ਪਾਕਿ ਜਾਣ ਵਾਲਾ 31 ਮੈਂਬਰੀ ਵਫ਼ਦ ਤੈਅ ਤਰੀਕ ਨੂੰ ਵਾਹਗਾ ਨਹੀਂ ਟੱਪ ਸਕਿਆ
Published : Oct 30, 2019, 8:38 am IST
Updated : Oct 30, 2019, 8:38 am IST
SHARE ARTICLE
The 31-member delegation could not be reached on the scheduled date
The 31-member delegation could not be reached on the scheduled date

ਪਾਕਿਸਤਾਨ ਦੀ ਹਰੀ ਝੰਡੀ ਦੀ ਉਡੀਕ 'ਚ ਦੇਰੀ ਕਾਰਨ ਦੌਰਾ ਰੱਦ ਹੋਣ ਦੀ ਸੰਭਾਵਨਾ

ਲਾਂਘੇ ਦਾ ਸੁਨੇਹਾ ਲਿਆਉਣ ਵਾਲੇ ਨਵਜੋਤ ਸਿੰਘ ਸਿੱਧੂ ਨਾ ਕਾਂਗਰਸੀ ਨੇਤਾਵਾਂ ਅਤੇ ਨਾ ਹੀ ਵਿਧਾਇਕਾਂ ਵਾਲੀ ਸੂਚੀ 'ਚ ਸ਼ਾਮਲ

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਪਹਿਲੀ ਪਾਤਸ਼ਾਹੀ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਉਕਤ ਸਮਾਰੋਹ ਤਹਿਤ ਪਾਕਿਸਤਾਨ ਜਾਣ ਵਾਲੇ ਚੜ੍ਹਦੇ ਪੰਜਾਬ ਦੀ ਸਰਕਾਰ ਦਾ 31 ਮੈਂਬਰੀ ਵਫ਼ਦ ਅੱਜ ਮਿੱਥੀ ਹੋਈ ਤੈਅ 29 ਅਕਤੂਬਰ ਨੂੰ ਵਾਹਗਾ ਟੱਪ ਲਹਿੰਦੇ ਪੰਜਾਬ ਨਹੀਂ ਅੱਪੜ ਸਕਿਆ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰੀਬ ਦੋ ਹਫ਼ਤਿਆਂ ਤੋਂ ਹੀ ਇਹ ਵਫ਼ਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਨਨਕਾਣਾ ਸਾਹਿਬ ਤੇ ਹੋਰਨਾਂ ਪਾਵਨ ਥਾਵਾਂ 'ਤੇ ਭੇਜਣ ਲਈ ਬੜੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਸਨ।

ਪਰ ਪਹਿਲਾਂ ਵੀਜ਼ੇ ਲਈ ਭਰੇ ਜਾਣ ਵਾਲੇ ਪਾਕਿਸਤਾਨ ਸਰਕਾਰ ਦੇ ਫ਼ਾਰਮ ਸਬੰਧੀ ਅਸਪਸ਼ਟਤਾ ਹੋਣ ਕਾਰਨ ਬੇਵਜ੍ਹਾ ਦੀ ਦੇਰੀ ਹੋਈ। ਫਿਰ ਮਿਲ ਰਹੀ ਜਾਣਕਾਰੀ ਮੁਤਾਬਕ ਭਾਰਤ ਸਰਾਕਰ ਦੇ ਪੱਧਰ ਉਤੇ ਹੀ ਕਾਫ਼ੀ ਢਿੱਲ-ਮੱਠ ਰਹੀ ਅਤੇ ਆਖ਼ਰ ਦੌਰੇ ਤੋਂ ਮਹਿਜ਼ ਚੰਦ ਘੰਟੇ ਪਹਿਲਾਂ ਸੋਮਵਾਰ 28 ਅਕਤੂਬਰ ਨੂੰ ਪਾਕਿਸਤਾਨ ਦੇ ਭਾਰਤ ਸਥਿਤ ਦੂਤਾਵਾਸ ਨਾਲ ਮੁਕੰਮਲ ਦਸਤਾਵੇਜ਼ ਸਾਂਝੇ ਕੀਤੇ ਜਾ ਸਕੇ। ਇਸ ਵਫ਼ਦ ਵਿਚ ਪੰਜਾਬ ਸਰਕਾਰ ਦੇ ਪੰਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ,

ਓਮ ਪ੍ਰਕਾਸ਼ ਸੋਨੀ ਅਤੇ ਬਲਬੀਰ ਸਿੰਘ ਸਿੱਧੂ ਦੇ ਨਾਲ-ਨਾਲ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਗੁਰਜੀਤ ਸਿੰਘ ਔਜਲਾ (ਦੋਵੇਂ ਕਾਂਗਰਸੀ), ਪੰਜਾਬ ਵਿਧਾਨ ਸਭਾ 'ਚ ਨੇਤਾ ਵਿਰੋਧੀ ਧਿਰ ਆਪ ਵਿਧਾਇਕ ਹਰਪਾਲ ਸਿੰਘ ਚੀਮਾ, ਪੰਜਾਬ ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਧਾਇਕ ਦਲ ਪਰਮਿੰਦਰ ਸਿੰਘ ਢੀਂਡਸਾ, ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਪਰਮਿੰਦਰ ਸਿੰਘ ਪਿੰਕੀ, ਪੰਜਾਬ ਸਰਕਾਰ ਦੇ 9 ਆਈ.ਏ.ਐਸ. ਅਤੇ ਆਈ.ਪੀ.ਐਸ. ਅਫ਼ਸਰ ਤੇ ਵੱਖ-ਵੱਖ ਅਦਾਰਿਆਂ ਦੇ ਸੀਨੀਅਰ ਪੱਤਰਕਾਰ ਸ਼ਾਮਲ ਹਨ।

ਇਨ੍ਹਾਂ 'ਚੋਂ ਆਈ.ਪੀ.ਐਸ. ਅਤੇ ਪੀ.ਸੀ.ਐਸ. ਅਫ਼ਸਰਾਂ ਦੀ ਅਗਵਾਈ ਕਰ ਰਹੇ ਸਕੱਤਰ ਪੀ.ਡਬਲਿਊ.ਡੀ. ਹੁਸਨ ਲਾਲ ਨੇ ਇਸ ਪੱਤਰਕਾਰ ਨਾਲ ਫ਼ੋਨ 'ਤੇ ਗੱਲ ਕਰਦਿਆਂ ਅੱਜ ਤੈਅ ਤਰੀਕ ਉਤੇ ਵਫ਼ਦ ਨਾ ਜਾ ਰਿਹਾ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਨਾਲ ਹੀ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਵਲੋਂ ਦਸਤਾਵੇਜ਼ ਪੂਰੇ ਕਰ ਕੇ ਭਾਰਤ ਸਰਕਾਰ ਨੂੰ ਸੌਂਪੇ ਜਾ ਚੁੱਕੇ ਹਨ ਅਤੇ ਪਾਕਿਸਤਾਨ ਦੂਤਾਵਾਸ ਕੋਲ ਪਹੁੰਚ ਚੁੱਕਾ ਹੈ। ਉਨ੍ਹਾਂ ਹਾਲੇ ਵੀ ਉਮੀਦ ਜਾਹਰ ਕੀਤੀ ਹੈ ਕਿ 30 ਅਕਤੂਬਰ ਸ਼ਾਮ ਤਕ ਕਿਸੇ ਵੇਲੇ ਵੀ ਪਾਕਿਸਤਾਨ ਵਲੋਂ ਹਰੀ ਝੰਡੀ ਮਿਲ ਸਕਦੀ ਹੈ। ਦਸਣਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਪੰਜਾਬ ਸਰਕਾਰ ਦਾ ਵਫ਼ਦ ਪਾਕਿਸਤਾਨ ਜਾਣਾ ਸੀ, ਜੋ ਕਿਸੇ ਕਾਰਨ ਉਦੋਂ ਵੀ ਨਹੀਂ ਜਾ ਸਕਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement