ਪੰਜਾਬ ਲਾਟਰੀ ਵਿਭਾਗ ਵਲੋਂ ਰੱਖੜੀ ਬੰਪਰ-2018 ਦੇ ਪਹਿਲੇ ਦੋ ਇਨਾਮ ਘੋਸ਼ਿਤ
Published : Aug 31, 2018, 7:19 pm IST
Updated : Aug 31, 2018, 7:19 pm IST
SHARE ARTICLE
Punjab State Lottery
Punjab State Lottery

ਦੋ ਜੇਤੂਆਂ ਨੂੰ ਮਿਲਣਗੇ 1.50-1.50 ਕਰੋੜ ਰੁਪਏ ਦਾ ਇਨਾਮ

ਚੰਡੀਗੜ : ਪੰਜਾਬ ਲਾਟਰੀ ਵਿਭਾਗ ਵਲੋਂ ਰੱਖੜੀ ਬੰਪਰ-2018 ਦੇ ਪਹਿਲੇ ਦੋ ਇਨਾਮਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇਹ ਇਨਾਮ ਜੇਤੂ ਪਹਿਲੇ ਦੋ ਵਿਅਕਤੀਆਂ ਨੂੰ 1.50-1.50 ਕਰੋੜ ਰੁਪਏ ਵਜੋਂ ਦਿੱਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਲਾਟਰੀ ਬੰਪਰ-2018 ਦਾ ਡਰਾਅ 29 ਅਗਸਤ, 2018 ਨੂੰ ਜ਼ਿਲ•ਾ ਪ੍ਰੀਸ਼ਦ ਲੁਧਿਆਣਾ ਵਿਖੇ ਕੱਢਿਆ ਗਿਆ।

ਇਸ ਡਰਾਅ ਵਿਚ 1.50-1.50 ਕਰੋੜ ਦੇ ਦੋ ਪਹਿਲੇ ਇਨਾਮ ਟਿਕਟ ਨੰਬਰ ਏ-207485 ਅਤੇ ਬੀ-660446 ਨੂੰ ਘੋਸ਼ਿਤ ਕੀਤੇ ਗਏ ਹਨ।ਬੁਲਾਰੇ ਨੇ ਅੱਗੇ ਦੱਸਿਆ ਕਿ ਲਾਟਰੀ ਵਿਭਾਗ ਦੁਆਰਾ ਪਾਰਦਰਸ਼ਤਾ ਲਿਆਉਣ ਲਈ ਬੰਪਰ ਲਾਟਰੀ ਸਕੀਮਾਂ ਵਿਚ ਪਹਿਲੇ ਇਨਾਮ ਹਮੇਸ਼ਾ ਹੀ ਵਿਕੀਆਂ ਹੋਈਆਂ ਟਿਕਟਾਂ ਵਿਚੋਂ ਆਮ ਜਨਤਾ ਨੂੰ ਦਿਤੇ ਜਾਣ ਦੀ ਗਰੰਟੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਰੱਖੜੀ ਬੰਪਰ-2018 ਵਿਚ ਵੀ ਪਹਿਲੇ ਇਨਾਮ ਟਿਕਟ ਨੰਬਰ ਏ-207485, ਅੰਸ਼ੂ ਲਾਟਰੀ ਏਜੰਸੀ,

ਜ਼ੀਰਕਪੁਰ ਦੁਆਰਾ ਅਤੇ ਪਹਿਲੇ ਇਨਾਮ ਦੀ ਦੂਜੀ ਟਿਕਟ ਨੰਬਰ ਬੀ-660446, ਸੰਗਰੂਰ, ਦੇ ਡਾਕਘਰ ਦੁਆਰਾ ਅੱਗੇ ਵੇਚੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਲਾਟਰੀ ਵਿਭਾਗ ਵਲੋਂ ਚਲਾਈਆ ਜਾ ਰਹੀਆਂ ਲਾਟਰੀ ਸਕੀਮਾਂ ਵਿਚ ਆਮ ਜਨਤਾ ਵਲੋਂ ਪੂਰਾ ਵਿਸ਼ਵਾਸ਼ ਦਿਖਾਇਆ ਜਾ ਰਿਹਾ ਹੈ ਜਿਸ ਸਦਕਾ ਹੀ ਪਿਛਲੇ ਸਾਲ ਨਾਲੋਂ ਇਸ ਸਾਲ ਟਿਕਟਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ।ਉਹਨਾਂ ਕਿਹਾ ਕਿ ਪੰਜਾਬ ਸਟੇਟ ਦੀਵਾਲੀ ਬੰਪਰ-2018 ਦੀਆਂ ਟਿਕਟਾਂ ਜਲਦ ਹੀ ਸਤੰਬਰ ਮਹੀਨੇ ਦੇ ਅੰਦਰ ਉਪਲੱਬਧ ਹੋਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement