
ਇਸ ਵਾਰ ਦੇ ਗ੍ਰਾਮ ਪੰਚਾਇਤ ਚੋਣ ਰਾਜਨੀਤਿਕ ਪਰਵਾਰਾਂ ਲਈ ਕਾਫ਼ੀ ਉਲਟ ਫੇਰ ਵਾਲੇ...
ਬਠਿੰਡਾ : ਇਸ ਵਾਰ ਦੇ ਗ੍ਰਾਮ ਪੰਚਾਇਤ ਚੋਣ ਰਾਜਨੀਤਿਕ ਪਰਵਾਰਾਂ ਲਈ ਕਾਫ਼ੀ ਉਲਟ ਫੇਰ ਵਾਲੇ ਰਹੇ। ਖ਼ਾਸ ਕਰ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਚੋਣ ਨਤੀਜੇ ਬੇਹੱਦ ਚੌਕਾਉਣ ਵਾਲੇ ਰਹੇ। ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਦਲ ਪਰਵਾਰ ਦੇ ਦੂਰ ਦੇ ਰਿਸ਼ਤੇ ਵਿਚ ਪੋਤਰੇ ਲੱਗਦੇ ਉਦੈਵੀਰ ਸਿੰਘ ਬਾਦਲ ਨੂੰ ਕਾਂਗਰਸ ਦੇ ਉਮੀਦਵਾਰ ਜਬਰਜੰਗ ਸਿੰਘ ਉਰਫ਼ ਮੁੱਖਾ ਬਰਾੜ ਨੇ 376 ਵੋਟਾਂ ਦੇ ਅੰਤਰ ਨਾਲ ਹਾਰ ਦੇ ਕੇ ਪੂਰੇ ਪੰਜਾਬ ਦੀ ਰਾਜਨੀਤੀ ਨੂੰ ਹੈਰਾਨ ਕਰ ਦਿਤਾ ਹੈ।
Panchayat Electionਕਾਂਗਰਸ ਦੇ ਸੀਨੀਅਰ ਨੇਤਾ ਮਹੇਸ਼ਇੰਦਰ ਸਿੰਘ ਬਾਦਲ ਸਮਰਥਿਤ ਕਾਂਗਰਸ ਦੇ ਉਮੀਦਵਾਰ ਇਕ ਸਾਧਾਰਨ ਜਿਹੇ ਕਿਸਾਨ ਪਰਵਾਰ ਨਾਲ ਸਬੰਧ ਰੱਖਦੇ ਹਨ। ਬਾਦਲ ਪਰਵਾਰ ਲਈ ਰਾਹਤ ਦੀ ਖ਼ਬਰ ਬਸ ਇੰਨੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਾ-ਘਰ ਪਿੰਡ ਚੱਕ ਫਤਹਿ ਸਿੰਘ ਵਾਲੇ ਦੇ ਲੋਕਾਂ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਸਰਪੰਚੀ ਦੀ ਜ਼ਿੰਮੇਵਾਰੀ ਸੌਂਪੀ ਹੈ। ਇੱਥੇ ਅਕਾਲੀ ਦਲ ਦੇ ਵਿਧਾਇਕ ਰਹੇ ਸੁਰਗ ਵਾਸੀ ਬਲਵੀਰ ਸਿੰਘ ਦੇ ਬੇਟੇ ਅਮਰਿੰਦਰ ਸਿੰਘ ਨੇ ਵਿਰੋਧੀ ਹਰਮੇਲ ਸਾਗਰ ਨੂੰ 150 ਵੋਟਾਂ ਦੇ ਅੰਤਰ ਨਾਲ ਹਰਾ ਕੇ ਸਰਪੰਚ ਦੇ ਅਹੁਦੇ ‘ਤੇ ਜਿੱਤ ਪ੍ਰਾਪਤ ਕੀਤੀ ਹੈ।
ਮਾਲਵਾ ਵਿਚ ਪੱਖ ਅਤੇ ਵਿਰੋਧੀ ਪੱਖ ਦੇ ਨੇਤਾਵਾਂ ਵਿਚ ਕਈ ਮਹੱਤਵਪੂਰਨ ਚਿਹਰਿਆਂ ਵਿਚ ਸ਼ਾਮਿਲ ਜ਼ਿਆਦਾਤਰ ਕਾਂਗਰਸ ਨੇਤਾਵਾਂ ਅਤੇ ਕੁੱਝ ਇਕ ਆਮ ਆਦਮੀ ਪਾਰਟੀ ਨੇਤਾਵਾਂ ਨਾਲ ਸਬੰਧਤ ਪਿੰਡਾਂ ਵਿਚ ਸਰਵਸੰਮਤੀ ਹੁੰਦੀ ਨਜ਼ਰ ਆਈ। ਇਸ ਵਿਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਸੁਰਗ ਵਾਸੀ ਹਰਚਰਣ ਬਰਾੜ ਦੇ ਪਿੰਡ ਸਰਾਏ ਨਾਗਾ ਵਿਚ ਸਰਪੰਚ ਅਹੁਦੇ ‘ਤੇ ਸਰਵਸੰਮਤੀ ਨਾਲ ਉਨ੍ਹਾਂ ਦੇ ਪੋਤਰੇ ਕਰਨਬੀਰ ਬਰਾੜ ਪਿੰਡ ਦੇ ਸਰਪੰਚ ਚੁਣੇ ਗਏ। ਪੰਚਾਇਤ ਵਿਚ ਇਕ ਪੰਚ ਦੇ ਬਾਕੀ ਰਹਿੰਦੇ ਚੋਣ ਨੂੰ ਵੀ ਕਾਂਗਰਸ ਪਾਰਟੀ ਜਿੱਤਣ ਵਿਚ ਕਾਮਯਾਬ ਰਹੀ।