ਦਵਿੰਦਰ ਬੰਬੀਹਾ ਸ਼ੂਟਰ ਗਰੁਪ ਦੇ 11 ਗੈਂਗਸਟਰ ਗ੍ਰਿਫ਼ਤਾਰ
Published : Jul 31, 2018, 12:51 am IST
Updated : Jul 31, 2018, 12:51 am IST
SHARE ARTICLE
Police arrested gangster
Police arrested gangster

ਪੁਲਿਸ ਨੇ ਗੈਂਗਸਟਰਾਂ ਦੇ ਵੱਡੇ ਗਰੁਪ ਦਾ ਪਰਦਾ ਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਇੰਟੈਲੀਜੈਂਸ ਵਿੰਗ ਦੇ ਸੰਗਠਿਤ ਕਰਾਈਮ ਕੰਟਰੋਲ ਯੂਨਿਟ (ਆਕੂ)................

ਚੰਡੀਗੜ੍ਹ 30 ਜੁਲਾਈ (ਤਰੁਣ ਭਜਨੀ) : ਪੁਲਿਸ ਨੇ ਗੈਂਗਸਟਰਾਂ ਦੇ ਵੱਡੇ ਗਰੁਪ ਦਾ ਪਰਦਾ ਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਇੰਟੈਲੀਜੈਂਸ ਵਿੰਗ ਦੇ ਸੰਗਠਿਤ ਕਰਾਈਮ ਕੰਟਰੋਲ ਯੂਨਿਟ (ਆਕੂ) ਨੇ ਇਹ ਕਾਰਵਾਈ ਕਰਦਿਆਂ ਅਮਨ ਕੁਮਾਰ ਉਰਫ਼ ਅਮਨਾ ਜੈਤੋਂ ਅਤੇ ਯਾਦਵਿੰਦਰ ਸਿੰਘ ਉਰਫ਼ ਯਾਦੂ ਜੈਤੋਂ ਸਣੇ ਦਵਿੰਦਰ ਬੰਬੀਹਾ ਸ਼ੂਟਰ ਗਰੁਪ ਨਾਲ ਸਬੰਧਤ 9 ਹੋਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਵੱਖ ਵੱਖ ਤਰ੍ਹਾਂ ਦੇ 17 ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਵੇਲੇ ਵਰਤੀ ਗਈ ਗੱਡੀ ਵੀ ਬਰਾਮਦ ਕੀਤੀ ਹੈ। 

ਪ੍ਰੈਸ ਕਾਨਫ਼ਰੰਸ 'ਚ ਸੰਗਠਿਤ ਕਰਾਈਮ ਕੰਟਰੋਲ ਯੂਨਿਟ ਦੇ ਆਈ.ਜੀ.ਪੀ. ਇੰਟੈਲੀਜੈਂਸ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਦਸਿਆ ਕਿ ਇਹ ਦੋਵੇਂ ਗੈਂਗਸਟਰ ਬੀਤੀ 17 ਜੂਨ ਨੂੰ ਰਾਮਪੁਰਾ ਫੂਲ, ਬਠਿੰਡਾ ਵਿਖੇ ਹਰਦੇਵ ਸਿੰਘ ਉਰਫ਼ ਗੋਗੀ ਜਟਾਣਾ ਨੂੰ ਉਸ ਦੇ ਹੀ ਪੋਲਟਰੀ ਫ਼ਾਰਮ ਵਿਚ ਕਤਲ ਕਰਨ ਦੇ ਦੋਸ਼ ਅਧੀਨ ਲੋੜੀਂਦੇ ਸਨ। ਇਹ ਕਤਲ ਕਥਿਤ ਤੌਰ 'ਤੇ ਮੋਗਾ ਜ਼ਿਲ੍ਹੇ ਦੇ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਅਤੇ ਉਸ ਦੇ ਸਾਥੀ ਗੁਰਬਖ਼ਸ਼ ਸਿੰਘ ਸੇਵੇਵਾਲਾ, ਫ਼ਰੀਦਕੋਟ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ। ਹੋਰ ਗ੍ਰਿਫ਼ਤਾਰ ਗੈਂਗਸਟਰ ਵੀਨਾ ਬੁੱਟਰ ਉਰਫ਼ ਵਰਿੰਦਰ ਸਿੰਘ ਮੋਗਾ ਨੇ ਅਮਨ ਜੈਤੋਂ ਨੂੰ ਹਥਿਆਰ ਮੁਹਈਆ ਕਰਵਾਏ ਸਨ

ਜੋ ਗੋਗੀ ਜਟਾਣਾ ਦੇ ਕਤਲ ਕਾਂਡ ਵਿਚ ਵਰਤੇ ਗਏ ਸਨ। ਉਹ ਵੀ ਇਸੇ ਤਰ੍ਹਾਂ ਦੀ ਸਾਜ਼ਸ਼ ਦੇ ਘੱਟੋ-ਘੱਟ 6 ਕੇਸਾਂ ਵਿੱਚ ਲੋੜੀਂਦਾ ਹੈ। ਇਸੇ ਗਰੁਪ ਦੇ ਗ੍ਰਿਫ਼ਤਾਰ ਕੀਤੇ ਮੈਂਬਰਾਂ ਵਿਚ ਬਿੱਟੂ ਮਹਿਲਕਲਾਂ ਉਰਫ਼ ਅਰਸ਼ਦੀਪ ਸਿੰਘ ਬਰਨਾਲਾ ਵੀ ਸ਼ਾਮਲ ਹੈ ਜੋ ਚੋਰੀ, ਡਕੈਤੀ, ਕਾਰ ਚੋਰੀ ਆਦਿ ਵਰਗੇ ਕਰੀਬ 34 ਕੇਸਾਂ ਵਿਚ ਸ਼ਾਮਲ ਹੈ। ਇਸ ਗਰੁਪ ਦੇ ਬਾਕੀ ਮੈਂਬਰਾਂ ਵਿਚ ਰਜਤ ਕੁਮਾਰ ਉਰਫ਼ ਸਾਫ਼ੀ ਫ਼ਰੀਦਕੋਟ, ਕਰਨ ਮੰਗਲਾ ਬਰਨਾਲਾ,

ਸੁੱਖਾ ਉਰਫ਼ ਵਿੱਕੀ ਫ਼ਰੀਦਕੋਟ, ਪਲਵਿੰਦਰ ਸਿੰਘ ਉਰਫ਼ ਲਿਖਾਰੀ ਮੋਗਾ, ਸੁਮਿਤ ਬਜਾਜ ਉਰਫ਼ ਲੰਢੀ ਫ਼ਰੀਦਕੋਟ, ਆਲਮ ਭੱਠਲ ਉਰਫ਼ ਕ੍ਰਾਂਤੀ ਬਰਨਾਲਾ ਅਤੇ ਲਖਵਿੰਦਰ ਸਿੰਘ ਫ਼ਰੀਦਕੋਟ ਸ਼ਾਮਲ ਹਨ। ਇਹ ਸਾਰੇ ਦੋਸ਼ੀ ਪੰਜਾਬ ਅਤੇ ਹਰਿਆਣਾ ਵਿਚ ਵੱਖ-ਵੱਖ ਕੇਸਾਂ ਜਿਵੇਂ ਕਤਲ, ਕਤਲ ਕਰਨ ਦੀ ਕੋਸ਼ਿਸ਼, ਫ਼ਿਰੌਤੀ, ਕਾਰ ਚੋਰੀ, ਨਸ਼ਾ ਤਸਕਰੀ, ਗ਼ੈਰ-ਕਾਨੂੰਨੀ ਹਥਿਆਰਾਂ ਦਾ ਲੈਣ-ਦੇਣ ਅਤੇ ਹੋਰ ਚੋਰੀਆਂ ਵਿਚ ਸ਼ਾਮਿਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement