
ਪੰਜਾਬ ਵਿਚ ਪੰਚਾਇਤ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਇਕ ਵੱਡਾ ਖ਼ੁਲਾਸਾ ਹੋਇਆ...
ਮੁਕਤਸਰ : ਪੰਜਾਬ ਵਿਚ ਪੰਚਾਇਤ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਇਕ ਵੱਡਾ ਖ਼ੁਲਾਸਾ ਹੋਇਆ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕਿਸੇ ਨੇ ਫਰਜ਼ੀ ਵੋਟ ਪਾ ਦਿਤੀ। ਬਾਦਲ ਪੰਚਾਇਤ ਚੋਣਾਂ ਵਿਚ ਅਪਣੀ ਵੋਟ ਪਾਉਣ ਨਹੀਂ ਗਏ ਸਨ। ਹਾਲਾਂਕਿ ਉਨ੍ਹਾਂ ਦੇ ਬਾਦਲ ਪਿੰਡ ਵਿਚ ਵਾਰਡ ਨੰਬਰ 8 ਦੇ ਬੂਥ ਨੰਬਰ 103 ਦੀ 14 ਨੰਬਰ ਵੋਟ ਕਿਸੇ ਹੋਰ ਨੇ ਹੀ ਪਾ ਦਿਤੀ। ਦੱਸ ਦਈਏ ਹੈ ਕਿ ਬੀਤੇ ਐਤਵਾਰ ਨੂੰ ਪੰਜਾਬ ਦੇ 13,276 ਪਿੰਡਾਂ ਵਿਚ ਪੰਚਾਂ ਅਤੇ ਸਰਪੰਚਾਂ ਦੀਆਂ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ।
ਚੋਣਾਂ ਵਿਚ 13276 ਸਰਪੰਚ ਅਤੇ 83,831 ਪੰਚ ਚੁਣੇ ਜਾਣੇ ਸੀ। ਇਨ੍ਹਾਂ ਵਿਚੋਂ 4,363 ਸਰਪੰਚ ਅਤੇ 46,754 ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਪੰਚ ਅਤੇ ਸਰਪੰਚ ਦੇ ਅਹੁਦੇ ਦੇ ਲਈ ਲਗਭੱਗ 8,000 ਉਮੀਦਵਾਰ ਮੈਦਾਨ ਵਿਚ ਉਤਰੇ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਚਾਇਤ ਚੋਣਾਂ ਵਿਚ ਕਾਂਗਰਸ ਦਾ ਹੀ ਦਬਦਬਾ ਰਿਹਾ ਹੈ। ਉੱਧਰ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿਚ ਧੱਕਾਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਕਾਂਗਰਸ ਨੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਫਾਰਮ ਤੱਕ ਨਹੀਂ ਭਰਨ ਦਿਤੇ।
ਵਿੱਤ ਮੰਤਰੀ ਦੀ ਫਰਜ਼ੀ ਵੋਟ ਪਾਈ ਜਾਣ ਤੋਂ ਬਾਅਦ ਇਕ ਗੱਲ ਤਾਂ ਸਪੱਸ਼ਟ ਹੈ ਕਿ ਰਾਜ ਚੋਣ ਕਮਿਸ਼ਨ ਦੀ ਚੋਣ ਪ੍ਰਕਿਰਿਆ ਵਿਚ ਕੁਝ ਨਾ ਕੁਝ ਕਮੀਆਂ ਜ਼ਰੂਰ ਸਨ।