
ਡਰਾਇਵਿੰਗ ਲਾਇਸੰਸ ਦੇ ਨਵੀਨੀਕਰਣ ਦੇ ਲਈ 400 ਰਪਏ ਦੀ ਫੀਸ ਤੈਅ ਕੀਤੀ ਗਈ ਹੈ
ਨੋਇਡਾ- ਹੁਣ ਕਿਸੇ ਨੂੰ ਵੀ ਡਰਾਇਵਿੰਗ ਲਾਇਸੰਸ ਦਾ ਨਵੀਨੀਕਰਣ ਕਰਾਉਣ ਵਿਚ ਦਿੱਕਤ ਨਹੀਂ ਆਵੇਗੀ ਕਿਉਂਕਿ ਹੁਣ ਤੁਸੀਂ ਕਿਸੇ ਵੀ ਸ਼ਹਿਰ ਦੇ ਡਰਾਇਵਿੰਗ ਲਾਇਸੰਸ ਦਾ ਨਵੀਨੀਕਰਣ ਨੋਏਡਾ ਵਿਚ ਕਰਾ ਸਕਦੇ ਹੋ। ਨੋਇਡਾ ਦੇ ਸਥਾਈ ਪਤੇ ਦਾ ਸਬੂਤ ਦੇ ਕੇ ਡਰਾਇਵਿੰਗ ਲਾਇਸੰਸ ਦਾ ਨਵੀਨੀਕਰਣ ਕਰਾ ਸਕਦੇ ਹੋ। ਆਵਾਜਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਲੋਕ ਉਸੇ ਸ਼ਹਿਰ ਵਿਚ ਡਰਾਇਵਿੰਗ ਲਾਇਸੰਸ ਬਣਾ ਲੈਂਦੇ ਸਨ ਜਿੱਥੇ ਉਹਨਾਂ ਦੀ ਪੋਸਟਿੰਗ ਹੁੰਦੀ ਸੀ।
Driving license
ਮੁੱਖ ਸਥਾਨ ਨੋਇਡਾ ਆਉਣ ਤੇ ਉਹਨਾਂ ਦੇ ਡਰਾਇਵਿੰਗ ਲਾਇਸੰਸ ਦੀ ਤਾਰੀਕ ਜਦੋਂ ਸਮਾਪਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ। ਏਆਰਟੀਓ ਪ੍ਰਸ਼ਾਸ਼ਨ ਏਕੇ ਪਾਂਡੇ ਨੇ ਦੱਸਿਆ ਕਿ ਡਰਾਇਵਿੰਗ ਲਾਇਸੰਸ ਦੇ ਨਵੀਨੀਕਰਣ ਦੇ ਲਈ 400 ਰਪਏ ਦੀ ਫੀਸ ਤੈਅ ਕੀਤੀ ਗਈ ਹੈ ਅਤੇ ਇਸ ਦੀ ਰਾਸ਼ੀ ਆਨਲਾਈਨ ਵੀ ਜਮ੍ਹਾਂ ਕਰਵਾ ਸਕਦੇ ਹੋ।
ਡਰਾਇਵਿੰਗ ਲਾਇਸੰਸ ਸਥਾਈ ਪਤੇ ਤੇ ਡਾਕ ਦੇ ਜਰੀਏ ਲਖਨਊ ਦੀ ਏਜੰਸੀ ਦੁਆਰਾ ਸਥਾਨਕ ਪਤੇ ਤੇ ਪਹੁੰਚਾ ਦਿੱਤਾ ਜਾਵੇਗਾ। ਡਰਾਇਵਿੰਗ ਲਾਇਸੰਸ ਕਿਸੇ ਵੀ ਸ਼ਹਿਰ ਵਿਚ ਬਣਿਆ ਹੋਵੇ ਉਸਦਾ ਨਵੀਨੀਕਰਣ ਸਥਾਨਕ ਪਤੇ ਤੇ ਕਰਾਇਆ ਜਾ ਸਕਦਾ ਹੈ।