
ਚੰਨੀ,ਸਿੱਧੂ, ਬਾਦਲ, ਕੈਪਟਨ ਤੇ ਮਾਨ ਖਿਲਾਫ ਕਿਸਾਨਾਂ 'ਚੋਂ ਕੌਣ ਲੜੇਗਾ ਚੋਣ?
ਸਮਰਾਲਾ (ਸੁਰਖ਼ਾਬ ਚੰਨ) - 2022 ਦੀਆਂ ਚੋਣਾਂ ਨਜ਼ਦੀਕ ਹਨ ਤੇ 32 ਕਿਸਾਨ ਜਥੇਬੰਦੀਆਂ ਵਿਚੋਂ 22 ਨੇ ਅਪਣੀ ਪਾਰਟੀ ਬਣਾ ਲਈ ਹੈ ਜਿਸ ਦਾ ਨਾਮ ਸੰਯੁਕਤ ਸਮਾਜ ਮੋਰਚਾ ਰੱਖਿਆ ਹੈ ਤੇ ਇਸ ਦਾ ਸੀਐੱਮ ਚਿਹਰਾ ਬਲਬੀਰ ਰਾਜੇਵਾਲ ਹੋਣਗੇ। ਚੋਣਾਂ ਲੜਨ ਨੂੰ ਲੈ ਕੇ ਬਲਬੀਰ ਰਾਜੇਵਾਲ ਨਾਲ ਖਾਸ ਗੱਲਬਾਤ ਕੀਤੀ ਗਈ। ਜਦੋਂ ਉਹਨਾਂ ਨੂੰ ਇਹ ਸਵਾਲ ਕੀਤੇ ਗਏ ਕਿ ਉਹਨਾਂ ਨੇ ਪਾਰਟੀ ਬਣਾ ਤਾਂ ਲਈ ਹੈ ਪਰ ਉਸ ਨੂੰ ਚਲਾਉਣਗੇ ਕਿਵੇਂ 117 ਸੀਟਾਂ 'ਤੇ ਚੋਣ ਲੜਨ ਲਈ ਉਮੀਦਵਾਰਾਂ ਦੀ ਸੂਚੀ ਕਿੱਥੋਂ ਲੈ ਕੇ ਆਉਣਗੇ ਤਾਂ ਉਹਨਾਂ ਨੇ ਅਜੇ ਕੋਈ ਵੀ ਭੇਦ ਖੋਲ੍ਹਣ ਤੋਂ ਨਾ ਕਰ ਦਿੱਤੀ ਤੇ ਬਾਕੀ ਸਵਾਲਾਂ ਦੇ ਜਵਾਬ ਵੀ ਹਾਂ-ਨਾਂ ਵਿਚ ਹੀ ਦਿੱਤੇ ਤੇ ਕੁੱਝ ਵੀ ਕਹਿਣ ਤੋਂ ਮਨ੍ਹਾ ਜਦੋਂ ਉਹਨਾਂ ਨੂੰ ਇਹ ਸਾਵਲ ਕੀਤਾ ਗਿਆ ਕਿ ਉਹ ਉਮੀਦਵਾਰਾਂ ਦੇ ਚਿਹਰੇ ਕਿੱਥੋਂ ਲੈ ਕੇ ਆਉਣਗੇ ਤਾਂ ਉਹਨਾਂ ਨੇ ਕਿਹਾ ਕਿ ਅਜੇ ਬਹੁਤ ਸਮਾਂ ਪਿਆ ਹੈ
Balbir Rajewal
ਉਹਨਾਂ ਕੋਲ ਸਮਾਂ ਵੀ ਬਹੁਤ ਹੈ ਤੇ ਉਮੀਦਵਾਰ ਵੀ ਬਹੁਤ ਨੇ ਤੇ ਸਹੀ ਸਮਾਂ ਆਉਣ 'ਤੇ ਸਭ ਐਲਾਨ ਕਰ ਦਿੱਤਾ ਜਾਵੇਗਾ। ਚੋਣ ਲੜਨ ਬਾਰੇ ਉਹਨਾਂ ਨੇ ਕਿਹਾ ਕਿ ਸਮਰਾਲਾ ਉਹਨਾਂ ਦਾ ਅਪਣਾ ਘਰ ਹੈ ਪਰ ਜਦੋਂ ਉਹ ਚੋਣ ਲੜਨਗੇ ਤਾਂ ਮੌਕਾ ਆਉਣ 'ਤੇ ਦੱਸ ਦਿੱਤਾ ਜਾਵੇਗਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦੇ ਅਪਣੀ ਸਾਤੀ ਹੀ ਕਹਿ ਰਹੇ ਨੇ ਕਿ ਉਹਨਾਂ ਨੇ ਪਾਰਟੀ ਬਣਾ ਕੇ ਗਲਤ ਕਦਮ ਚੁੱਕਿਆ ਹੈ ਤਾਂ ਰਾਜੇਵਾਲ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਇਹ ਉਹਨਾਂ ਤੋਂ ਪੁੱਛੋ ਕਿ ਕਿਉਂ ਗਲਤ ਕੀਤਾ ਹੈ ਪਰ ਅਸੀਂ ਕਿਸੇ ਨੂੰ ਵੀ ਨੀ ਰੋਕਿਆ ਕੁੱਝ ਕਰਨ ਲਈ। ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਨੂੰ ਲੈ ਕੇ ਬਲਬੀਰ ਰਾਜੇਵਾਲ ਨੇ ਕਿਹਾ ਕਿ ਅਜੇ ਤਾਂ ਸਿਰਫ਼ ਆਮ ਆਦਮੀ ਪਾਰਟੀ ਨੇ ਹੀ ਸੂਚੀ ਜਾਰੀ ਕੀਤੀ ਹੈ
Balbir Rajewal
ਪਰ ਵੱਡੀਆਂ ਪਾਰਟੀਆਂ ਤਾਂ ਅਜੇ ਚੁੱਪ ਬੈਠੀਆਂ ਨੇ ਤੇ ਸਾਡੀ ਪਾਰਟੀ ਤਾਂ ਅਜੇ ਫਿਰ ਨਵੀਂ ਹੈ ਤੇ ਸਾਨੂੰ ਅਜੇ ਸਭ ਕੁੱਝ ਸਮਝਣ ਲਈ ਸਮਾਂ ਵੀ ਲੱਗੇਗਾ ਪਰ ਜਦੋਂ ਐਲਾਨ ਕੀਤਾ ਜਾਵੇਗਾ ਸਭ ਸਾਹਮਣੇ ਆ ਜਾਵੇਗਾ। ਕਲਾਕਾਰਾਂ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਕਿ ਕੀ ਉਹ ਵੀ ਇਸ ਮੰਚ 'ਤੇ ਉਹਨਾਂ ਦਾ ਸਾਥ ਦੇਣਗੇ ਤਾਂ ਉਹਨਾਂ ਨੇ ਕਿਹਾ ਕਿ ਉਹ ਵੀ ਸਾਡੇ ਨਾਲ ਹਨ ਤੇ ਜੋ ਉਹ ਚੋਣਾਂ ਲੜਨ ਨੂੰ ਕਹਿਣਗੇ ਤਾਂ ਉਹਨਾਂ ਨੂੰ ਵੀ ਮੈਦਾਨ 'ਚ ਉਤਾਰਿਆਂ ਜਾਵੇਗਾ। ਆਖਿਰ 'ਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਲੋਕਾਂ ਦਾ ਬਾਕੀ ਪਾਰਟੀਆਂ ਤੋਂ ਵਿਸ਼ਵਾਸ਼ ਉੱਠਿਆ ਹੋਇਆ ਹੈ ਪਰ ਲੋਕ ਸੁਯੁਕਤ ਸਮਾਜ ਮੋਰਚੇ 'ਤੇ ਯਕੀਨ ਕਿਉਂ ਕਰਨ ਤਾਂ ਉਹਨਾਂ ਨੂੰ ਜਵਾਬ ਦਿੰਦਿਆ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਨਵਾਂ ਹੈ ਪਰ ਕਿਸਾਨ ਅੰਦੋਲਨ ਵਿਚੋਂ ਨਿਕਲਿਆ ਹੋਇਆ ਹੈ ਤੇ ਲੋਕਾਂ ਨੂੰ ਪਤਾ ਹੈ ਕਿ ਕਿਸ 'ਤੇ ਯਕੀਨ ਕਰਨਾ ਹੈ 'ਤੇ ਕਿਸ 'ਤੇ ਨਹੀਂ। ਉਹਨਾਂ ਕਿਹਾ ਕਿ ਇਹ ਲੋਕਾਂ ਦੀ ਅਪਣੀ ਇੱਛਾ ਸੀ ਕਿ ਕਿਸਾਨ ਇਕ ਅੰਦੋਲਨ ਜਿੱਤਣ ਤੇ ਦੂਜਾ ਬਾਅਦ ਵਿਚ ਸਿਅਸਤ ਵਿਚ ਆ ਕੇ ਪੰਜਾਬ ਦਾ ਮਾਹੌਲ ਠੀਕ ਕਰਨ।