ਪੰਚਾਇਤ ਚੋਣਾਂ : ਇੱਕ ਮੌਤ ਅਤੇ ਹਿੰਸਾ ਦੌਰਾਨ ਨੇਪਰੇ ਚੜ੍ਹੀਆਂ
Published : Dec 31, 2018, 3:10 pm IST
Updated : Dec 31, 2018, 3:10 pm IST
SHARE ARTICLE
Panchayat Elections
Panchayat Elections

ਬੈਲਟ ਬਾਕਸ ਫੂਕਿਆ, ਇੱਟਾਂ-ਵੱਟੇ ਚਲੇ, ਕੁੱਝ ਥਾਈਂ ਚਲੀਆਂ ਗੋਲੀਆਂ....

ਚੰਡੀਗੜ੍ਹ, (ਨੀਲ ਭਲਿੰਦਰ ਸਿੰਘ): ਪੰਜਾਬ ਵਿਚ ਪੰਚਾਇਤ ਚੋਣਾਂ ਦੋ ਜਣਿਆਂ ਦੀ ਮੌਤ ਅਤੇ ਹਿੰਸਕ ਮਾਹੌਲ 'ਚ ਨੇਪਰੇ ਚੜ੍ਹ ਗਈਆਂ ਹਨ। ਪਹਿਲੀ ਘਟਨਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲਖਮੀਰ ਕੇ ਹਿਠਾੜ ਦੇ ਪੋਲਿੰਗ ਬੂਥ ਉਤੇ ਵਾਪਰੀ ਜਿਥੇ ਬੂਥ ਅੰਦਰ ਭਾਰੀ ਹੰਗਾਮਾ ਹੋਇਆ ਅਤੇ ਵੋਟਾਂ ਪਾ ਰਹੇ ਲੋਕਾਂ ਨਾਲ ਝੜਪ ਦੌਰਾਨ ਬਦਮਾਸ਼ਾਂ ਨੇ ਬੈਲੇਟ ਬਾਕਸ ਹੀ ਫੂਕ ਦਿਤਾ ਅਤੇ ਵਾਹਨ ਹੇਠ ਦਰੜ ਕੇ ਮਹਿੰਦਰ ਸਿੰਘ ਨਾਮੀਂ ਇਕ ਪਿੰਡ ਵਾਸੀ ਨੂੰ ਮਾਰ ਦਿਤਾ। 

ਇਹ ਵੀ ਦਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਦੂਜੀ ਘਟਨਾ ਮੁਤਾਬਿਕ ਬਾਅਦ ਦੁਪਹਿਰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੀ ਕੋਠੀ ਰਾਏ ਸਾਹਿਬ ਵਾਲੀ ਵਿਚ ਵੀ ਪੋਲਿੰਗ ਦੌਰਾਨ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ। ਇਸ ਦੌਰਾਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਬਾਅਦ ਵਿਚ ਉਸ ਦੀ ਵੀ ਮੌਤ ਹੋ ਗਈ ਦਸੀ ਜਾ ਰਹੀ ਹੈ। ਇਸੇ ਜ਼ਿਲ੍ਹੇ ਦੇ ਪਿੰਡ ਖੁੰਦਰ ਉਤਾੜ 'ਚ ਪੋਲਿੰਗ ਦੌਰਾਨ ਗੋਲੀ ਚੱਲੀ। ਇਥੇ ਦੋ ਗਰੁਪਾਂ ਵਿਚ ਝੜਪ ਹੋਈ ਤੇ ਪੁਲਿਸ ਮੂਕ ਦਰਸ਼ਕ ਬਣੀ ਰਹੀ। ਘਟਨਾ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 

ਇਸ ਤੋਂ ਇਲਾਵਾ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਚਾਰ, ਪਿੰਡ ਹਰੀਏ ਵਾਲਾ ਵਿੱਚ, ਮੋਗਾ ਜ਼ਿਲ੍ਹੇ ਦੇ ਪਿੰਡ ਬਹਿਰਾਮ, ਪਿੰਡ ਦੀਨਾ, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਜ਼ੁਰਗਵਾਲ, ਪਿੰਡ ਸ਼ਕਰੀ, ਪਿੰਡ ਨੱਡਾ ਵਾਲੀ, ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਖਾਨਫੱਤਾ, ਤਰਨਤਾਰਨ  ਜ਼ਿਲ੍ਹੇ ਦੇ ਪਿੰਡ ਭੋਜੀਆਂ, ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕੇ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਦੇਹ, ਪਿੰਡ ਭਿੱਟੇਵਿੰਡ, ਹਲਕਾ ਮਜੀਠਾ ਦੇ ਪਿੰਡ ਮਾਨ, ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਚੜ੍ਹਤਪੁਰ ਤੇ ਮੱਕੋਵਾਲ, ਬਰਨਾਲਾ ਜ਼ਿਲ੍ਹੇ ਦੇ ਪਿੰਡ ਉੱਗੋਕੇ, ਮੁਹਾਲੀ ਜਿਲੇ ਦੇ ਪਿੰਡ ਦਾਊਂ, ਸ਼ਾਮਪੁਰਾ ਆਦਿ ਵਿਚ ਵੀ ਚੋਣ ਹਿੰਸਾ, ਫ਼ਾਇਰਿੰਗ, ਬੂਥ ਕੈਪਚਰਿੰਗ ਦੀ ਕੋਸ਼ਿਸ਼, ਇੱਟਾਂ ਵਟੇ ਚਲਣ ਦੀਆਂ ਖ਼ਬਰਾਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement