ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੁਣ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਹੋਵੇਗੀ ਪੜਾਈ
Published : Oct 31, 2019, 10:30 am IST
Updated : Oct 31, 2019, 10:30 am IST
SHARE ARTICLE
social media
social media

ਪੰਜਾਬ ਦੇ ਸਿੱਖਿਆ ਵਿਭਾਗ ਨੇ ਬੇਕਾਬੂ ਹੋ ਰਹੇ ਸੋਸ਼ਲ ਮੀਡੀਆ ਨੂੰ ਆਪਣੇ ਪੱਖ 'ਚ ਇਸਤੇਮਾਲ ਕਰਨ ਦੀ ਤਿਆਰੀ ਕਰ ਲਈ ਹੈ।..

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਵਿਭਾਗ ਨੇ ਬੇਕਾਬੂ ਹੋ ਰਹੇ ਸੋਸ਼ਲ ਮੀਡੀਆ ਨੂੰ ਆਪਣੇ ਪੱਖ 'ਚ ਇਸਤੇਮਾਲ ਕਰਨ ਦੀ ਤਿਆਰੀ ਕਰ ਲਈ ਹੈ। ਵਿਭਾਗ ਜ਼ਲਦ ਹੀ ਸਿੱਖਿਆ ਨੂੰ ਮੋਬਾਇਲ ਐਪ 'ਤੇ ਲਿਆਉਣ ਜਾ ਰਿਹਾ ਹੈ। ਇਸਦੇ ਲਈ ਪੂਰੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸੇ ਨਾਲ ਹੀ ਵਿਭਾਗ ਨੇ ਹੁਣ ਸਕੂਲਾਂ ਵਿਚ ਵੀ ਅਚਾਨਕ ਨਿਰੀਖਣ ਨੂੰ ਲਗਭਗ ਬੰਦ ਕਰਨ ਦਾ ਫੈਸਲਾ ਲਿਆ ਹੈ।

Social mediaSocial media

ਵਿਭਾਗ ਦੇ ਅਧਿਕਾਰੀ ਹੁਣ ਸਕੂਲਾਂ ਵਿਚ ਅਚਾਨਕ ਨਹੀਂ, ਸਗੋਂ ਸਕੂਲ ਦੇ ਇੰਚਾਰਜ ਨੂੰ ਪਹਿਲਾਂ ਦੱਸ ਕੇ ਸਕੂਲ ਵਿਚ ਜਾਣਗੇ। ਵਿਭਾਗ ਦਾ ਮੰਨਣਾ ਹੈ ਕਿ ਨਿਰੀਖਣ ਦਾ ਮਕਸਦ ਸਕੂਲ ਦੀਆਂ ਖਾਮੀਆਂ ਨੂੰ ਦੂਰ ਕਰਨਾ ਹੈ ਅਤੇ ਅਜਿਹੇ ਵਿਚ ਜੇਕਰ ਸਕੂਲ ਇੰਚਾਰਜ ਇਸ ਨੂੰ ਪਹਿਲਾਂ ਤੋਂ ਹੀ ਦੂਰ ਕਰ ਲੈਣ ਤਾਂ ਵਿਭਾਗ ਦਾ ਮਕਸਦ ਪੂਰਾ ਹੋ ਜਾਂਦਾ ਹੈ ਅਤੇ ਸਰਕਾਰੀ ਸਕੂਲਾਂ ਨੂੰ ਲੈ ਕੇ ਨਾਂਹ-ਪੱਖੀ ਖਬਰਾਂ ਦਾ ਪ੍ਰਚਾਰ ਵੀ ਨਹੀਂ ਹੋ ਸਕੇਗਾ।

StudyStudy

ਅਧਿਆਪਕ-ਵਿਦਿਆਰਥੀ, ਦੋਵਾਂ ਨੂੰ ਸੋਸ਼ਲ ਮੀਡੀਆ ਦੀ ਆਦਤ ਪੈ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਵਿਭਾਗ ਨੇ 'ਆਈ ਸਕੂਲ ਲਰਨ ਮੋਬਾਇਲ ਐਪ' ਤਿਆਰ ਕੀਤਾ ਹੈ, ਜਿਸ ਵਿਚ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਉੱਚ ਪੱਧਰੀ ਅਤੇ ਦਿਲਚਸਪ ਮਲਟੀਮੀਡੀਆ ਆਧਾਰਿਤ ਈ. ਕੰਟੈਂਟ ਉਪਲੱਬਧ ਕਰਵਾਏ ਗਏ ਹਨ। ਸਿੱਖਿਆ ਵਿਭਾਗ ਨੇ ਇਸ ਲਈ ਬਾਕਾਇਦਾ ਇਕ ਵਿਭਾਗੀ ਚਿੱਠੀ ਜਾਰੀ ਕਰ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਧਿਕਾਰੀਆਂ ਜ਼ਰੀਏ ਮੋਬਾਇਲ ਐਪ ਡਾਊਨਲੋਡ ਕਰਨ ਲਈ ਕਿਹਾ ਹੈ। ਭਾਵ ਹੁਣ ਜਲਦੀ ਹੀ ਸਿੱਖਿਆ ਮੋਬਾਇਲ ਐਪ 'ਤੇ ਉਪਲੱਬਧ ਹੋਵੇਗੀ।

StudyStudy

ਸੋਸ਼ਲ ਮੀਡੀਆ ਦਾ ਇਸਤੇਮਾਲ ਸਮੇਂ  ਦੀ ਜ਼ਰੂਰਤ : ਕ੍ਰਿਸ਼ਨ ਕੁਮਾਰ
ਸਿੱਖਿਆ ਸੁਧਾਰ ਵਿਚ ਲੱਗੇ ਪੰਜਾਬ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸੂਬੇ 'ਚ ਜਦੋਂ ਅਨੇਕਾਂ ਜ਼ਿਲਿਆਂ ਵਿਚ ਦੱਸ ਕੇ ਸਕੂਲਾਂ ਦੇ ਦੌਰੇ ਕੀਤੇ ਗਏ ਤਾਂ ਸਕੂਲਾਂ ਵਿਚ ਹੈਰਾਨੀਜਨਕ ਸੁਧਾਰ ਅਤੇ ਵਿਦਿਆਰਥੀਆਂ ਵਿਚ ਇਕ ਜੋਸ਼ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਇਸ ਦੇ ਜ਼ਰੀਏ ਸਿੱਖਿਆ ਦੇਣਾ ਬਿਹਤਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement