਾਰ ਹਜ਼ਾਰ ਦੇ ਕਰੀਬ ਪਾਕਿ ਕਰੰਸੀ, ਤਿੰਨ ਮੋਬਾਇਲ ਅਤੇ ਉਨ੍ਹਾਂ ਦੇ ਆਰਮੀ ਆਈਡੀ ਕਾਰਡ ਬਰਾਮਦ ਹੋਏ।