Vikramjit Singh Sahney: ਬਿਨਾਂ ਕਿਸੇ ਰੁਕਾਵਟ ਚਾਲੂ ਰਹੇਗੀ ਮਲੇਸ਼ੀਆ ਏਅਰਲਾਈਨਸ ਦੀ ਉਡਾਣ: ਵਿਕਰਮਜੀਤ ਸਿੰਘ ਸਾਹਨੀ
Published : Jan 31, 2024, 4:13 pm IST
Updated : Jan 31, 2024, 4:13 pm IST
SHARE ARTICLE
Malaysia Airlines flight will continue without any interruption: Vikramjit Singh Sahney
Malaysia Airlines flight will continue without any interruption: Vikramjit Singh Sahney

ਸੰਸਦ ਮੈਂਬਰ ਨੇ ਅੰਮ੍ਰਿਤਸਰ ਲਈ ਮਲੇਸ਼ੀਅਨ ਏਅਰਲਾਈਨਜ਼ ਦੇ ਸਲਾਟ ਟਾਈਮਿੰਗ ਸੁਰੱਖਿਅਤ ਕਰਵਾਏ

Vikramjit Singh Sahney : ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਗਰਮੀਆਂ ਦੇ ਸ਼ੈਡਿਊਲ ਦੌਰਾਨ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਮਲੇਸ਼ੀਅਨ ਏਅਰਲਾਈਨਜ਼ ਦੀ ਉਡਾਣ ਲਈ ਸਲਾਟ ਟਾਈਮਿੰਗ ਬਾਰੇ ਉਠਾਈਆਂ ਗਈਆਂ ਚਿੰਤਾਵਾਂ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਹੈ।

ਸਾਹਨੀ ਨੇ ਖੁਲਾਸਾ ਕੀਤਾ ਕਿ ਮਲੇਸ਼ੀਅਨ ਏਅਰਲਾਈਨਜ਼ ਨੇ ਸਰਦੀਆਂ ਅਤੇ ਗਰਮੀਆਂ ਦੌਰਾਨ ਆਪਣੀਆਂ ਅੰਮ੍ਰਿਤਸਰ-ਕੁਆਲਾਲੰਪੁਰ ਉਡਾਣਾਂ ਲਈ ਇਕਸਾਰ ਸਲਾਟ ਟਾਈਮਿੰਗ ਦੀ ਮੰਗ ਕੀਤੀ ਸੀ, ਜੋ ਕਿ ਉਨ੍ਹਾਂ ਦੀਆਂ ਕਨੈਕਟਿੰਗ ਉਡਾਣਾਂ ਦੀ ਕਨੈਕਟੀਵਿਟੀ ਲਈ ਮਹੱਤਵਪੂਰਨ ਹੈ। ਦੱਸ ਦੇਈਏ ਕਿ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ ਨੇ ਉਨ੍ਹਾਂ ਨੂੰ ਗਰਮੀਆਂ ਲਈ ਕੁੱਝ ਵੱਖਰੇ ਸਲਾਟ ਦਿਤੇ ਸਨ। ਇਸ ਸਮੱਸਿਆ ਬਾਰੇ ਪਤਾ ਲੱਗਣ 'ਤੇ, ਸਾਹਨੀ ਨੇ ਤੁਰੰਤ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਕੋਲ ਇਹ ਮਸਲਾ ਉਠਾਇਆ ਸੀ।

ਸਾਹਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚਿੰਤਾ ਸੀ ਕਿ ਮਲੇਸ਼ੀਅਨ ਏਅਰਲਾਈਨਜ਼  ਦਿੱਲੀ-ਕੁਆਲਾਲੰਪੁਰ ਦੀ ਅਹਿਮ ਉਡਾਣ ਨੂੰ ਮੁਅੱਤਲ ਕਰ ਸਕਦੀ ਹੈ। ਜਦੋਂ ਕਿ ਇਹ ਉਡਾਣ ਨਾ ਸਿਰਫ਼ ਅੰਮ੍ਰਿਤਸਰ ਸਗੋਂ ਪੰਜਾਬ ਭਰ ਦੇ ਵਪਾਰ ਅਤੇ ਸੈਰ-ਸਪਾਟੇ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ ਤੁਰੰਤ ਕਿਸੇ ਕਾਰਵਾਈ ਦੀ ਲੋੜ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਾਹਨੀ ਨੇ ਇਹ ਵੀ ਕਿਹਾ ਕਿ ਉਹ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਤਿੰਨ ਹਫ਼ਤਿਆਂ ਦੇ ਅੰਦਰ  ਹੀ ਮੇਰੀ ਬੇਨਤੀ ‘ਤੇ ਕਾਰਵਾਈ ਕਰਦਿਆਂ  ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਇਸ ਮਾਮਲੇ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿਤੇ ਸਨ। ਇਸ ਤੁਰਤ ਪ੍ਰਭਾਵੀ ਕਾਰਵਾਈ ਨਾਲ ਇਸ ਮਹੱਤਵਪੂਰਨ ਫਲਾਈਟ ਸੇਵਾ ਵਿਚ ਪੈਣ ਵਾਲੀ ਕਿਸੇ ਸੰਭਾਵੀ ਰੁਕਾਵਟ ਨੂੰ ਟਾਲ ਦਿਤਾ ਗਿਆ ਹੈ।

ਸਾਹਨੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਅਸੀਂ ਮਾਣਯੋਗ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਇਆ ਅਤੇ ਇਸ ਦੇ ਹੱਲ ਵਿਚ ਤੇਜ਼ੀ ਲਿਆਂਦੀ। ਇਹ ਤੇਜ਼ ਮਤਾ ਪੰਜਾਬ ਅਤੇ ਖੇਤਰ ਦੇ ਸਮੁੱਚੇ ਆਰਥਿਕ ਅਤੇ ਸੈਰ-ਸਪਾਟਾ ਹਿੱਤਾਂ ਦੀਆਂ ਚਿੰਤਾਵਾਂ ਪ੍ਰਤੀ ਸਾਹਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"

(For more Punjabi news apart from Malaysia Airlines flight will continue without any interruption: Vikramjit Singh Sahney, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement