ਤਰੁਣ ਚੁੱਘ ਨੂੰ ਦਿਤਾ ਕੈਪਟਨ ਨੇ ਜਵਾਬ ਕਿਹਾ, ਕੌਮੀ ਝੰਡੇ ਦੀ ਸ਼ਾਨ ਬਾਰੇ ਤੁਹਾਨੂੰ ਕੀ ਪਤਾ?
Published : Jan 31, 2021, 12:24 am IST
Updated : Jan 31, 2021, 12:24 am IST
SHARE ARTICLE
image
image

ਤਰੁਣ ਚੁੱਘ ਨੂੰ ਦਿਤਾ ਕੈਪਟਨ ਨੇ ਜਵਾਬ ਕਿਹਾ, ਕੌਮੀ ਝੰਡੇ ਦੀ ਸ਼ਾਨ ਬਾਰੇ ਤੁਹਾਨੂੰ ਕੀ ਪਤਾ?

ਚੰਡੀਗੜ੍ਹ, 30 ਜਨਵਰੀ (ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤਰੁਣ ਚੁੱਘ ਵਲੋਂ ਉਨ੍ਹਾਂ ਦੇ ਫ਼ੌਜੀ ਪਿਛੋਕੜ ਉਪਰ ਕੀਤੀ ਟਿੱਪਣੀ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਜਾਂ ਉਸ ਦੀ ਲੀਡਰਸ਼ਿਪ ਨੂੰ ਫ਼ੌਜ ਦੇ ਮਾਣ-ਸਤਿਕਾਰ ਜਾਂ ਕੌਮੀ ਤਿਰੰਗੇ ਦੀ ਅਹਿਮੀਅਤ ਦਾ ਕੀ ਪਤਾ ਜਿਸ ਵਿਚ ਹਰ ਦੂਜੇ ਦਿਨ ਸਰਹੱਦਾਂ ਉਤੇ ਸਾਡੇ ਪੰਜਾਬੀ ਭਰਾਵਾਂ ਦੀਆਂ ਦੇਹਾਂ ਲਿਪਟ ਕੇ ਆਉਾਦੀਆਂ ਹਨ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਸਾਡੇ ਪੁੱਤਾਂ ਅਤੇ ਭਰਾਵਾਂ ਦੀਆਂ ਦੇਹਾਂ ਅਸੀ ਹਰ ਦੂਜੇ ਦਿਨ ਕੌਮੀ ਝੰਡੇ ਵਿਚ ਲਿਪਟੀਆਂ ਆਉਾਦੀਆਂ ਦੇਖਦੇ ਹਾਂ ਤਾਂ ਇਸ ਦੀ ਪੀੜਾ ਦਾ ਅਹਿਸਾਸ ਅਸੀਂ ਹੀ ਜਾਣਦੇ ਹਾਂ | 
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਗੌਰਵ ਅਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਨਿਛਾਵਰ ਕਰ ਰਹੇ ਸੈਨਿਕਾਂ ਪ੍ਰਤੀ ਭਾਜਪਾ ਨੂੰ ਸਪੱਸ਼ਟ ਤੌਰ ਉਤੇ ਕੋਈ ਹਮਦਰਦੀ ਜਾਂ ਸੰਵੇਦਨਾ ਨਹੀਂ | ਉਨ੍ਹਾਂ ਕਿਹਾ ਕਿ ਨਾ ਤਾਂ ਚੁੱਘ ਅਤੇ ਨਾ ਹੀ ਉਸ ਦੀ ਪਾਰਟੀ 
ਉਨ੍ਹਾਂ ਸੈਨਿਕਾਂ ਦੀ ਵੇਦਨਾ ਨੂੰ ਸਮਝ ਸਕਦੇ ਜੋ ਅਪਣੇ ਪਿਤਾ ਅਤੇ ਭਰਾਵਾਂ ਉਪਰ ਹੱਕ ਮੰਗਣ ਉਤੇ ਤਸ਼ੱਦਦ ਢਾਹੇ ਜਾਣ ਅਤੇ ਹੰਝੂ ਗੈਸ ਦੇ ਗੋਲੇ ਵਰ੍ਹਦੇ ਦੇਖਦੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਚੁੱਘ ਦੇਸ਼ ਦੀਆਂ ਸਰਹੱਦਾਂ ਉਪਰ ਮੁਲਕ ਦੀ ਰਾਖੀ ਲਈ ਲੜ ਰਹੇ ਬਹਾਦਰ ਭਾਰਤੀ ਸੈਨਿਕਾਂ ਦੇ ਮਾਣ-ਸਤਿਕਾਰ ਨਾਲ ਸਬੰਧਤ ਮੁੱਦੇ ਉਤੇ ਜਾਣ-ਬੁੱਝ ਕੇ ਕੂੜ ਪ੍ਰਚਾਰ ਕਰ ਰਹੇ ਹਨ | 
ਗਣਤੰਤਰ ਦਿਵਸ ਦੀ ਸ਼ਾਨ ਬਾਰੇ ਤੁਰਣ ਚੁੱਘ ਦੀ ਟਿੱਪਣੀ ਲਈ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਗਣਤੰਤਰ ਦਿਵਸ ਦੇ ਮਾਣ-ਸਤਿਕਾਰ ਦੀ ਗੱਲ ਕਰਨ ਦੇ ਸਾਰੇ ਨੈਤਿਕ ਹੱਕ ਗੁਆ ਚੁੱਕੀ ਹੈ ਜਿਸ ਨੇ ਪਿਛਲੇ ਛੇ ਸਾਲਾਂ ਵਿਚ ਖਾਸ ਕਰ ਕੇ ਘਾਤਕ ਖੇਤੀ ਕਾਨੂੰਨਾਂ ਮੌਕੇ  ਸੰਵਿਧਾਨਕ ਤਾਣੇ-ਬਾਣੇ ਨੂੰ ਸੋਚੀ-ਸਮਝੀ ਸਾਜਿਸ਼ ਤਹਿਤ ਖੇਰੂੰ-ਖੇਰੂੰ ਕਰ ਦਿਤਾ | ਲੋਕਾਂ ਨੂੰ ਬੇਬੁਨਿਆਦ ਦੋਸ਼ਾਂ ਰਾਹੀਂ ਗੁੰਮਰਾਹ ਕਰਨ ਲਈ ਚੁੱਘ ਉਤੇ ਵਰ੍ਹਦਿਆਂ ਗੁੱਸੇ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਮੇਰੇ ਬਿਆਨ ਵਿਚ ਕੀ ਗ਼ਲਤ ਹੈ ਕਿ ਕਿਸਾਨਾਂ ਨੂੰ ਬਦਨਾਮ ਕਰਨ (ਲਾਲ ਕਿਲ੍ਹੇ ਦੀ ਹਿੰਸਾ ਦੇ ਸੰਦਰਭ ਵਿਚ) ਨਾਲ ਸਾਡੀਆਂ ਹਥਿਆਰਬੰਦ ਫ਼ੌਜਾਂ, ਜਿਨ੍ਹਾਂ ਵਿਚ 20 ਫ਼ੀ ਸਦੀ ਫ਼ੌਜੀ ਪੰਜਾਬ ਤੋਂ ਹੈ, ਦਾ ਮਨੋਬਲ਼ ਟੁੱਟ ਜਾਵੇਗਾ | ਇਸ ਨਾਲ ਗਣਤੰਤਰ ਦਿਵਸ ਦੀ ਮਰਿਆਦਾ ਦਾ ਨਿਰਾਦਰ ਕਿਵੇਂ ਹੋ ਗਿਆ ਅਤੇ ਮੇਰਾ ਤਾਂ ਖ਼ੁਦ ਫ਼ੌਜੀ ਪਿਛੋਕੜ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਉਸ ਸਨਮਾਨ ਦਾ ਕੀ ਹੋਇਆ ਜਦੋਂ ਕੇਂਦਰ ਸਰਕਾਰ, ਜਿਸ ਦੀ ਕਮਾਨ ਭਾਜਪਾ ਦੇ ਹੱਥ ਵਿੱਚ ਹੈ, ਨੇ ਬਿਨਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਆਪਹੁਦਰੇ ਢੰਗ ਨਾਲ ਖੇਤੀ ਆਰਡੀਨੈਂਸ ਲਿਆ ਕੇ ਸੰਘੀ ਢਾਂਚੇ ਅਤੇ ਸੂਬਿਆਂ ਦੇ ਸੰਵਿਧਾਨਕ ਹੱਕਾਂ ਦਾ ਘਾਣ ਕਰ ਦਿੱਤਾ | ਤੁਹਾਡੇ ਸਮੇਤ ਕਰੋੜਾਂ ਲੋਕਾਂ ਦਾ ਹਰ ਰੋਜ ਢਿੱਡ ਭਰਨ ਵਾਲੇ ਉਨ੍ਹਾਂ ਗਰੀਬ ਕਿਸਾਨਾਂ ਦਾ ਸਨਮਾਨ ਕਿੱਥੇ ਹੈ ਜੋ ਸੜਕਾਂ ਉਪਰ ਹੱਡ ਚੀਰਵੀਂ ਠੰਢ ਨਾਲ ਜੂਝ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਕਿਸਾਨ ਫੌਤ ਵੀ ਹੋ ਚੁੱਕੇ ਹਨ |
ਚੁੱਘ ਵਲੋਂ ਲਾਏ ਗਏ ਬੇਹੂਦਾ ਦੋਸ਼ ਕਿ ਉਹ (ਕੈਪਟਨ ਅਮਰਿੰਦਰ ਸਿੰਘ) ਉਨ੍ਹਾਂ ਲੋਕਾਂ ਦੇ ਹੱਕ ਵਿਚ ਖੜ੍ਹੇ ਹਨ, ਜਿਨ੍ਹਾਂ ਨੇ ਲਾਲ ਕਿਲ੍ਹੇ ਉਤੇ ਤਿਰੰਗੇ ਦਾ ਨਿਰਾਦਰ ਕੀਤਾ, ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰimageimageਘ ਨੇ ਕਿਹਾ ਕਿ ਲਾਲ ਕਿਲ੍ਹੇ ਹਿੰਸਾ ਵਿਚ ਕਿਸੇ ਦੀ ਸਮਰਥਨ ਕਰਨਾ ਤਾਂ ਦੂਰ ਦੀ ਗੱਲ ਹੈ, ਮੈਂ ਤਾਂ ਸੱਭ ਤੋਂ ਪਹਿਲਾਂ ਆਜ਼ਾਦ ਭਾਰਤ ਦੇ ਪ੍ਰਤੀਕ ਦਾ ਨਿਰਾਦਰ ਹੋਣ ਅਤੇ ਹਿੰਸਾ ਦੀ ਸਖ਼ਤ ਸ਼ਬਦਾਂ ਨਿਖੇਧੀ ਕਰਨ ਵਾਲਿਆਂ ਵਿਚੋਂ ਸਾਂ |

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement