
ਤਾਪਮਾਨ 45 ਤੋਂ 46 ਡਿਗਰੀ ਤਕ ਪਹੁੰਚਣ ਦੀ ਸੰਭਾਵਨਾ ; ਤੇਲੰਗਾਨਾ 'ਚ 17 ਮੌਤਾਂ
ਨਵੀਂ ਦਿੱਲੀ : ਅੱਧਾ ਭਾਰਤ ਇਸ ਸਮੇਂ ਗਰਮ ਹਵਾਵਾਂ ਦੀ ਲਪੇਟ 'ਚ ਹੈ ਅਤੇ ਫਿਲਹਾਲ ਭਿਆਨਕ ਗਰਮੀ ਦੋ-ਤਿੰਨ ਦਿਨ ਹੋਰ ਜਾਰੀ ਰਹੇਗੀ। ਇਸ ਨੂੰ ਵੇਖਦਿਆਂ ਮੌਸਮ ਵਿਭਾਗ ਨੇ ਅਗਲੇ 2 ਦਿਨ ਲਈ ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਪੂਰਬੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਦੱਖਣ ਅਤੇ ਪੱਛਮ ਸੂਬਿਆਂ ਤੇਲੰਗਾਨਾ, ਮਹਾਰਾਸ਼ਟਰ ਅਤੇ ਕਰਨਾਟਕ 'ਚ ਵੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਭਿਆਨਕ ਗਰਮੀ ਕਾਰਨ ਤੇਲੰਗਾਨਾ 'ਚ ਪਿਛਲੇ 22 ਦਿਨਾਂ 'ਚ 17 ਮੌਤਾਂ ਹੋ ਚੁੱਕੀਆਂ ਹਨ।
Punjab, Haryana reels under scorching heat
ਚੰਡੀਗੜ੍ਹ 'ਚ ਅੱਜ ਵੱਧ ਤੋਂ ਵੱਧ ਤਾਪਮਾਨ 45.5 ਡਿਗਰੀ, ਲੁਧਿਆਣ 'ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ, ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ, ਹਿਸਾਰ 'ਚ 45 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਉੱਥੇ ਹੀ ਵੀਰਵਾਰ ਦਾ ਦਿਨ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਿਛਲੇ 8 ਸਾਲਾਂ 'ਚ ਸੱਭ ਤੋਂ ਗਰਮ ਦੱਸਿਆ ਗਿਆ। ਮੌਸਮ ਵਿਭਾਗ ਨੇ 46.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ।
Women upset with heat
ਮਈ 2013 'ਚ ਦਿੱਲੀ ਦਾ ਤਾਪਮਾਨ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦਿੱਲੀ ਦੇ ਨਜ਼ਦੀਕ ਐਨਸੀਆਰ ਦੇ ਸ਼ਹਿਰਾਂ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਫ਼ਰੀਦਾਬਾਦ, ਸੋਨੀਪਤ ਦੀ ਗੱਲ ਕਰੀਏ ਤਾਂ ਇਥੇ ਤਾਪਮਾਨ 45 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ ਹੈ। ਦੇਸ਼ ਦੇ ਦੋ-ਤਿਹਾਈ ਹਿੱਸੇ ਵਿਚ ਲੂ ਚੱਲ ਰਹੀ ਹੈ। ਅਗਲੇ 48 ਘੰਟੇ 'ਚ ਲੂ ਦਾ ਪ੍ਰਭਾਵ ਹੋਰ ਵੱਧ ਜਾਵੇਗਾ। ਇਸੇ ਕਾਰਨ ਲੋਕਾਂ ਨੂੰ ਦੁਪਹਿਰ ਸਮੇਂ ਘਰਾਂ ਤੋਂ ਬਾਹਰ ਨਾਲ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ।
Heat waves
ਗਰਮੀ ਤੋਂ ਬਚਣ ਲਈ ਵਰਤੋ ਸਾਵਧਾਨੀਆਂ :
- ਗਰਮੀ ਵਿਚ ਬਹੁਤ ਜ਼ਿਆਦਾ ਜ਼ਰੂਰਤ ਪੈਣ ’ਤੇ ਹੀ ਧੁੱਪ ’ਚ ਨਿਕਲੋ।
- ਪਾਣੀ, ਨਿੰਬੂ ਪਾਣੀ, ਲੱਸੀ ਆਦਿ ਦਾ ਲਗਾਤਾਰ ਪ੍ਰਯੋਗ ਕਰਨਾ ਚਾਹੀਦਾ ਹੈ।
- ਘਰ ਤੋਂ ਨਿਕਲਣ ਵੇਲੇ ਮੂੰਹ ਢੱਕ ਕੇ ਨਿਕਲੋ।
- ਖੁੱਲ੍ਹੇ ਵਿਚ ਪਏ ਖਾਧ ਪਦਾਰਥ ਤੇ ਪੀਣ ਵਾਲੇ ਪਦਾਰਥਾਂ ਤੋਂ ਗੁਰੇਜ਼ ਕਰੋ।
- ਸ਼ਾਮ ਦੀ ਸੈਰ ਦੀ ਬਜਾਏ ਸਵੇਰੇ ਜਲਦੀ ਉਠ ਕੇ ਸੈਰ ਕਰੋ।
- ਬੱਚਿਆਂ ਤੇ ਬਜ਼ੁਰਗਾਂ ਦਾ ਗਰਮੀਆਂ ਦੌਰਾਨ ਖਾਸ ਧਿਆਨ ਰੱਖੋ।
- ਚਾਹ-ਕਾਫੀ ਆਦਿ ਗਰਮ ਪਦਾਰਥਾਂ ਦੀ ਵਰਤੋਂ ਘੱਟ ਕਰੋ।