ਐਫ਼.ਸੀ.ਆਈ ਵਲੋਂ 40 ਫ਼ੀ ਸਦੀ ਕਣਕ ਮੰਡੀਆਂ 'ਚੋਂ ਚੁਕਣ ਦਾ ਫ਼ੈਸਲਾ
Published : Mar 31, 2022, 7:31 am IST
Updated : Mar 31, 2022, 7:31 am IST
SHARE ARTICLE
image
image

ਐਫ਼.ਸੀ.ਆਈ ਵਲੋਂ 40 ਫ਼ੀ ਸਦੀ ਕਣਕ ਮੰਡੀਆਂ 'ਚੋਂ ਚੁਕਣ ਦਾ ਫ਼ੈਸਲਾ


ਕਣਕ ਦੀ ਖ਼ਰੀਦ ਹੋਵੇਗੀ ਭਲਕ ਤੋਂ ਸ਼ੁਰੂ, ਐਫ਼.ਸੀ.ਆਈ ਦੇ ਨਵੇਂ ਹੁਕਮ ਕਣਕ ਖ਼ਰੀਦ 'ਚ 'ਆਪ' ਸਰਕਾਰ ਲਈ ਖੜੀ ਕਰ ਸਕਦੇ ਹਨ ਮੁਸ਼ਕਲ

ਬਠਿੰਡਾ, 30 ਮਾਰਚ (ਸੁਖਜਿੰਦਰ ਮਾਨ) : ਸੂਬੇ ਵਿਚ ਪਹਿਲੀ ਵਾਰ ਭਾਰੀ ਬਹੁਮਤ ਨਾਲ ਹੋਂਦ ਵਿਚ ਆਈ ਆਪ ਸਰਕਾਰ ਲਈ ਕਣਕ ਦੇ ਚਾਲੂ ਖ਼ਰੀਦ ਸੀਜ਼ਨ 'ਚ ਕੇਂਦਰੀ ਖ਼ਰੀਦ ਏਜੰਸੀ ਦੇ ਹੁਕਮ ਮੁਸ਼ਕਲ ਖੜੀ ਕਰ ਸਕਦੇ ਹਨ | ਕੌਮਾਂਤਰੀ ਮੰਡੀਆਂ 'ਚ ਕਣਕ ਦੀ ਭਾਰੀ ਮੰਗ ਦੇ ਚਲਦਿਆਂ ਇਸ ਦਫ਼ਾ ਐਫ਼.ਸੀ.ਆਈ ਨੇ 40 ਫ਼ੀ ਸਦੀ ਦੇ ਕਰੀਬ ਸਿੱਧੀ ਮੰਡੀਆਂ ਵਿਚੋਂ ਚੁਕਣ ਦਾ ਫ਼ੈਸਲਾ ਲਿਆ ਹੈ | ਇਸ ਫ਼ੈਸਲੇ ਤਹਿਤ ਇਹ ਕੋਟਾ ਸਿੱਧਾ ਮੰਡੀਆਂ ਵਿਚੋਂ ਚੁਕ ਕੇ ਸਪੈਸ਼ਲ ਗੱਡੀਆਂ ਰਾਹੀਂ ਦੂਜੇ ਸੂਬਿਆਂ ਨੂੰ  ਭੇਜਿਆ ਜਾਣਾ ਹੈ |
ਖ਼ਰੀਦ ਪ੍ਰਬੰਧਾਂ 'ਚ ਲਗੀਆਂ ਪੰਜਾਬ ਦੀਆਂ ਵੱਖ ਵੱਖ ਏਜੰਸੀਆਂ ਨੂੰ  ਕੇਂਦਰੀ ਏਜੰਸੀ ਦੇ ਹੁਕਮਾਂ ਤੋਂ ਬਾਅਦ ਲੰਮੇ ਸਮੇਂ ਤਕ ਮੰਡੀਆਂ 'ਚ ਕਣਕ ਦੀ ਸੰਭਾਲ ਕਰਨ ਦੇ ਪ੍ਰਬੰਧ ਕਰਨੇ ਪੈਣੇ ਹਨ |  ਪਤਾ ਲੱਗਾ ਹੈ ਕਿ ਇਸ ਮਸਲੇ ਨੂੰ  ਲੈ ਕੇ ਸੂਬੇ ਦੀਆਂ ਖ਼ਰੀਦ ਏਜੰਸੀਆਂ ਦੀ ਫ਼ੀਲਡ ਮੁਲਾਜ਼ਮ  ਯੂਨੀਅਨ ਦੇ ਆਗੂਆਂ ਵਲੋਂ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ ਹੈ |  ਇਹ ਵੀ ਸੂਚਨਾ ਮਿਲੀ ਹੈ ਕਿ ਐਫ਼.ਸੀ.ਆਈ ਵਲੋਂ ਇਸ ਵਾਰ ਕਣਕ ਦੀ ਸਟੋਰੇਜ ਬੰਦ ਗੋਦਾਮਾਂ 'ਚ ਹੀ ਕਰਨ ਨੂੰ  ਤਰਜੀਹ ਦੇਣ ਲਈ ਕਿਹਾ ਗਿਆ ਹੈ | ਇਸ ਤੋਂ ਇਲਾਵਾ ਜੇਕਰ ਜ਼ਰੂਰਤ ਪੈਣ 'ਤੇ ਓਪਨ ਗੋਦਾਮਾਂ 'ਚ ਕਣਕ ਲਗਾਈ ਵੀ ਜਾਂਦੀ ਹੈ ਤਾਂ ਉਸ ਨੂੰ  ਵੀ ਖ਼ਾਲੀ ਕਰਨ ਦਾ ਟੀਚਾ 15 ਸਤੰਬਰ ਤੈਅ ਕੀਤਾ ਗਿਆ ਹੈ | ਹਾਲਾਂਕਿ ਪੰਜਾਬ ਵਿਚ ਮੌਜੂਦਾ ਸਮੇਂ ਕਣਕ ਨੂੰ  ਸਟੋਰੇਜ ਕਰਨ ਦੀ ਕੋਈ ਸਮੱਸਿਆ ਨਹੀਂ ਕਿਉਂਕਿ
ਕੇਂਦਰ ਸਰਕਾਰ ਵਲੋਂ ਕੋਰੋਨਾ ਕਾਲ ਦੌਰਾਨ ਮੁਫ਼ਤ 'ਚ ਵੰਡੀ ਕਣਕ ਕਾਰਨ ਇਹ ਗੋਦਾਮ ਲਗਭਗ ਖ਼ਾਲੀ ਹੋ ਗਏ ਹਨ |
ਗੌਰਤਲਬ ਹੈ ਕਿ ਪੰਜਾਬ ਵਿਚੋਂ 135 ਲੱਖ ਮੀਟਰਕ ਟਨ ਖ਼ਰੀਦੀ ਜਾਣੀ ਹੈ, ਜਿਸ ਵਿਚੋਂ ਪਹਿਲੀ ਵਾਰ ਐਫ਼.ਸੀ.ਆਈ
 ਵਲੋਂ 12.6 ਫ਼ੀ ਸਦੀ ਕਣਕ ਸਿੱਧੇ ਤੌਰ 'ਤੇ ਖ਼ਰੀਦੀ ਜਾਵੇਗੀ | ਖ਼ਰੀਦ ਏਜੰਸੀਆਂ ਦੇ ਸੂਤਰਾਂ ਮੁਤਾਬਕ ਪਿਛਲੇ ਦੋ ਦਹਾਕਿਆਂ ਵਿਚ ਇਹ ਟੀਚਾ ਸੱਭ ਤੋਂ ਵੱਧ ਹੈ | ਇਸ ਤੋਂ ਪਹਿਲਾਂ ਕੇਂਦਰੀ ਪੁੂਲ ਲਈ ਖ਼ਰੀਦੀ ਜਾਣ ਵਾਲੀ ਕਣਕ ਦਾ ਲਗਭ ਗ ਸਾਰਾ ਕੋਟਾ ਸੂਬਾਈ ਏਜੰਸੀਆਂ ਨੂੰ  ਦਿਤਾ ਜਾਂਦਾ ਰਿਹਾ ਹੈ | ਉਂਜ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੱਭ ਤੋਂ ਵੱਧ (25.5 ਫ਼ੀ ਸਦੀ) ਪਨਗਰੇਨ ਵਲੋਂ ਖ਼ਰੀਦ ਕੀਤੀ ਜਾਣੀ ਹੈ | ਇਸੇ ਤਰ੍ਹਾਂ ਦੂਜੇ ਨੰਬਰ 'ਤੇ ਮਾਰਕਫ਼ੈੱਡ ਵਲੋਂ 24 ਫ਼ੀ ਸਦੀ, ਪਨਸਪ ਵਲੋਂ 23.5 ਫ਼ੀ ਸਦੀ ਅਤੇ ਵੇਅਰ ਹਾਊਸ ਵਲੋਂ 14.4 ਫ਼ੀ ਸਦੀ ਕਣਕ ਖ਼ਰੀਦ ਦਾ ਕੋਟਾ ਦਿਤਾ ਗਿਆ ਹੈ | ਕਣਕ ਦੀ ਖ਼ਰੀਦ ਲਈ ਮੰਡੀਕਰਨ ਬੋਰਡ ਵਲੋਂ 1860 ਮੰਡੀਆਂ ਬਣਾਈਆਂ ਗਈਆਂ ਹਨ | ਖ਼ਰੀਦ ਏਜੰਸੀਆਂ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਇਸ ਸੀਜ਼ਨ ਦੌਰਾਨ ਜਿਥੇ ਪਹਿਲੀ ਵਾਰ ਕਣਕ ਦੀ ਸਟੋਰੇਜ਼ ਲਈ ਗੋਦਾਮ ਖ਼ਾਲੀ ਹਨ ਉਥੇ ਬਾਰਦਾਨੇ ਦੀ ਵੀ ਕੋਈ ਸਮੱਸਿਆ ਨਹੀਂ ਹੈ |
ਮੰਡੀਆਂ ਵਿਚ ਕਰੀਬ 85 ਫ਼ੀ ਸਦੀ ਬਾਰਦਾਨਾਂ ਪਹਿਲਾਂ ਹੀ ਪੁੱਜ ਚੁੱਕਿਆ ਹੈ ਪ੍ਰੰਤੂ ਐਫ਼.ਸੀ.ਆਈ ਵਲੋਂ ਕਰੀਬ 40 ਫ਼ੀ ਸਦੀ ਕਣਕ ਮੰਡੀਆਂ ਵਿਚੋਂ ਚੁੱਕ ਕੇ ਸਪੈਸ਼ਲਾਂ ਰਾਹੀਂ ਦੂਜੇ ਸੂਬਿਆਂ ਨੂੰ  ਭੇਜਣ ਦਾ ਫ਼ੈਸਲਾ ਮੁਸ਼ਕਲ ਖੜੀ ਕਰ ਸਕਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਕਣਕ ਨੂੰ  ਬਾਰਸ਼ਾਂ ਤੇ ਚੋਰੀ ਤੋਂ ਬਚਾਉਣ ਤੋਂ ਇਲਾਵਾ ਇਕ ਹੋਰ ਵੱਡੀ ਸਮੱਸਿਆ ਹੈ ਕਿ ਮੌਸਮ ਦੇ ਹਿਸਾਬ ਨਾਲ ਜ਼ਿਆਦਾ ਤਪਸ਼ ਵਧਣ ਕਾਰਨ ਕਣਕ ਦੇ ਵਜ਼ਨ ਉਪਰ ਵੀ ਇਸ ਦਾ ਅਸਰ ਪੈਂਦਾ ਹੈ |

 

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement