ਰਣਜੀਤ ਬਾਵਾ ਦਾ ਨਵਾਂ ਗੀਤ ਹੋਇਆ ਲੀਕ, ਸੋਸ਼ਲ ਮੀਡੀਆ ‘ਤੇ ਭੜਕਿਆ ਬਾਵਾ
Published : Oct 29, 2019, 5:25 pm IST
Updated : Oct 29, 2019, 5:25 pm IST
SHARE ARTICLE
Ranjit Bawa
Ranjit Bawa

ਗੀਤ ਇੱਕ ਗਾਇਕ ਦੀ ਪਹਿਚਾਣ ਹੁੰਦਾ ਹੈ ਉਸ ਦੀ ਰੋਜ਼ੀ, ਹੁਨਰ ਅਤੇ ਸ਼ੌਂਕ ਸਭ ਕੁਝ ਹੁੰਦਾ ਹੈ...

ਚੰਡੀਗੜ੍ਹ : ਗੀਤ ਇੱਕ ਗਾਇਕ ਦੀ ਪਹਿਚਾਣ ਹੁੰਦਾ ਹੈ ਉਸ ਦੀ ਰੋਜ਼ੀ, ਹੁਨਰ ਅਤੇ ਸ਼ੌਂਕ ਸਭ ਕੁਝ ਹੁੰਦਾ ਹੈ। ਪਰ ਜਦੋਂ ਉਹ ਹੀ ਗਾਣਾ ਅਧੂਰਾ ਦਰਸ਼ਕਾਂ ਤੱਕ ਪਹੁੰਚ ਜਾਵੇ ਜਿਸ ਲਈ ਗਾਇਕ ਨੇ ਬਹੁਤ ਸਾਰੇ ਸੁਫ਼ਨੇ ਦੇਖੇ ਹੋਣ ਤਾਂ ਦੁੱਖ ਜ਼ਰੂਰ ਹੁੰਦਾ ਹੈ। ਬਹੁਤ ਸਾਰੇ ਗਾਇਕਾਂ ਦੇ ਅਕਸਰ ਹੀ ਚੰਗੇ ਗਾਣੇ ਲੀਕ ਹੋਣ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਹੁਣ ਹੋਇਆ ਰਣਜੀਤ ਬਾਵਾ ਨਾਲ ਹੋਇਆ ਹੈ ਜਿੰਨ੍ਹਾਂ ਦਾ ਗੀਤ ‘ਖੰਡਾ’ ਸੋਸ਼ਲ ਮੀਡੀਆ ‘ਤੇ ਕਿਸੇ ਨੇ ਲੀਕ ਕਰ ਦਿੱਤਾ ਹੈ।

Ranjit BawaRanjit Bawa

ਰਣਜੀਤ ਬਾਵਾ ਜਿੰਨ੍ਹਾਂ ਦੇ ਨਾਮ ਤੋਂ ਪੰਜਾਬ ‘ਚ ਬੱਚਾ ਬੱਚਾ ਵਾਕਿਫ ਹੈ। ਉਹਨਾਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰ ਆਪਣੇ ਲੀਕ ਗੀਤ ਬਾਰੇ ਗੁੱਸਾ ਜ਼ਾਹਿਰ ਕੀਤਾ ਹੈ। ਰਣਜੀਤ ਬਾਵਾ ਨੇ ਲਿਖਿਆ ,’ਖੰਡਾ ਲੀਕਡ, ਇੱਕ ਸਾਲ ਪਹਿਲਾਂ ਬਣਾਇਆ ਸੀ ਵੀਡੀਓ ਦਾ ਵੀ ਸੋਚ ਰਹੇ ਸੀ ਪਰ ਕਿਸੇ ਨੇ ਅਨਮਿਕਸਡ ਹੀ ਚੱਕਤਾ’ ਇਸ ਤੋਂ ਅੱਗੇ ਉਹਨਾਂ ਹੈਪੀ ਰਾਏਕੋਟੀ ਅਤੇ ਬਿਗ ਬਰਡ ਦੇ ਨਾਮ ਵੀ ਲਿਖੇ ਹਨ। ਜਿਸ ਤੋਂ ਪਤਾ ਚੱਲਦਾ ਹੈ ਕਿ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਹਨ ਅਤੇ ਸੰਗੀਤ ਬਿਗ ਬਰਡ ਦਾ ਹੈ।

Ranjit BawaRanjit Bawa

 ਇਸ ਪੋਸਟ ਦੇ ਹੇਠ ਉਹਨਾਂ ਦਾ ਫੈਨਸ ਦਾ ਵੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਲੋਕਾਂ ਵੱਲੋਂ ਹੁਣ ਇਸ ਗੀਤ ਨੂੰ ਵੀਡੀਓ ਦੇ ਨਾਲ ਰਿਲੀਜ਼ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਗਾਣਾ ਕਾਫੀ ਸ਼ਾਨਦਾਰ ਹੈ ਜਿਸ ‘ਚ ਖੰਡੇ ਦੀ ਮਹੱਤਤਾ ਦੇ ਨਾਲ ਨਾਲ ਅੱਜ ਦੇ ਹਲਾਤਾਂ ‘ਤੇ ਵੀ ਚਾਨਣਾ ਪਾਇਆ ਜਾ ਰਿਹਾ ਹੈ। ਰਣਜੀਤ ਬਾਵਾ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ 2020 ‘ਚ ਡੈਡੀ ਕੂਲ ਮੁੰਡੇ ਫੂਲ 2 ਫ਼ਿਲਮ ‘ਚ ਜੱਸੀ ਗਿੱਲ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement