ਨਾ ਆਖੋ ਸਾਨੂੰ ਬੁਰਾ, ਦੁੱਖਦੇ ਨੇ ਸਾਡੀਆਂ ਮਾਵਾਂ ਦੇ ਦਿਲ, ਭਾਵੁਕ ਹੋਏ Goldy PP ਤੇ Puneet
Published : Jul 31, 2020, 2:24 pm IST
Updated : Jul 31, 2020, 2:24 pm IST
SHARE ARTICLE
Viral Video Manukhta Di Sewa PP. Puneet 22 Goldy PP
Viral Video Manukhta Di Sewa PP. Puneet 22 Goldy PP

ਉਹ ਇਕ-ਇਕ ਰੁਪਏ ਦਾ ਹਿਸਾਬ...

ਚੰਡੀਗੜ੍ਹ: ਪਿਛਲੇ ਦਿਨੀਂ ਕੁੱਝ ਸਮਾਜ ਸੇਵੀਆਂ ਤੇ ਇਲਜ਼ਾਮ ਲਗਾਏ ਗਏ ਸਨ ਕਿ ਉਹ ਐਨਆਰਆਈਜ਼ ਦੇ ਪੈਸਿਆਂ ਦਾ ਗਲਤ ਇਸਤੇਮਾਲ ਕਰਦੇ ਹਨ। ਹੋਰ ਵੀ ਬਹੁਤ ਸਾਰੇ ਇਲਜ਼ਾਮ ਲਗਾਏ ਗਏ ਸਨ। ਇਸ ਤੇ ਪੁਨੀਤ, ਗੋਲਡੀ ਵੱਲੋਂ ਲਾਈਵ ਹੋ ਕੇ ਅਪਣੇ ਤੇ ਲੱਗੇ ਇਲਜ਼ਾਮਾਂ ਤੋਂ ਪਰਦਾ ਚੁੱਕਿਆ ਹੈ। ਹੁਣ ਫਿਰ ਗੋਲਡੀ ਅਤੇ ਪੁਨੀਤ ਨੇ ਇਕੱਠਿਆਂ ਨੇ ਇਕ ਵੀਡੀਓ ਵਿਚ ਕਿਹਾ ਕਿ ਜੇ ਕਿਸੇ ਨੂੰ ਹਿਸਾਬ ਚਾਹੀਦਾ ਹੈ ਤਾਂ ਕੋਈ ਇਕ ਉਹਨਾਂ ਕੋਲੋਂ ਹਿਸਾਬ ਲੈ ਲੈਣ ਪਰ ਹਵਾ ਵਿਚ ਤੀਰ ਨਾ ਮਾਰਨ।

PP GoldyPP Goldy

ਉਹ ਇਕ-ਇਕ ਰੁਪਏ ਦਾ ਹਿਸਾਬ ਦੇਣ ਨੂੰ ਤਿਆਰ ਹਨ। ਦਸ ਦਈਏ ਕਿ ਪੀਪੀ ਗੋਲਡੀ ਨੇ ਲਾਈਵ ਹੋ ਕੇ ਅਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਸੀ ਤੇ ਹੁਣ ਪੀਪੀ ਪਵਨ ਪੁਨੀਤ ਨੇ ਲਾਈਵ ਹੋ ਕੇ ਇਸ ਮੁੱਦੇ ਤੇ ਬੋਲੇ ਹਨ। ਉਹਨਾਂ ਕਿਹਾ ਕਿ ਰੌਲਾ ਸਹਾਇਤਾ ਦਾ ਨਹੀਂ ਹੈ ਰੌਲਾ ਸਿਰਫ ਪੈਸੇ ਦਾ ਹੈ। ਉਹ ਸੱਚੇ ਹਨ ਇਸ ਲਈ ਉਹ ਕੋਈ ਸਫ਼ਾਈ ਨਹੀਂ ਦੇਣਗੇ।

Pawan Puneet PPPawan Puneet PP

ਗੱਡੀ ਵਾਲੇ ਇਲਜ਼ਾਮ ਨੂੰ ਲੈ ਕੇ ਪੀਪੀ ਪੁਨੀਤ ਨੇ ਅਪਣੇ ਪਰਿਵਾਰ ਬਾਰੇ ਦਸਿਆ ਕਿ ਉਹਨਾਂ ਦਾ ਪਰਿਵਾਰ ਪਿਛੋਕੜ ਤੋਂ ਹੀ ਬਹੁਤ ਅਮੀਰ ਹੈ ਤੇ ਉਹਨਾਂ ਲਈ ਕੋਈ ਗੱਡੀ ਲੈਣਾ ਵੱਡੀ ਗੱਲ ਨਹੀਂ। ਉਹ ਅਪਣੇ ਪੈਸੇ ਤੇ ਕੁੱਝ ਵੀ ਖਰੀਦ ਸਕਦੇ ਹਨ। ਫਿਰ ਉਹਨਾਂ ਨੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਝੁੱਗੀਆਂ ਵਿਚ ਡਾਂਸ ਕਰਦੇ ਹਨ ਇਸ ਦੇ ਉਹਨਾਂ ਨੇ ਕਿਹਾ ਕਿ ਕੀ ਲੋਕਾਂ ਨੇ ਉਹ ਵੀਡੀਓ ਨਹੀਂ ਵੇਖੀ ਜਿਸ ਵਿਚ ਝੁੱਗੀਆਂ ਨੂੰ ਅੱਗ ਲਗਦੀ ਹੈ ਤੇ ਉਹ ਉਹਨਾਂ ਦੀ ਮਦਦ ਕਰਦੇ ਹਨ।

PP GoldyPP Goldy

ਉਹ ਉਹਨਾਂ ਲੋਕਾਂ ਦਾ ਸਹਾਰਾ ਬਣੇ ਸਨ ਤੇ ਨਵੇਂ ਘਰ ਬਣਾ ਕੇ ਦਿੱਤੇ ਸਨ। ਉਹਨਾਂ ਤੇ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਉਹ ਕਿਸੇ ਦੀ ਕਾਲ ਨਹੀਂ ਚੁੱਕਦੇ। ਇਸ ਤੇ ਉਹਨਾਂ ਕਿਹਾ ਕਿ ਦਿਨ ਵਿਚ ਪਤਾ ਨਹੀਂ ਕਿੰਨੀਆਂ ਹੀ ਕਾਲਾਂ ਆਉਂਦੀਆਂ ਹਨ ਤੇ ਮੈਸੇਜ ਵੀ ਅਣਗਿਣਤ। ਇਸ ਲਈ ਉਹ ਨਾ ਤਾਂ ਕਿਸੇ ਦੀ ਕਾਲ ਚੁੱਕ ਸਕਦੇ ਹਨ ਤੇ ਨਾ ਹੀ ਕਿਸੇ ਦੇ ਮੈਸੇਜ ਦਾ ਜਵਾਬ ਦੇ ਸਕਦੇ ਹਨ।

Girl Girl

ਇਕ ਹੋਰ ਇਲਜ਼ਾਮ ਜੋੜਿਆ ਗਿਆ ਹੈ ਕਿ ਉਹਨਾਂ ਨੇ ਕਿਸੇ ਦੀ ਪੱਥਰੀ ਦਾ ਅਪਰੇਸ਼ਨ ਕਰਵਾਇ ਸੀ ਜਿਸ ਤੇ 20 ਤੋਂ 30 ਹਜ਼ਾਰ ਰੁਪਏ ਖਰਚ ਹੋਏ ਸਨ ਪਰ ਉਹਨਾਂ ਨੇ ਇਸ ਦੇ ਇੱਕ ਲੱਖ ਰੁਪਏ ਲਏ ਸਨ ਤੇ ਬਾਕੀ ਸਾਰੇ ਉਹ ਖੁਦ ਖਾ ਗਏ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਗੋਲਡੀ ਨੂੰ ਚੋਰ ਆਖਿਆ ਗਿਆ ਤੇ ਇਕ ਹੋਰ ਨੌਜਵਾਨ ਵੱਲੋਂ ਵੀ ਇਹਨਾਂ ਸਮਾਜ ਸੇਵੀਆਂ ਖਿਲਾਫ ਇਕ ਕਵਿਤਾ ਲਿਖੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement