
ਥਾਣਾ ਫੇਸ-1 ਮੋਹਾਲੀ ਦੀ ਟੀਮ ਵੱਲੋਂ ਪੁੱਛਗਿੱਛ ਉਪਰੰਤ ਗੈਂਗਸਟਰ ਢਾਹਾ ਉਰਫ ਬਾਬਾ ਦੀ ਨਿਸ਼ਾਨਦੇਹੀ ਪਰ ਫਿਰੌਤੀ ਵਜੋਂ ਲਈ ਰਕਮ ਵਿਚੋਂ 4 ਲੱਖ ਰੁਪਏ ਬਰਾਮਦ............
ਐਸ.ਏ.ਐਸ ਨਗਰ : ਥਾਣਾ ਫੇਸ-1 ਮੋਹਾਲੀ ਦੀ ਟੀਮ ਵੱਲੋਂ ਪੁੱਛਗਿੱਛ ਉਪਰੰਤ ਗੈਂਗਸਟਰ ਢਾਹਾ ਉਰਫ ਬਾਬਾ ਦੀ ਨਿਸ਼ਾਨਦੇਹੀ ਪਰ ਫਿਰੌਤੀ ਵਜੋਂ ਲਈ ਰਕਮ ਵਿਚੋਂ 4 ਲੱਖ ਰੁਪਏ ਬਰਾਮਦ ਕਰਵਾਏ ਗਏ ਹਨ । ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ਼ ਬਾਬਾ ਨੇ ਇਸੇ ਸਾਲ ਅਪ੍ਰੈਲ ਵਿਚ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਪਰ ਫ਼ਾਇਰਿੰਗ ਕਰਵਾ ਕੇ ਅਤੇ ਉਸ ਨੂੰ ਡਰਾਅ ਧਮਕਾ ਕੇ ਉਸ ਦੇ ਪਰਵਾਰ ਪਾਸੋਂ 20 ਲੱਖ ਰੁਪਏ ਫਿਰੌਤੀ ਵਜੋਂ ਲਏ ਸਨ।
ਜਿਨ੍ਹਾਂ ਵਿਚੋਂ ਪੁਲਿਸ ਰਿਮਾਂਡ ਅਧੀਨ ਦਿਲਪ੍ਰੀਤ ਸਿੰਘ ਢਾਹਾ ਦੀ ਨਿਸ਼ਾਨਦੇਹੀ ਪਰ 4 ਲੱਖ ਰੁਪਏ ਬਰਾਮਦ ਹੋਏ ਹਨ। ਮੁਲਜ਼ਮ ਨੇ ਪੁਛਗਿਛ ਦੌਰਾਨ ਮੰਨਿਆ ਹੈ ਕਿ ਉਕਤ ਫਿਰੌਤੀ ਦੀ ਰਕਮ ਵਿਚੋਂ ਉਸ ਦੇ ਹਿੱਸੇ 6 ਲੱਖ ਰੁਪਏ ਆਏ ਸਨ, ਜਿਨ੍ਹਾਂ ਵਿਚੋਂ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਪਾਸੋਂ 2 ਲੱਖ ਰੁਪਏ ਖਰਚ ਹੋ ਗਏ ਸਨ। ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉੁਰਫ਼ ਬਾਬਾ ਉਕਤ ਮੁਕੱਦਮੇ ਵਿਚ ਪੁਲਿਸ ਰਿਮਾਂਡ ਅਧੀਨ ਹੈ, ਜਿਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।