
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੂਬੇ ਲਈ ਰੁਜ਼ਗਾਰ ਦਾ ਮਾਡਲ ਪੇਸ਼ ਕੀਤਾ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੂਬੇ ਲਈ ਰੁਜ਼ਗਾਰ ਦਾ ਮਾਡਲ ਪੇਸ਼ ਕੀਤਾ ਹੈ। ਚੰਡੀਗੜ੍ਹ ਵਿਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਬਣੀ ਤਾਂ ਪੰਜਾਬ 5 ਸਾਲਾਂ ਵਿਚ 5 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਨਵਜੋਤ ਸਿੱਧੂ ਨੇ ਇਸ ਨੂੰ ਸ਼ਹਿਰੀ ਰੁਜ਼ਗਾਰ ਗਾਰੰਟੀ ਮਿਸ਼ਨ ਦਾ ਨਾਂਅ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਮਨਰੇਗਾ ਦੀ ਦਿਹਾੜੀ 260 ਤੋਂ ਵਧਾ ਕੇ 350 ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਪੰਜਾਬ ਵਿਚ ਹਰ ਮਜ਼ਦੂਰ ਨੂੰ ਲੇਬਰ ਕਮਿਸ਼ਨ ਕੋਲ ਰਜਿਸਟਰਡ ਕੀਤਾ ਜਾਵੇਗਾ। ਮਜ਼ਦੂਰ ਨੂੰ ਗਰੀਬੀ ਰੇਖਾ ਤੋਂ ਹੇਠਾਂ (BPL) ਕਾਰਡ ਹਰ ਦਿੱਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਰਾਜ ਕਿਰਤ ਸੁਧਾਰ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਉਦਯੋਗਾਂ ਕੋਲ ਹੁਨਰਮੰਦ ਮਜ਼ਦੂਰ ਨਹੀਂ ਹਨ। ਹੁਣ ਉਦਯੋਗਾਂ ਨੂੰ ਭਾਈਵਾਲ ਬਣਾ ਕੇ ਲੋੜ ਅਨੁਸਾਰ ਲੇਬਰ ਤਿਆਰ ਕਰਕੇ ਉਹਨਾਂ ਨੂੰ ਸਪਲਾਈ ਕੀਤੀ ਜਾਵੇਗੀ। ਮਿਡ ਡੇ ਮੀਲ ਵਿਚ ਆਂਡਾ ਅਤੇ ਦੁੱਧ ਵੀ ਦਿੱਤਾ ਜਾਵੇਗਾ। ਮਜ਼ਦੂਰਾਂ ਨੂੰ ਜਨਤਕ ਰਾਸ਼ਨ ਵੰਡ ਪ੍ਰਣਾਲੀ ਤੋਂ ਰਾਸ਼ਨ ਮਿਲੇਗਾ। ਬੀਪੀਐਲ ਕਾਰਡ ਧਾਰਕਾਂ ਨੂੰ 5 ਅਨਾਜ ਦਾ ਆਟਾ ਅਤੇ ਦਾਲਾਂ ਮਿਲਣਗੀਆਂ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਇਹ ਨਹੀਂ ਪਤਾ ਕਿ ਕਿਸ ਦਫ਼ਤਰ ਵਿਚ ਕਿਸ ਕੰਮ ਹੈ। ਕੇਜਰੀਵਾਲ ਨੇ ਕਮਾਈ ਵਾਲੇ ਰੂਟ ਬਾਦਲਾਂ ਨੂੰ ਦਿੱਤੇ ਹਨ। ਕੇਜਰੀਵਾਲ ਦੀ ਬਾਦਲਾਂ ਨਾਲ ਸਾਂਝ ਹੈ। ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਦੇ ਏਅਰਪੋਰਟ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ।
ਕਿਹੜੇ ਖੇਤਰਾਂ ਵਿਚ ਦਿੱਤੀਆਂ ਜਾਣਗੀਆਂ ਨੌਕਰੀਆਂ
-ਪੰਜਾਬ ਵਿਚ ਸ਼ਰਾਬ ਕਾਰਪੋਰੇਸ਼ਨ ਬਣੇਗੀ, ਜਿਸ ਪੰਜਾਬ 50 ਹਜ਼ਾਰ ਨੌਕਰੀਆਂ ਦੇਵੇਗਾ।
-ਮਾਈਨਿੰਗ ਕਾਰਪੋਰੇਸ਼ਨ ਵਿਚ 50 ਹਜ਼ਾਰ ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹ ਸਾਰੀਆਂ ਪੱਕੀਆਂ ਨੌਕਰੀਆਂ ਹੋਣਗੀਆਂ।
-ਪੇਂਡੂ ਨੌਜਵਾਨਾਂ ਨੂੰ ਸਸਤੇ ਰੇਟਾਂ 'ਤੇ ਬੱਸਾਂ ਦੇ ਰੂਟ ਅਤੇ ਪਰਮਿਟ ਦਿੱਤੇ ਜਾਣਗੇ।
-ਹੈਲਥਕੇਅਰ ਵਿਚ 20 ਹਜ਼ਾਰ ਨੌਕਰੀਆਂ ਦੇਵਾਂਗੇ। ਇਹ ਨੌਕਰੀਆਂ ਮੋਬਾਈਲ ਵੈਨਾਂ ਅਤੇ ਏਟੀਐਮ ਕਲੀਨਿਕਾਂ ਰਾਹੀਂ ਦਿੱਤੀਆਂ ਜਾਣਗੀਆਂ। ਜਿੱਥੇ ਲੋਕ ਸਸਤੇ ਭਾਅ 'ਤੇ ਦਵਾਈਆਂ ਖਰੀਦ ਸਕਦੇ ਹਨ।
-ਡਾਕਟਰਾਂ ਨਾਲ ਸਲਾਹ ਲਈ ਟੈਲੀ-ਕੰਸਲਟੇਸ਼ਨ ਦੀ ਸਹੂਲਤ ਹੋਵੇਗੀ। ਇਹ ਪੰਜਾਬ ਦੇ 12,000 ਪਿੰਡਾਂ ਵਿਚ ਬਣਾਏ ਜਾਣਗੇ। ਇਸ ਨਾਲ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ।
-ਖਾਲੀ ਪਈਆਂ 1 ਲੱਖ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸ ਦੇ ਲਈ ਮਾਫੀਆ ਦਾ ਖਾਤਮਾ ਕੀਤਾ ਜਾਵੇਗਾ। ਅਧਿਆਪਕਾਂ ਸਮੇਤ ਸਾਰੇ ਕਰਮਚਾਰੀ ਪੱਕੇ ਕੀਤੇ ਜਾਣਗੇ।
- ਸਾਰੇ ਕਰਮਚਾਰੀ ਯੂਨੀਅਨਾਂ ਅਤੇ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਪੇਅ ਕਮਿਸ਼ਨ
- ਕੰਪਿਊਟਰ ਅਧਿਆਪਕਾਂ, ਕਲਰਕਾਂ ਅਤੇ ਆਂਗਨਵਾੜੀ ਵਰਕਰਾਂ ਦੀ ਤਨਖਾਹ ਕੀਤੀ ਜਾਵੇਗੀ ਤੈਅ