
Gangster Sanju News: 'ਪਿਓ ਕੋਲ ਪੁੱਤ ਦੇ ਸਸਕਾਰ ਲਈ ਨਹੀਂ ਪੈਸੇ'
Gangster Sanju Was Thrown Out of his house News in Punjabi: ਗੈਂਗਸਟਰ ਸੰਜੂ ਬਾਮਨ ਕੱਲ੍ਹ ਲੁਧਿਆਣਾ ਵਿਚ ਇਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ। ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਪੁੱਤ ਨੂੰ ਘਰੋਂ ਬੇਦਖਲ ਕਰ ਦਿਤਾ ਸੀ। ਉਸ ਦੇ ਪਿਤਾ ਰਾਮਕੁਮਾਰ ਨੇ ਦੱਸਿਆ ਕਿ ਸੰਜੂ ਬੁਰੇ ਲੋਕਾਂ ਦੀ ਸੰਗਤ ਵਿਚ ਪੈ ਗਿਆ ਸੀ। ਲੁੱਟ-ਖੋਹ ਅਤੇ ਕੁੱਟਮਾਰ ਦੀਆਂ ਰੋਜ਼ਾਨਾ ਦੀਆਂ ਘਟਨਾਵਾਂ ਕਾਰਨ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰਨ ਲਈ ਪੈਸੇ ਨਹੀਂ ਹਨ।
ਇਹ ਵੀ ਪੜ੍ਹੋ: Canada News: ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ ਵਿਚ ਕੈਨੇਡਾ ਨੂੰ 12-0 ਨਾਲ ਹਰਾਇਆ
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨਾਲ ਉਸ ਦੀ ਕੱਲ੍ਹ ਤੱਕ ਚੰਗੀ ਦੋਸਤੀ ਸੀ, ਉਹ ਅੱਜ ਉਸ ਦੀ ਜਾਨ ਦੇ ਦੁਸ਼ਮਣ ਬਣ ਗਏ। ਉਸ ਨੇ ਇਲਾਕੇ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਨਾਲ ਕਈ ਅਪਰਾਧਿਕ ਵਾਰਦਾਤਾਂ ਵੀ ਕੀਤੀਆਂ ਸਨ। ਕਿਸੇ ਗੱਲ ਨੂੰ ਲੈ ਕੇ ਉਸ ਦੀ ਇਨ੍ਹਾਂ ਨੌਜਵਾਨਾਂ ਨਾਲ ਤਕਰਾਰ ਹੋ ਗਈ ਸੀ। ਉਹ ਪਿਛਲੇ 8 ਸਾਲਾਂ ਤੋਂ ਅਪਰਾਧ ਦੀ ਦੁਨੀਆ 'ਚ ਸੀ।
ਇਹ ਵੀ ਪੜ੍ਹੋ: Delhi Metro News: ਪਟੜੀ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਮੈਟਰੋ ਪਲੇਟਫਾਰਮ 'ਤੇ ਫਸਿਆ ਨੌਜਵਾਨ, ਹੋਈ ਦਰਦਨਾਕ ਮੌਤ
ਇਹ ਵੀ ਪੜ੍ਹੋ: ਰਾਮਕੁਮਾਰ ਨੇ ਦੱਸਿਆ ਕਿ ਸੰਜੂ ਦੇ ਕਾਰਨਾਮੇ ਕਾਰਨ ਘਰ ਦੇ ਭਾਂਡੇ ਵੀ ਵਿਕ ਗਏ। ਅੱਜ ਘਰ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਰਸੋਈ ਦੀ ਛੱਤ ਨਹੀਂ ਹੈ। ਰੋਟੀ ਖਾਣ ਤੋਂ ਵੀ ਬੇਵੱਸ ਹੋ ਗਏ ਹਨ। ਰਾਮਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਸੰਜੂ ਨੂੰ ਚੰਗਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਤੱਕ ਉਸ ਦੀ ਮਾਂ ਜਿਉਂਦੀ ਸੀ, ਉਹ ਉਸ ਨੂੰ ਝਿੜਕ ਕੇ ਜਾਂ ਕੁੱਟ-ਕੁੱਟ ਕੇ ਸਮਝਾਉਂਦਾ ਰਹਿੰਦਾ ਸੀ ਪਰ ਪਤਨੀ ਦੀ ਮੌਤ ਤੋਂ ਬਾਅਦ ਉਹ ਵਿਗੜ ਗਿਆ ਤੇ ਅਪਰਾਧ ਦੀ ਦੁਨੀਆਂ ਵਿਚ ਪੈ ਗਿਆ।