
ਅਪਣੀ ਇਕ ਵੀ ਨਿਜੀ ਬੱਸ ਦਾ ਨਹੀਂ ਕੀਤਾ ਤੀਰਥ ਯਾਤਰਾ ਵਲ ਮੂੰਹ
ਸੰਗਰੂਰ: ਸਾਲ 2016 ਦੌਰਾਨ ਪੰਜਾਬ ਦੀ ਤਤਕਾਲੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਭਾਜਪਾ ਸਰਕਾਰ ਵਲੋਂ 'ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ' ਯੋਜਨਾ ਅਧੀਨ ਸੂਬੇ ਦੇ ਹਜ਼ਾਰਾਂ ਸਿੱਖ ਯਾਤਰੂਆਂ ਨੂੰ ਦੇਸ਼ ਅੰਦਰ ਮੌਜੂਦ ਅਤੇ ਸਿੱਖ ਧਰਮ ਨਾਲ ਸਬੰਧਤ ਪੰਜਾਂ ਤਖ਼ਤਾਂ ਦੀ ਯਾਤਰਾ ਲਈ ਇਕ ਵਿਆਪਕ ਸਕੀਮ ਉਲੀਕੀ ਗਈ ਸੀ ਜਿਸ ਵਿਚ ਪੀ.ਆਰ.ਟੀ.ਸੀ ਦੀਆਂ 8000 ਬੱਸਾਂ ਦੀਆਂ ਸੇਵਾਵਾਂ ਲਈਆਂ ਗਈਆਂ ਸਨ।
PRTC
ਇਸ ਯੋਜਨਾ ਤਹਿਤ ਸਿੱਖ ਯਾਤਰੂਆਂ ਨੂੰ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਮੁਫ਼ਤ ਕਰਵਾਉਣੀ ਸੀ ਅਤੇ ਪੀਆਰਟੀਸੀ ਨੂੰ ਇਸ ਸਾਰੇ ਵਿੱਤੀ ਨੁਕਸਾਨ ਦੀ ਨਕਦ ਭਰਪਾਈ ਸੂਬਾ ਸਰਕਾਰ ਵਲੋਂ ਯਾਤਰਾ ਦੇ ਅੰਤ 'ਤੇ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਸੀ। ਸੂਬੇ ਦੇ ਪੀਆਰਟੀਸੀ ਮਹਿਕਮੇ ਨੂੰ ਜਿਥੇ ਸੂਬਾ ਸਰਕਾਰ ਵਲੋਂ ਯਾਤਰਾ ਲਈ ਸਿੱਖ ਸੰਗਤਾਂ ਨੂੰ ਸਵਾਰੀਆਂ ਮੁਫ਼ਤ ਲਿਜਾਣ ਲਈ ਕਿਹਾ ਗਿਆ ਸੀ
PRTC
ਉਥੇ ਇਹ ਹਦਾਇਤ ਵੀ ਜਾਰੀ ਕੀਤੀ ਗਈ ਸੀ ਕਿ ਯਾਤਰਾ ਕਰਨ ਵਾਲੀਆਂ ਸਿੱਖ ਸੰਗਤਾਂ ਨੂੰ ਰਸਤੇ ਵਿਚ ਰਾਤ ਨੂੰ ਠਹਿਰਾਉਣ ਅਤੇ ਭੋਜਣ ਪਾਣੀ ਦਾ ਪ੍ਰਬੰਧ ਵੀ ਪੀਆਰਟੀਸੀ ਅਪਣੇ ਸਾਧਨਾਂ ਵਿਚੋਂ ਹੀ ਕਰੇਗੀ। ਸੋ ਇਸ ਲਈ ਪੀਆਰਟੀਸੀ ਨੂੰ ਇਹ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ 4 ਕਰੋੜ 35 ਲੱਖ ਵਿਚ ਪਈ। ਯਾਤਰਾ ਦੀ ਸਮਾਪਤੀ 'ਤੇ ਜਦੋਂ ਪੀਆਰਟੀਸੀ ਵਲੋਂ ਸੂਬਾ ਸਰਕਾਰ ਨੂੰ ਕੁੱਲ ਖ਼ਰਚੇ ਦੇ ਵਿਸਥਾਰ ਸਹਿਤ ਵੇਰਵੇ ਭੇਜ ਕੇ ਇਸ ਰਕਮ ਦੀ ਮੰਗ ਕੀਤੀ ਗਈ
PRTC
ਤਾਂ ਪੰਜਾਬ ਸਰਕਾਰ ਵਲੋਂ ਕਈ ਕਿਸ਼ਤਾਂ ਵਿਚ ਸਿਰਫ 2 ਕਰੋੜ 60 ਲੱਖ ਰੁਪਏ ਦੀ ਰਾਸ਼ੀ ਹੀ ਵਾਪਸ ਕੀਤੀ ਗਈ ਜਦ ਕਿ ਤਤਕਾਲੀ ਸਰਕਾਰ ਵਲੋਂ ਉਨ੍ਹਾਂ ਦਾ ਰਹਿੰਦਾ ਬਕਾਇਆ 1 ਕਰੋੜ 75 ਲੱਖ ਰੁਪਏ ਅਦਾ ਹੀ ਨਹੀਂ ਕੀਤਾ ਗਿਆ। ਸੂਬਾ ਸਰਕਾਰ ਵਲੋਂ ਅਦਾਇਗੀ ਨਾ ਕੀਤੇ ਜਾਣ ਵਾਲਾ ਇਹ ਕਾਰਜ ਪੀਆਰਟੀਸੀ ਲਈ ਬਹੁਤ ਮਾਰੂ ਸਾਬਤ ਹੋਇਆ, ਜਿਹੜੇ ਡੁੱਬਦਿਆਂ ਨੂੰ ਹੋਰ ਡੋਬਣ ਵਾਲਾ ਸੀ।
PRTC
ਸੂਬੇ ਦੇ ਇਕ ਮੌਜੂਦਾ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਪ੍ਰਾਈਵੇਟ ਬਸਾਂ ਵਿਚੋਂ 60 ਫੀ ਸਦੀ ਤੋਂ ਵੀ ਵੱਧ ਤੇ ਬਾਦਲ ਪ੍ਰਵਾਰ ਦਾ ਕਬਜ਼ਾ ਹੈ, ਅਗਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਵਿਚੋਂ ਬੱਚਤ ਦੀ ਸੰਭਾਵਨਾ ਹੁੰਦੀ ਤਾਂ ਉਹ ਅਪਣੀਆ ਬਸਾਂ ਇਸ ਯਾਤਰਾ 'ਤੇ ਭੇਜਦੇ ਪਰ ਪੀਆਰਟੀਸੀ ਦੀਆਂ 8000 ਬਸਾਂ ਯਾਤਰਾ 'ਤੇ ਭੇਜਣ ਨਾਲ ਇਸ ਪ੍ਰਵਾਰ ਦੀਆਂ ਕੰੰਪਨੀਆਂ ਨੇ ਪੰਜਾਬ ਦੀਆਂ ਸੜਕਾਂ 'ਤੇ ਰਹਿ ਕੇ ਲੱਖਾਂ ਰੁਪਏ ਦੀ ਵਾਧੂ ਕਮਾਈ ਕੀਤੀ।
PRTC
ਪੀਆਰਟੀਸੀ ਦੇ ਤਤਕਾਲੀ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਵਲੋਂ ਪੰਜਾਬ ਸਰਕਾਰ ਦੇ ਟਰਾਂਸਪੋਰਟ ਅਤੇ ਵਿੱਤ ਵਿਭਾਗ ਨੂੰ ਸੈਂਕੜੇ ਵਾਰ ਲਿਖਤੀ ਬੇਨਤੀਆਂ ਕੀਤੀਆਂ ਗਈਆਂ ਕਿ ਉਨ੍ਹਾਂ ਦੇ ਸੂਬਾ ਸਰਕਾਰ ਵਲ ਬਕਾਇਆ 1 ਕਰੋੜ 75 ਲੱਖ ਰੁਪਏ ਪੀਆਰਟੀਸੀ ਬਸਾਂ ਦੇ ਰੋਡ ਟੈਕਸ ਵਿਚ ਐਡਜਸਟ ਕਰ ਲਏ ਜਾਣ ਪਰ ਸਰਕਾਰ ਨੇ ਮਹਿਕਮੇ ਦੀ ਇਕ ਵੀ ਨਾ ਸੁਣੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।