ਬਹਿਬਲ ਮੋਰਚੇ ਤੋਂ ਭਲਕੇ ਹੋ ਸਕਦੇ ਹਨ ਅਹਿਮ ਐਲਾਨ
Published : Aug 31, 2022, 12:28 am IST
Updated : Aug 31, 2022, 12:28 am IST
SHARE ARTICLE
image
image

ਬਹਿਬਲ ਮੋਰਚੇ ਤੋਂ ਭਲਕੇ ਹੋ ਸਕਦੇ ਹਨ ਅਹਿਮ ਐਲਾਨ


ਬੇਅਦਬੀ ਦੇ 7 ਸਾਲਾਂ ਬਾਅਦ ਵੀ ਪੀੜਤ ਪ੍ਰਵਾਰਾਂ ਵਲੋਂ ਇਨਸਾਫ਼ ਲਈ ਲੱਗੇ ਵੱਖ ਵੱਖ ਮੋਰਚੇ

ਕੋਟਕਪੂਰਾ, 30 ਅਗੱਸਤ (ਗੁਰਿੰਦਰ ਸਿੰਘ) : ਉਡੀਕ ਦੇ 7 ਸਾਲ, ਫਿਰ ਵੀ ਨਹੀਂ ਮਿਲਿਆ ਇਨਸਾਫ਼ | ਬਰਗਾੜੀ ਬੇਅਦਬੀ ਕਾਂਡ ਨਾਲ ਜੁੜੇ ਬਹਿਬਲ ਕਲਾਂ ਤੇ ਕੋਟਕਪੁੂਰਾ ਗੋਲੀਕਾਂਡ ਦਾ ਮੁੱਖ ਦੋਸ਼ੀ ਕੌਣ? ਇਹ ਸਵਾਲ ਘਟਨਾ ਦੇ 7 ਸਾਲ ਬਾਅਦ ਅੱਜ ਵੀ ਉਥੇ ਹੀ ਖੜਾ ਹੈ, ਜੋ ਸਾਲ 2015 ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਪੁਛਿਆ ਜਾ ਰਿਹਾ ਸੀ |
ਬਰਗਾੜ੍ਹੀ ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮਾਮਲਿਆਂ ਲਈ ਕ੍ਰਮਵਾਰ ਪਾਵਨ ਸਰੂਪ ਚੋਰੀ (ਐਫ਼ਆਈਆਰ ਨੰਬਰ 63), ਭੜਕਾਊ ਤੇ ਇਤਰਾਜ਼ਯੋਗ ਪੋਸਟਰ ਲਾਉਣ (ਨੰਬਰ 117) ਅਤੇ ਬੇਅਦਬੀ ਕਾਂਡ ਨੂੰ  ਅੰਜਾਮ ਦੇਣ ਵਾਲੇ 128 ਨੰਬਰ ਆਦਿਕ ਲਈ ਪਹਿਲਾਂ ਡੀਆਈਜੀ ਰਣਬੀਰ ਸਿੰਘ ਖੱਟੜਾ ਵਾਲੀ ਐਸਆਈਟੀ ਤੇ ਫਿਰ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਵਿਚ ਐਸਆਈਟੀ ਦਾ ਗਠਨ ਹੋਇਆ, ਦੋਸ਼ੀ ਨਾਮਜ਼ਦ ਹੋਏ, ਗਿ੍ਫ਼ਤਾਰੀ ਹੋਈ, ਅਦਾਲਤ ਵਿਚ ਪੇਸ਼ ਕੀਤੇ, ਚਲਾਨ ਰਿਪੋਰਟਾਂ ਵੀ ਪੇਸ਼ ਕਰ ਦਿਤੀਆਂ ਗਈਆਂ, ਇਸ ਨਾਲ ਜੁੜੇ ਦੋ ਹੋਰ ਗੋਲੀਕਾਂਡ ਦੇ ਮਾਮਲਿਆਂ ਵਿਚ ਵੀ ਅਜਿਹਾ ਕੁੱਝ ਹੋਇਆ ਪਰ 7 ਸਾਲਾਂ ਬਾਅਦ ਚੌਥੇ ਮੁੱਖ ਮੰਤਰੀ ਦੀ ਆਮਦ ਦੇ ਬਾਵਜੂਦ ਵੀ ਪੀੜਤ ਪ੍ਰਵਾਰ ਇਨਸਾਫ਼ ਦੀ ਮੰਗ ਲਈ ਸੰਘਰਸ਼ ਕਰਨ ਲਈ ਮਜਬੂਰ ਹਨ, ਹੁਣ ਪੀੜਤ ਪ੍ਰਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ  ਸਮਰਪਿਤ 1 ਸਤੰਬਰ ਦਿਨ ਵੀਰਵਾਰ ਨੂੰ  ਬਹਿਬਲ ਮੋਰਚੇ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ  ਸੱਦਾ ਦੇ ਕੇ ਵਿਸ਼ਾਲ ਇਕੱਠ ਕਰਨ ਦਾ ਫ਼ੈਸਲਾ
ਕੀਤਾ ਹੈ, ਜਿਥੇ ਸੰਘਰਸ਼ ਦੀ ਰੂਪਰੇਖਾ ਅਤੇ ਵਿਉਂਤਬੰਦੀ ਸਬੰਧੀ ਐਲਾਨ ਕੀਤਾ ਜਾਵੇਗਾ |
14 ਅਕਤੂਬਰ 2015 ਨੂੰ  ਕੋਟਕਪੂਰਾ ਅਤੇ ਬਹਿਬਲ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਦੌਰਾਨ ਦੋ ਸਿੱਖ ਨੌਜਵਾਨਾ ਦੀ ਮੌਤ ਹੋ ਗਈ, 100 ਤੋਂ ਜਿਆਦਾ ਗੰਭੀਰ ਜ਼ਖ਼ਮੀ ਹੋ ਗਏ, ਉਸ ਸਮੇਂ ਜ਼ਖ਼ਮੀਆਂ ਨੂੰ  ਇਲਾਜ ਕਰਾਉਣ ਦੀ ਇਜਾਜ਼ਤ ਨਾ ਦਿਤੀ ਗਈ, ਕਿਸੇ ਪੁਲਿਸ ਥਾਣੇ ਵਿਚ ਪੀੜਤਾਂ ਦੀ ਸ਼ਿਕਾਇਤ ਦਰਜ ਨਾ ਕੀਤੀ ਗਈ, ਪੁਲਿਸ ਨੇ ਘਟਨਾ ਸਥਾਨ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਪਣੇ ਕਬਜ਼ੇ ਵਿਚ ਲੈ ਲਈ, ਪੁਲਿਸ ਵਲੋਂ ਸੰਗਤਾਂ ਦੇ ਵਾਹਨਾਂ ਦੀ ਬੁਰੀ ਤਰ੍ਹਾਂ ਭੰਨ ਤੋੜ ਕਰਨ ਦੇ ਵੀਡੀਉ ਕਲਿੱਪ ਸੋਸ਼ਲ ਮੀਡੀਏ 'ਤੇ ਵਾਇਰਲ ਹੋਏ, 6 ਐਸਆਈਟੀਜ਼, 4 ਕਮਿਸ਼ਨ, ਡੂੰਘਾਈ ਨਾਲ ਜਾਂਚ, ਦੋਸ਼ੀਆਂ ਦੀ ਸ਼ਨਾਖਤ, ਅਦਾਲਤੀ ਪ੍ਰਕਿਰਿਆ ਸ਼ੁਰੂ, ਦੋਸ਼ੀਆਂ ਦੀਆਂ ਜ਼ਮਾਨਤਾਂ, ਰੋਸ ਧਰਨੇ, ਪ੍ਰਦਰਸ਼ਨ, ਮੋਰਚੇ, ਵੱਖ ਵੱਖ ਤਰਾਂ ਦੇ ਸੰਘਰਸ਼ ਦੇ ਬਾਵਜੂਦ ਵੀ ਪ੍ਰਣਾਲਾ ਉੱਥੇ ਦਾ ਉੱਥੇ! ਪਿਛਲੇ ਸਾਲ 1 ਜੁਲਾਈ ਤੋਂ ਇਨਸਾਫ਼ ਲਈ ਬਰਗਾੜੀ ਵਿਖੇ ਜਦਕਿ 16 ਦਸੰਬਰ ਤੋਂ ਬਹਿਬਲ ਵਿਖੇ ਲੱਗੇ ਮੋਰਚਿਆਂ ਦੇ ਬਾਵਜੂਦ ਵੀ ਅਜੇ ਤਕ ਇਨਸਾਫ਼ ਦੇ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ |
ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾ ਦੇ ਪ੍ਰਵਾਰਾਂ ਨਾਲ ਸਬੰਧਤ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਸਾਧੂ ਸਿੰਘ ਸਰਾਵਾਂ ਨੇ ਆਖਿਆ ਕਿ ਉਹਨਾਂ 16 ਦਸੰਬਰ ਤੋਂ ਬਹਿਬਲ ਮੋਰਚੇ ਦੀ ਸ਼ੁਰੂਆਤ ਕੀਤੀ, ਪਹਿਲਾਂ ਚੰਨੀ ਸਰਕਾਰ ਨੇ ਕੁੱਝ ਦਿਨਾਂ ਅੰਦਰ ਹੀ ਇਨਸਾਫ਼ ਦਿਵਾਉਣ ਦਾ ਵਾਅਦੇ ਅਤੇ ਦਾਅਵੇ ਕੀਤੇ ਤੇ ਫਿਰ 'ਆਪ' ਸਰਕਾਰ ਨੇ ਵੀ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਦੁਹਰਾਏ, ਉਨ੍ਹਾਂ ਹੱਡਚੀਰਵੀਂ ਸਰਦੀ ਵਾਲੀਆਂ ਰਾਤਾਂ ਸੜਕ 'ਤੇ ਬਤੀਤ ਕੀਤੀਆਂ ਤੇ ਹੁਣ ਕੜਾਕੇ ਦੀ ਗਰਮੀ ਵਿਚ ਵੀ ਘਰੋਂ ਬਾਹਰ ਸੜਕ 'ਤੇ ਸਮਾਂ ਬਤੀਤ ਕਰਨ ਲਈ ਮਜਬੂਰ ਹਨ | ਉਨ੍ਹਾਂ ਆਖਿਆ ਕਿ ਪਹਿਲਾਂ ਬਾਦਲ, ਕੈਪਟਨ ਅਤੇ ਚੰਨੀ ਵਲੋਂ ਕੀਤੇ ਗਏ ਵਾਅਦੇ ਤੇ ਦਾਅਵੇ ਖੋਖਲੇ ਸਾਬਤ ਹੋਏ, ਹੁਣ 'ਆਪ' ਸਰਕਾਰ ਵਲੋਂ ਲਗਭਗ ਅੱਧੀ ਦਰਜਨ ਵਾਰ ਭੇਜੇ ਵਕੀਲਾਂ, ਮੰਤਰੀਆਂ ਜਾਂ ਲੀਡਰਾਂ ਦੇ ਦਾਅਵੇ ਅਤੇ ਵਾਅਦੇ ਵੀ ਪੂਰ ਚੜ੍ਹਦੇ ਨਜ਼ਰ ਨਹੀਂ ਆਉਂਦੇ | ਉਨ੍ਹਾਂ ਦਸਿਆ ਕਿ 1 ਸਤੰਬਰ ਨੂੰ  ਦੇਸ਼-ਵਿਦੇਸ਼ ਦੀ ਸੰਗਤ ਬਹਿਬਲ ਮੋਰਚੇ ਵਿਚ ਇਕੱਤਰ ਹੋਵੇਗੀ, ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਊਤਸ਼ਾਹ ਨਾਲ ਮਨਾਇਆ ਜਾਵੇਗਾ, ਸੰਗਤ ਨੇ ਹੀ ਫ਼ੈਸਲਾ ਕਰਨਾ ਹੈ ਕਿ ਸੰਘਰਸ਼ ਦੀ ਅਗਲੇਰੀ ਰਣਨੀਤੀ ਕੀ ਉਲੀਕੀ ਜਾਵੇ?
ਫੋਟੋ :- ਕੇ.ਕੇ.ਪੀ.-ਗੁਰਿੰਦਰ-30-1ਏ
ਕੈਪਸ਼ਨ :- ਬਹਿਬਲ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨਾਲ ਗੱਲਬਾਤ ਕਰਦੇ ਹੋਏ ਪੰਥਦਰਦੀ | (ਗੋਲਡਨ)

 

 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement