ਡਰਾਇਵਿੰਗ ਟੈਸਟ ਪਾਸ ਕਰਨਾ ਬਣਿਆ 'ਟੇਢੀ ਖੀਰ' : 51 ਫ਼ੀਸਦੀ ਲੋਕ ਹੀ ਹੋ ਰਹੇ ਨੇ ਪਾਸ!
Published : Jan 31, 2020, 4:19 pm IST
Updated : Jan 31, 2020, 4:19 pm IST
SHARE ARTICLE
file photo
file photo

ਸੈਕਟਰ 23 ਵਿਖੇ ਬਣਿਆ ਹੋਇਐ ਇਹ ਟਰੈਕ

ਚੰਡੀਗੜ੍ਹ : ਸ਼ਹਿਰ 'ਚ ਨਵਾਂ ਡਰਾਇਵਿੰਗ ਲਾਇਸੰਸ ਬਣਵਾਉਣਾ ਹੁਣ ਹੋਰ ਵੀ ਔਖਾ ਹੋ ਗਿਆ ਹੈ। ਜਦੋਂ ਦਾ ਨਵੇਂ ਸੈਂਸਰ ਆਟੋ ਮੇਟਿਡ ਟੈਸਟ ਟਰੈਕ 'ਤੇ ਵਾਹਨ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਲੋਕਾਂ ਲਈ ਡਰਾਇਵਿੰਗ ਟੈਸਟ ਪਾਸ ਕਰਨਾ ਟੇਡੀ ਖੀਰ ਸਾਬਤ ਹੋ ਰਿਹਾ ਹੈ।

PhotoPhoto

ਸੂਤਰਾਂ ਅਨੁਸਾਰ ਇਸ ਦੌਰਾਨ ਜਿਹੜੇ ਲੋਕਾਂ ਨੇ ਨਵਾਂ ਡਰਾਈਵਿੰਗ ਲਾਇਸੰਸ ਬਣਵਾਉਣ ਲਈ ਅਪਲਾਈ ਕੀਤਾ ਸੀ, ਉਨ੍ਹਾਂ ਵਿਚੋਂ 49 ਫ਼ੀ ਸਦੀ ਲੋਕ ਨਵੇਂ ਸੈਂਸਰ ਆਟੋ ਮੇਟਿਡ ਟੈਸਟ ਟਰੈਕ 'ਤੇ ਵਾਹਨ ਚਲਾਉਣ ਦੌਰਾਨ ਫੇਲ੍ਹ ਹੋ ਚੁੱਕੇ ਹਨ। ਪ੍ਰਸ਼ਾਸਨ ਵਲੋਂ ਇਹ ਨਵਾਂ ਟਰੈਕ ਸੈਕਟਰ-23 ਵਿਖੇ ਸਥਾਪਿਤ ਕੀਤਾ ਗਿਆ ਹੈ।

PhotoPhoto

ਰਜਿਸਟਰੀ ਅਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਦੇ ਸੂਤਰਾਂ ਮੁਤਾਬਕ ਪਿਛਲੇ ਛੇ ਮਹੀਨੇ ਦੌਰਾਨ ਯਾਨੀ ਪਹਿਲੀ ਜੁਲਾਈ ਤੋਂ 31 ਦਸੰਬਰ 2019 ਵਿਚਕਾਰ ਕੇਵਲ 51 ਫ਼ੀਸਦ ਲੋਕ ਹੀ ਪਹਿਲੀ ਵਾਰ ਵਿਚ ਡਰਾਈਵਿੰਗ ਟੈਸਟ ਪਾਸ ਕਰ ਸਕੇ ਹਨ।

PhotoPhoto

ਦੱਸ ਦਈਏ ਕਿ ਕੇਂਦਰੀ ਇੰਸਟੀਚਿਯੂਟ ਆਫ਼ ਰੋਡ ਟਰਾਂਸਪੋਰਟ ਦੁਆਰਾ ਜੂਨ 2017 'ਚ ਆਟੋਮੇਟਿਡ ਟੈਸਟ ਟਰੈਕ ਪੇਸ਼ ਕੀਤਾ ਗਿਆ ਸੀ। ਇੱਥੇ ਇਨੋਵੇਟਿਵ ਡਰਾਈਵਿੰਗ ਟੈਸਟਿੰਗ ਸਿਸਟਮ (ਆਈਡੀਟੀਐਸ) ਯਾਨੀ ਕੈਮਰੇ ਨਾਲ ਅਧਾਰਤ ਚਾਲਕ ਦੀ ਡ੍ਰਾਇਵਿੰਗ ਮੁਲਾਂਕਣ ਕੀਤਾ ਜਾਂਦਾ ਹੈ।

PhotoPhoto

ਸੂਤਰਾਂ ਅਨੁਸਾਰ ਜਦੋਂ ਤੋਂ ਇਹ ਪ੍ਰਣਾਲੀ ਲਾਗੂ ਕੀਤੀ ਗਈ ਹੈ, ਉਸ ਸਮੇਂ ਤੋਂ ਹੀ ਟਰੈਕ 'ਤੇ ਵਾਹਨ ਚਲਾਉਣ ਵਾਲਿਆਂ ਦੀ ਪਾਸ ਪ੍ਰਤੀਸ਼ਤਤਾ 'ਚ ਵੱਡੀ ਕਮੀ ਵੇਖਣ ਨੂੰ ਮਿਲ ਰਹੀ ਹੈ। ਇਸ ਦੀ ਵਜ੍ਹਾ ਨਾਲ ਜਿੱਥੇ ਨਵਾਂ ਡਰਾਇਵਿੰਗ ਲਾਇਸੰਸ ਬਣਵਾਉਣ ਵਾਲਿਆਂ ਨੂੰ ਵਧੇਰੇ ਮੁਸ਼ੱਕਤ ਕਰਨੀ ਪੈ ਰਹੀ ਹੈ ਉਥੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਸੇਧ ਵੀ ਮਿਲ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement