ਨਵਜੋਤ ਸਿੱਧੂ ਵਲੋਂ ਮੈਰਾਥਨ ਮੀਟਿੰਗਾਂ ਜਾਰੀ
Published : Jul 31, 2021, 1:01 am IST
Updated : Jul 31, 2021, 1:01 am IST
SHARE ARTICLE
image
image

ਨਵਜੋਤ ਸਿੱਧੂ ਵਲੋਂ ਮੈਰਾਥਨ ਮੀਟਿੰਗਾਂ ਜਾਰੀ

ਚਾਰ ਜ਼ਿਲਿ੍ਹਆਂ ਦੇ ਆਗੂਆਂ ਤੋਂ ਇਲਾਵਾ ਦਲਿਤ ਆਗੂਆਂ ਤੇ ਵਿਧਾਇਕਾਂ ਨਾਲ ਕੀਤੀਆਂ ਮੀਟਿੰਗਾਂ

ਚੰਡੀਗੜ੍ਹ, 30 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਬਾਅਦ ਪਾਰਟੀ ਆਗੂਆਂ ਤੇ ਕਾਰਕੁਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਬੀਤੇ ਦਿਨੀਂ ਦੋਆਬਾ ਦੇ ਜ਼ਿਲਿ੍ਹਆਂ ਦੇ ਆਗੂਆਂ ਤੇ ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਪਹੁੰਚ ਕੇ ਪੂਰਾ ਦਿਨ ਮੀਟਿੰਗਾਂ ਕੀਤੀਆਂ | ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੁਖਵਿੰਦਰ ਸਿੰਘ ਡੈਨੀ ਵੀ ਮੌਜੂਦ ਰਹੇ |
ਅੱਜ ਚੰਡੀਗੜ੍ਹ 'ਚ ਉਨ੍ਹਾਂ ਚਾਰ ਜ਼ਿਲਿ੍ਹਆਂ ਰੋਪੜ, ਮੋਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਮਲੇਰਕੋਟਲਾ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ | ਇਸ 'ਚ ਉਨ੍ਹਾਂ ਤੋਂ ਪਾਰਟੀ ਦੀ ਮਜ਼ਬੂਤੀ ਅਤੇ 2022 ਦੀਆਂ ਚੋਣਾਂ 'ਚ ਪਾਰਟੀ ਦੀ ਸਫ਼ਲਤਾ ਲਈ ਸੁਝਾਅ ਲਏ | ਇਸ ਦੇ ਨਾਲ ਹੀ ਉਨ੍ਹਾਂ ਦੀਆਂ ਸਮਸਿਆਵਾਂ ਤੇ ਮੰਗਾਂ ਦੀ ਜਾਣਕਾਰੀ ਵੀ ਹਾਸਲ ਕੀਤੀ | ਸਿੱਧੂ ਨੇ ਪਾਰਟੀ ਆਗੂਆਂ ਤੇ ਕਾਰਕੁਨਾਂ ਨੂੰ  2022 ਦੀ ਸਫ਼ਲਤਾ ਲਈ ਹੁਣੇ ਤੋਂ ਇਕਜੁਟ ਹੋ ਕੇ ਤਿਆਰੀ 'ਚ ਜੁਟ ਜਾਣ ਦਾ ਸੱਦਾ ਦਿਤਾ ਹੈ | ਉਨ੍ਹਾਂ ਇਹ ਵੀ ਭਰੋਸਾ ਦਿਤਾ ਕਿ ਪਾਰਟੀ ਆਗੂਆਂ ਤੇ ਮੈਂਬਰਾਂ ਦਾ ਮਾਨ-ਸਨਮਾਨ ਬਹਾਲ ਕਰਵਾਉਣਾ ਮੇਰੀ ਜ਼ਿੰਮੇਵਾਰੀ ਹੈ | 
ਅੱਜ ਦੀਆਂ ਮੀਟਿੰਗਾਂ 'ਚ ਅਹਿਮ ਮੀਟਿੰਗ ਦਲਿਤ ਵਿਧਾਇਕਾਂ ਤੇ ਆਗੂਆਂ ਦੀ ਰਹੀ | ਇਸ 'ਚ ਮੰਤਰੀ ਅਰੁਨਾ ਚੌਧਰੀ ਤੋਂ ਇਲਾਵਾ ਦਲਿਤ ਵਰਗ ਨਾਲ ਸਬੰਧਤ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ, ਡਾ. ਰਾਜ ਕੁਮਾਰ ਚੱਬੇਵਾਲ, ਕੁਲਦੀਪ ਸਿੰਘ ਵੈਦ, ਨੱਥੂ ਰਾਮ, ਲਖਵੀਰ ਲੱਖਾ ਆਦਿ ਸ਼ਾਮਲ ਸਨ | ਇਸ ਮੀਟਿੰਗ ਤੋਂ ਬਾਅਦ ਇਸ 'ਚ ਸ਼ਾਮਲ ਕਈ ਮੈਂਬਰਾਂ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਲਿਤਾਂ ਦੇ ਬਜਟ ਲਈ ਐਸ.ਸੀ. ਭਲਾਈ ਐਕਟ ਬਣਾਉਣ ਦੇ ਕੀਤੇ ਐਲਾਨ ਅਤੇ ਬੇਜ਼ਮੀਨੇ ਮਜ਼ਦੂਰਾਂ ਦੀ ਕਰਜ਼ਾ ਮਾਫ਼ੀ ਦੇ ਫ਼ੈਸਲਿਆਂ ਦੀ ਮੀਟਿੰਗ 'ਚ ਸ਼ਲਾਘਾ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ | ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਐਸ.ਸੀ. ਵੈਲਫ਼ੇਅਰ ਐਕਟ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਅਤੇ ਹੋਰਨਾਂ ਰਾਜਾਂ ਨੂੰ  ਦਲਿਤ ਭਲਾਈ ਲਈ ਨਵਾਂ ਰਾਹ ਵਿਖਾਇਆ ਹੈ | ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਦਲਿਤ ਮਸਲਿਆਂ ਬਾਰੇ ਸਾਰਥਕ ਵਿਚਾਰ ਚਰਚਾ ਹੋਈ ਹੈ ਅਤੇ ਸਰਕਾਰ ਤੇ ਪਾਰਟੀ ਮਿਲ ਕੇ ਮਸਲੇ ਹੱਲ ਕਰਨਗੇ | ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਮੀਟਿੰਗ 'ਚ ਸਿੱਧੂ ਨੇ ਦਲਿਤ ਮਸਲਿਆਂ ਬਾਰੇ ਸੱਭ ਦੇ ਵਿਚਾਰ ਸੁਣੇ ਹਨ ਅਤੇ ਮਸਲਿਆਂ ਦਾ ਹੱਲ ਕਰਵਾਉਣ ਦਾ ਭਰੋਸਾ ਦਿਤਾ ਹੈ | 
ਮੀਟਿੰਗ 'ਚ ਰਾਖਵੇਂਕਰਨ ਸਬੰਧੀ ਸੰਵਿਧਾਨ ਦੀ 85ਵੀਂ ਸੋਧ ਲਾਗੂ ਕਰਵਾਉਣ ਲਈ ਵੀ ਸਿੱਧੂ ਨੇ ਪਹਿਲ ਦੇ ਆਧਾਰ 'ਤੇ  ਯਤਨ ਕਰਨ ਦਾ ਵਾਅਦਾ ਕੀਤਾ | ਮੀਟਿੰਗ 'ਚ ਦਲਿਤ ਵਰਗ ਨੂੰ  ਸਰਕਾਰ ਤੇ ਇਸ ਦੇ ਬੋਰਡਾਂ, ਨਿਗਮਾਂ 'ਚ ਆਬਾਦੀ ਤੇ ਵਿਧਾਇਕਾਂ ਦੀ ਗਿਣਤੀ ਦੇ ਹਿਸਾਬ ਨਾਲ ਪ੍ਰਤੀਨਿਧਤਾ ਦਿਵਾਉਣ ਲਈ ਵੀ ਸਾਰੇ ਵਿਧਾਇਕ ਤੇ ਆਗੂ ਇਕਮਤ ਸਨ |
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement