
'CM ਦੀ ਯੋਗਸ਼ਾਲਾ' ਨਾਮ ਨਾਲ ਹੋਵੇਗੀ ਸ਼ੁਰੂਆਤ, ਯੋਗਸ਼ਾਲਾ 'ਚ ਦਿੱਤੀ ਜਾਵੇਗੀ ਮੁਫ਼ਤ ਯੋਗ ਸਿੱਖਿਆ
ਪੰਜਾਬ 'ਚ ਘਰ-ਘਰ ਤੱਕ ਜਾਣਗੇ ਯੋਗਾ ਇੰਸਟਰਕਟਰਸ
ਮੋਹਾਲੀ : ਪੰਜਾਬ ਸਰਕਾਰ ਵਲੋਂ ਯੋਗਾ ਨੂੰ ਲੈ ਕੇ ਵੱਡੀ ਪਹਿਲਕਦਮੀ ਕਰਦਿਆਂ ਜਲਦ ਹੀ ਸੂਬੇ ਵਿਚ ਯੋਗਸ਼ਾਲਾ ਸ਼ੁਰੂ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਯੋਗਸ਼ਾਲਾ ਦਾ ਨਾਮ 'CM ਦੀ ਯੋਗਸ਼ਾਲਾ' ਹੋਵੇਗਾ ਜਿਸ ਵਿਚ ਮੁਫ਼ਤ ਯੋਗ ਸਿੱਖਿਆ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਸਰਟੀਫਾਈਡ ਇੰਸਟਰਕਟਰਸ ਪੰਜਾਬ ਦੇ ਘਰ-ਘਰ ਤੱਕ ਜਾ ਕੇ ਯੋਗ ਸਿੱਖਿਆ ਦੇਣਗੇ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀਆਂ ਲਈ ਖ਼ੁਸ਼ਖ਼ਬਰੀ : H-1B ਵੀਜ਼ਾ ਧਾਰਕਾਂ ਦੇ ਪਤੀ-ਪਤਨੀ ਵੀ ਕਰ ਸਕਣਗੇ ਕੰਮ
ਇਸ ਬਾਰੇ 'ਆਪ' ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ।ਉਨ੍ਹਾਂ ਲਿਖਿਆ ਕਿ ਪਹਿਲਾਂ ਦਿੱਲੀ ਵਿਚ ਮੁਫ਼ਤ ਯੋਗ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ ਪਰ ਪ੍ਰਧਾਨ ਮੰਤਰੀ ਨੇ LG ਨੂੰ ਕਹਿ ਕੇ ਦਿੱਲੀ 'ਚ ਮੁਫ਼ਤ ਯੋਗ ਕਲਾਸਾਂ ਬੰਦ ਕਰਵਾ ਦਿੱਤੀਆਂ ਤਾਂ ਅਸੀਂ ਪੰਜਾਬ ਵਿਚ ਸ਼ੁਰੂ ਕਰ ਦਿੱਤੀਆਂ।
ਉਨ੍ਹਾਂ ਅੱਗੇ ਲਿਖਿਆ, ''ਦਿੱਲੀ 'ਚ ਰੋਜ਼ਾਨਾ ਯੋਗ ਕਰਨ ਵਾਲੇ 17 ਹਜ਼ਾਰ ਲੋਕਾਂ ਦੀਆਂ ਕਲਾਸਾਂ ਬੰਦ ਹੋਣ ਕਾਰਨ ਕਿਸ ਦਾ ਫ਼ਾਇਦਾ ਹੋਇਆ?'' ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੰਮ ਰੋਕਣ ਵਾਲੇ ਤੋਂ ਕੰਮ ਕਰਨ ਵਾਲਾ ਜ਼ਿਆਦਾ ਵੱਡਾ ਹੁੰਦਾ ਹੈ।