ਮਰੀਜ਼ਾਂ ਲਈ ਹੋ ਗਿਆ ਸਰਕਾਰੀ ਐਲਾਨ, ਹੁਣ ਸਿਵਲ ਹਸਪਤਾਲਾਂ ’ਚ ਮਰੀਜ਼ਾਂ ਨੂੰ ਮਿਲੇਗੀ ਹਾਈਟੈਕ ਸਹੂਲਤ!
Published : Nov 30, 2019, 1:33 pm IST
Updated : Nov 30, 2019, 1:33 pm IST
SHARE ARTICLE
Hi tech facilities in civil hospitals
Hi tech facilities in civil hospitals

ਉਹ ਕਦੇ ਵੀ ਹਸਪਤਾਲ 'ਚ ਕਾਰਡ ਦੀ ਐਂਟਰੀ ਕਰਵਾ ਕੇ ਸੇਵਾਵਾਂ ਦਾ ਲਾਭ ਲੈ ਸਕਣਗੇ।

ਜਲੰਧਰ: ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸਰਕਾਰੀ ਹਸਪਤਾਲਾਂ ਦੀ ਕਾਰਜਪ੍ਰਣਾਲੀ ਨੂੰ ਹਾਈਟੈੱਕ ਕਰਨ ਦੀ ਯੋਜਨਾ ਬਣਾਈ ਹੈ। ਸਰਕਾਰੀ ਹਸਪਤਾਲਾਂ 'ਚ ਪੀ. ਜੀ. ਆਈ. ਚੰਡੀਗੜ੍ਹ ਦੀ ਤਰਜ 'ਤੇ ਮਰੀਜ਼ਾਂ ਨੂੰ ਹਾਈਟੈੱਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।  ਪੀ. ਐੱਚ. ਐੱਸ. ਸੀ. ਦੇ ਮੈਨੇਜਿੰਗ ਡਾਇਰੈਕਟਰ ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਦੀ ਪੀ. ਜੀ. ਆਈ. ਚੰਡੀਗੜ੍ਹ ਦੀ ਤਰਜ 'ਤੇ ਰਜਿਸਟ੍ਰੇਸ਼ਨ ਆਨਲਾਈਨ ਹੋਵੇਗੀ ਅਤੇ ਮਰੀਜ਼ ਨੂੰ ਇਕ ਨੰਬਰ ਜਾਰੀ ਕੀਤਾ ਜਾਵੇਗਾ।

PhotoPhotoਉਹ ਕਦੇ ਵੀ ਹਸਪਤਾਲ 'ਚ ਕਾਰਡ ਦੀ ਐਂਟਰੀ ਕਰਵਾ ਕੇ ਸੇਵਾਵਾਂ ਦਾ ਲਾਭ ਲੈ ਸਕਣਗੇ। ਇਸ ਨਾਲ ਮਰੀਜ਼ਾਂ ਨੂੰ ਮੌਜੂਦਾ ਸਮੇਂ 'ਚ ਸਿਰਫ ਪਰਚੀ ਬਣਾਉਣ 'ਚ ਲੱਗਣ ਵਾਲੀਆਂ ਲਾਈਨਾਂ 'ਚ ਛੂਟ ਮਿਲੇਗੀ। ਸਰਕਾਰੀ ਹਸਪਤਾਲਾਂ 'ਚ ਨਵਾਂ ਸਿਸਟਮ ਲੋਡ ਕਰਕੇ ਕੰਪਿਊਟਰ ਭੇਜ ਦਿੱਤੇ ਗਏ ਹਨ। ਉਥੇ ਮੌਜੂਦ ਸਟਾਫ ਨੂੰ ਵੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਜਲੰਧਰ 'ਚ ਇਸ ਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਹੈ। ਇਕ ਜਨਵਰੀ 2020 ਤੋਂ ਸੂਬੇ ਦੇ ਹਰ ਜ਼ਿਲੇ 'ਚ ਇਸ ਨੂੰ ਸ਼ੁਰੂ ਕੀਤਾ ਜਾਵੇਗਾ।

PhotoPhotoਉਥੇ ਹੀ ਨਿੱਜੀ ਲੈਬਾਂ ਦੀ ਤਰਜ 'ਤੇ ਸਿਵਲ ਹਸਪਤਾਲ ਦੀਆਂ ਲੈਬਾਂ ਵੀ ਹਾਈਟੈੱਕ ਕੀਤੀਆਂ ਜਾ ਰਹੀਆਂ ਹਨ। ਮਰੀਜ਼ਾਂ ਨੂੰ ਕੁਝ ਟੈਸਟਾਂ ਦੀ ਮੋਬਾਇਲ 'ਤੇ ਹੀ ਰਿਪੋਰਟ ਮਿਲ ਰਹੀ ਹੈ। ਜਨਵਰੀ 2020 ਤੱਕ ਇਨ੍ਹਾਂ ਪ੍ਰਾਜੈਕਟਰਾਂ ਨੂੰ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਲਾਗੂ ਕੀਤਾ ਜਾਵੇਗਾ। ਉਥੇ ਹੀ ਹਸਪਤਾਲ ਦੇ ਐੱਸ. ਐੱਮ. ਓ. ਡਾ. ਕਸ਼ਮੀਰੀ ਲਾਲ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ 'ਚ ਨਵੇਂ ਸਿਸਟਮ ਦੇ ਤਹਿਤ ਮਰੀਜ਼ਾਂ ਨੂੰ ਓ. ਪੀ. ਡੀ. 'ਚ ਆਉਣ ਲਈ ਆਨਲਾਈਨ ਬੁਕਿੰਗ ਦੀ ਵੀ ਸਹੂਲਤ ਦਿੱਤੀ ਗਈ ਹੈ।

PhotoPhotoਮਰੀਜ਼ ਆਨਲਾਈਨ ਡਾਕਟਰ ਤੋਂ ਮਿਲਣ ਦਾ ਸਮਾਂ ਲਵੇਗਾ, ਉਦੋਂ ਹੀ ਉਸ ਨੂੰ ਇਕ ਨੰਬਰ ਜਾਰੀ ਹੋਵੇਗਾ, ਜਿਸ ਨੂੰ ਓ. ਪੀ. ਡੀ. ਕਾਊਂਟਰ 'ਤੇ ਦਿਖਾ ਕੇ ਡਾਕਟਰ ਦੇ ਕੋਲ ਜਾ ਸਕਦੇ ਹਨ।  ਸਿਵਲ ਹਸਪਤਾਲ ਦੇ ਕਾਰਜਕਾਰੀ ਮੈਡੀਕਲ ਡਾ. ਚੰਨਜੀਵ ਸਿੰਘ ਨੇ ਕਿਹਾ ਕਿ ਨਵੀਂ ਤਕਨੀਕ ਦਾ ਲੋਕਾਂ ਅਤੇ ਹਸਪਤਾਲ ਨੂੰ ਫਾਇਦਾ ਹੋਵੇਗਾ ਪਰ ਸਟਾਫ ਦੀ ਕਮੀ ਪੂਰੀ ਕਰਨ ਲਈ ਪੰਜਾਬ ਹੈਲਥ ਸਿਸਟਮ ਦਾ ਕਾਰਪੋਰੇਸ਼ਨ ਨੂੰ ਪਹਿਲਾਂ ਵੀ ਪੱਤਰ ਲਿਖੇ ਜਾ ਰਹੇ ਹਨ।

PhotoPhotoਵਿਭਾਗ ਨੇ ਨਵੇਂ ਮੁਲਾਜ਼ਮ ਭਰਤੀ ਕਰਨ ਦਾ ਭਰੋਸਾ ਦਿੱਤਾ ਹੈ। ਉਥੇ ਹੀ ਵਿਭਾਗ ਡਾਕਟਰਾਂ ਨੂੰ ਟੈੱਬਲੇਟ ਦੇਵੇਗਾ। ਡਾਕਟਰ ਹਰ ਮਰੀਜ਼ ਦੀ ਬੀਮਾਰੀ ਦਾ ਵੇਰਵਾ ਦੇਵੇਗਾ। ਇਸ ਨਾਲ ਵਿਭਾਗ ਦੇ ਕੋਲ ਹਰ ਇਲਾਕੇ 'ਚ ਹੋਣ ਵਾਲੀਆਂ ਬੀਮਾਰੀਆਂ ਦਾ ਵੇਰਵਾ ਹੋਵੇਗਾ। ਉਸ ਦੇ ਆਧਾਰ 'ਤੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਣਗੀਆਂ। ਇਕ ਮਰੀਜ਼ ਨੂੰ ਆਈ. ਡੀ. ਨੰਬਰ ਜਾਰੀ ਹੋਵੇਗਾ, ਪੂਰੀ ਉਮਰ ਇਸੇ ਆਈ. ਡੀ. 'ਤੇ ਇਲਾਜ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement