ਪੰਜਾਬ ਮੰਚ ਦਾ ਐਲਾਨਨਾਮਾ : ਧਰਮਵੀਰ ਗਾਂਧੀ ਵਲੋਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ
Published : Jul 31, 2018, 5:52 pm IST
Updated : Jul 31, 2018, 5:52 pm IST
SHARE ARTICLE
Dr. Dharamvir Gandhi
Dr. Dharamvir Gandhi

ਮੈਂਬਰ ਪਾਰਲੀਮੈਂਟ  ਡਾਕਟਰ ਧਰਮਵੀਰ ਗਾਂਧੀ ਵਲੋਂ ਬਣਾਏ ਗਏ ਪੰਜਾਬ ਮੰਚ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਅਪਣਾ ਐਲਾਨਨਾਮਾ ਜਾਰੀ ਕਰ ਦਿਤਾ ਹੈ। ਇਸ ਮੌਕੇ...

ਚੰਡੀਗੜ੍ਹ : ਮੈਂਬਰ ਪਾਰਲੀਮੈਂਟ  ਡਾਕਟਰ ਧਰਮਵੀਰ ਗਾਂਧੀ ਵਲੋਂ ਬਣਾਏ ਗਏ ਪੰਜਾਬ ਮੰਚ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਅਪਣਾ ਐਲਾਨਨਾਮਾ ਜਾਰੀ ਕਰ ਦਿਤਾ ਹੈ। ਇਸ ਮੌਕੇ ਬੋਲਦਿਆਂ ਡਾ ਗਾਂਧੀ ਨੇ ਕੇਂਦਰ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ ਅਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਵਿਚ ਰਾਜਾਂ ਨੂੰ ਮਿਲੀ ਸੀਮਤ ਖ਼ੁਦਮੁਖਤਿਆਰੀ ਵੀ ਭਾਰਤੀ ਗਣਰਾਜ ਨੇ ਅਜ਼ਾਦੀ ਦੇ ਬਾਅਦ ਦੇ ਸਾਲਾਂ ਦੌਰਾਨ ਤਾਕਤ ਅਤੇ ਸੂਖ਼ਮ ਤਰੀਕਿਆਂ ਰਾਹੀਂ ਖੋਰ ਕੇ ਰੱਖ ਦਿਤੀ ਹੈ। ਨਤੀਜੇ ਵਜੋਂ ਰਾਜਾਂ ਦੇ ਹੱਥ ਵਿਚ ਠੂਠਾ ਆ ਗਿਆ ਹੈ। ਅੱਜ ਪੰਜਾਬ ਸਮੇਤ ਬਹੁਤੇ ਰਾਜ ਲੱਖਾਂ ਕਰੋੜਾਂ ਦੇ ਕਰਜ਼ਾਈ ਹਨ ਅਤੇ ਬਜਟਾਂ ਦਾ ਬਹੁਤਾ ਹਿੱਸਾ ਕਰਜ਼ੇ ਦੀਆਂ ਕਿਸ਼ਤਾਂ ਦੇਣ ਵਿਚ ਹੀ ਨਿਕਲ ਜਾਂਦਾ ਹੈ।

 


ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਤਾਂ ਬਹੁਤੀ ਖ਼ਰਾਬ ਹੈ, ਜਿਸ ਦੇ ਕੁਦਰਤੀ ਵਸੀਲੇ 'ਦਰਿਆਈ ਪਾਣੀਆਂ' ਨੂੰ ਭਾਰਤੀ ਸੰਵਿਧਾਨ ਵਿਚ ਦਰਜ ਧਾਰਾ 262 ਦੀਆਂ ਧੱਜੀਆਂ ਉਡਾ ਕੇ ਬਲ ਅਤੇ ਛਲ ਨਾਲ ਮੁਫ਼ਤ ਲੁੱਟ ਲਿਆ ਗਿਆ। ਭੂਗੋਲਿਕ ਤੌਰ 'ਤੇ  ਚੁਫ਼ੇਰਿਓਂ ਬੰਦ ਅਤੇ ਇਸਦੇ ਨਤੀਜੇ ਵਜੋਂ ਵਪਾਰਕ ਤੌਰ 'ਤੇ ਮੁਥਾਜ ਪੰਜਾਬ ਲਈ ਇਸਦੇ ਕੁਦਰਤੀ ਵਸੀਲੇ ਦਾ ਲੁੱਟਿਆ ਜਾਣਾ ਅਤਿ ਘਾਤਕ ਸਾਬਤ ਹੋਇਆ ਹੈ। ਪੰਜਾਬ ਵਿਚ ਘੋਰ ਨਿਰਾਸ਼ਾ ਦਾ ਆਲਮ, ਜੁਆਨੀ ਦਾ ਵਿਦੇਸ਼ਾਂ ਵੱਲ ਉਡਾਰੀ ਮਾਰਨਾ ਜਾਂ ਨਸ਼ਿਆਂ ਦੇ ਦਲਦਲ ਵਿਚ ਧਸਣਾ, ਖੇਤੀ ਦੇ ਗ਼ੈਰ-ਲਾਹੇਵੰਦਾ ਹੋਣ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਪੰਜਾਬ ਦੀ ਪਿੱਠ ਵਿਚ ਵਜੇ ਛੁਰੇ ਦੀ ਬਦੌਲਤ ਹੀ ਹਨ।

Dr. Dharamvir GandhiDr. Dharamvir Gandhiਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਮੰਚ ਕਾਂਗਰਸ ਦੇ 'ਨਹਿਰੂਵਾਦੀ ਸਮਾਜਵਾਦ' ਅਤੇ 'ਨਹਿਰੂਵਾਦੀ ਧਰਮ ਨਿਰਪੱਖਤਾ' ਦੇ ਨਾਕਾਮ ਤਜਰਬੇ ਨੂੰ ਦਰਅਸਲ ਭਾਰਤੀ ਉਪ-ਮਹਾਂਦੀਪ ਦੀ ਫ਼ਿਰਕੂ ਵੰਡ ਦਾ ਹੀ ਵਿਸਥਾਰ ਮੰਨਦਾ ਹੈ, ਜਿਸ ਨੇ ਹੁਣ ਬੀਜੇਪੀ ਦੇ ਰੂਪ ਵਿਚ ਪਰਗਟ ਹਿੰਦੂ-ਬਹੁਗਿਣਤੀਵਾਦ ਲਈ ਧਰਾਤਲ ਤਿਆਰ ਕੀਤੀ ਹੈ। ਪੰਜਾਬ ਮੰਚ ਭਾਰਤੀ ਸਿਆਸਤ ਦੀਆਂ ਦੋਹਾਂ ਧਾਰਾਵਾਂ ਨੂੰ ਇਕੋ ਕੇਂਦਰਵਾਦੀ ਧਾਰਾ ਮੰਨਦਾ ਹੈ ਜੋ ਭਾਰਤੀ ਉਪ-ਮਹਾਂਦੀਪ ਦੀਆਂ ਵਿਲੱਖਣਤਾਵਾਂ ਦੇ ਰੂਪ ਵਿਚ ਵਿਚਰ ਰਹੀਆਂ ਨੀਮ-ਕੌਮੀ, ਧਾਰਮਿਕ, ਜਾਤਪਾਤੀ, ਭਾਸ਼ਾਈ, ਇਲਾਕਾਈ ਅਤੇ ਨਸਲੀ ਪਛਾਣਾਂ ਲਈ ਦਮ-ਘੋਟੂ ਹਨ।

Dr. Dharamvir GandhiDr. Dharamvir Gandhiਡਾਕਟਰ ਗਾਂਧੀ ਨੇ ਕਿਹਾ ਕਿ ਭਾਰਤ ਅੰਦਰ ਵਿਭਿੰਨਤਾਵਾਂ ਦੇ ਇਕ ਬਗ਼ੀਚੇ ਵਾਂਗ ਖਿੜਨ ਲਈ ਜਮੂਹਰੀ ਮਾਹੌਲ ਚਾਹੀਦਾ ਹੈ ਜੋ ਕਿ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਅਸੂਲਾਂ 'ਤੇ ਅਧਾਰਤ ਫੈਡਰਲ ਢਾਂਚਾ ਹੀ ਦੇ ਸਕਦਾ ਹੈ। ਅਜਿਹੀ ਜਮੂਹਰੀਅਤ ਲਈ ਰਾਜਾਂ ਨੂੰ ਅੰਦਰੂਨੀ ਖ਼ੁਦ-ਮੁਖਤਿਆਰੀ ਹੀ ਅਸਲੀ ਸਹਾਰਾ ਬਣ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਰਾਜਾਂ ਨੂੰ ਅੰਦਰੂਨੀ ਖ਼ੁਦ-ਮੁਖ਼ਤਿਆਰੀ ਰਾਹੀਂ ਸਚਮੁੱਚ ਦਾ ਫੈਡਰਲ ਭਾਰਤ ਬਨਾਉਣ ਲਈ ਕੇਂਦਰ-ਰਾਜ ਸਬੰਧਾਂ ਦੇ ਸਾਰੇ ਪੱਖਾਂ 'ਤੇ ਮੁੜ-ਨਜ਼ਰਸਾਨੀ ਕਰਨ ਲਈ ਕਦਮ ਚੁੱਕੇ ਤਾਂ ਕਿ ਰਾਜਾਂ ਨੂੰ ਲੋਕ ਕਲਿਆਣ ਦੇ ਆਪਣੇ ਸੰਵਿਧਾਨਕ ਕਾਰਜ ਕਰਨ ਦੇ ਸਮਰੱਥ ਬਣਾਇਆ ਜਾ ਸਕੇ।

Dr. Dharamvir Gandhi MeetingDr. Dharamvir Gandhi Meetingਪ੍ਰੋ: ਰੌਣਕੀ ਰਾਮ ਨੇ ਫ਼ੈਡਰਲ ਭਾਰਤ ਦੀ ਸਹੀ ਸਿਰਜਣਾ ਕਰਨ ਲਈ ਜਮੂਹਰੀ ਪੰਜਾਬ ਨੂੰ ਪਹਿਲੀ ਸ਼ਰਤ ਦੱਸਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਧਰਮ, ਜਾਤ ਅਤੇ ਭਾਈਚਾਰਿਆਂ ਦੀ ਪਛਾਣ ਤੋਂ  'ਪੰਜਾਬ, ਪੰਜਾਬੀ ਅਤੇ ਪੰਜਾਬੀਅਤ' ਦੀ ਪਛਾਣ ਤਕ ਉਪਰ ਉੱਠ ਜਾਣ, ਜਿਸ ਹੇਠ ਸਾਰੇ ਨਾਗਰਿਕਾਂ ਨੂੰ 'ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ' ਦੇ ਅਸੂਲਾਂ ਤਹਿਤ ਕਿਸੇ ਵੀ ਦਾਬੇ ਤੋਂ ਮੁਕਤ ਬਰਾਬਰ ਦੇ ਹੱਕ ਹੋਣ। ਪ੍ਰੋਫ਼ੈਸਰ ਨੇ ਸਾਰੇ ਪੰਜਾਬੀਆਂ ਨੂੰ ਕੇਂਦਰਵਾਦੀ ਕੁਰੀਤੀਆਂ ਵਲੋਂ ਪੰਜਾਬੀ ਸਮਾਜ ਨੂੰ ਵੰਡਣ, ਕਮਜ਼ੋਰ ਕਰਨ ਅਤੇ ਲੁੱਟਣ-ਕੁੱਟਣ ਦੀ ਚਾਲ ਨੂੰ ਰੋਕਣ ਲਈ ਪੰਜਾਬ ਮੰਚ ਦੇ 'ਫ਼ੈਡਰਲ ਭਾਰਤ' ਦੇ ਝੰਡੇ ਹੇਠ ਅਤੇ ਪੰਜਾਬ ਦੇ ਜਮਹੂਰੀਕਰਣ ਲਈ ਇਕੱਠੇ ਹੋਣ ਦਾ ਸੱਦਾ ਦਿਤਾ।

Dr. Dharamvir GandhiDr. Dharamvir Gandhiਪ੍ਰੈੱਸ ਕਲੱਬ ਚੰਡੀਗੜ੍ਹ ਵਿਚ ਕੀਤੀ ਪ੍ਰੈਸ ਕਾਨਫ਼ਰੰਸ ਵਿਚ 'ਪੰਜਾਬ ਮੰਚ' ਦੇ ਮੈਂਬਰ ਵੀ ਹਾਜ਼ਰ ਹੋਏ, ਜਿਨ੍ਹਾਂ ਵਿਚ ਪੱਤਰਕਾਰ ਸੁਖਦੇਵ ਸਿੰਘ, ਪ੍ਰੋ. ਰੌਣਕੀ ਰਾਮ, ਦਿਲਪ੍ਰੀਤ ਸਿੰਘ ਮੋਹਾਲੀ, ਪ੍ਰੋ. ਮਲਕੀਅਤ ਸਿੰਘ ਸੈਣੀ, ਪ੍ਰੋ. ਬਾਵਾ ਸਿੰਘ,  ਨਰਿੰਦਰ ਸਿੰਘ, ਮਾਣਿਕ ਗੋਇਲ, ਹਰਮੀਤ ਕੌਰ ਬਰਾੜ, ਗੁਰਚਰਨ ਸਿੰਘ ਪੱਖੋਕਲਾਂ, ਹਰਿੰਦਰ ਸਿੰਘ ਜ਼ੀਰਾ, ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ, ਸੁਮੀਤ ਭੁੱਲਰ, ਜਗਤਾਰ ਸਿੰਘ ਗਿੱਲ, ਮਾਨਿਕ ਗੋਇਲ, ਡਾ. ਜਗਜੀਤ ਸਿੰਘ ਚੀਮਾ, ਰੋਬਿਨ ਅਗਰਵਾਲ ਅਤੇ ਇੰਜੀ. ਰਣਜੀਤ ਸਿੰਘ ਸ਼ਾਮਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement